ਸ੍ਰੀ ਅਨੰਦਪੁਰ ਸਾਹਿਬ

(ਸਮਾਜ ਵੀਕਲੀ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੱਧੇਵਾਲ , ਸਿੱਖਿਆ ਬਲਾਕ – ਸ੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ – ਰੂਪਨਗਰ (ਪੰਜਾਬ ) ਦੇ ਕਰਵਾਏ ਗਏ ‘ ਸਾਲਾਨਾ – ਸਮਾਗਮ ‘ ਦੌਰਾਨ ਬਹੁਤ ਹੀ ਮਿਹਨਤੀ , ਸਮਰਪਿਤ ਅਤੇ ਹੋਣਹਾਰ ਅਧਿਆਪਕਾ ਮੈਡਮ ਰਜਨੀ ਧਰਮਾਣੀ ਨੂੰ ਸਮੂਹ ਗ੍ਰਾਮ ਪੰਚਾਇਤ ਸੱਧੇਵਾਲ ਵੱਲੋਂ ਸਨਮਾਨ – ਚਿੰਨ੍ਹ ਤੇ ਪ੍ਰਸ਼ੰਸਾ – ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਗ੍ਰਾਮ ਪੰਚਾਇਤ ਸੱਧੇਵਾਲ ਸ੍ਰੀਮਤੀ ਰਣਵੀਰ ਕੌਰ ਨੇ ਮੈਡਮ ਰਜਨੀ ਧਰਮਾਣੀ ਵੱਲੋਂ ਸਕੂਲ ਪ੍ਰਤੀ ਕੀਤੇ ਜਾ ਰਹੇ ਵਧੀਆ ਕੰਮਾਂ ਦੀ ਵਿਸ਼ੇਸ਼ ਤੌਰ ‘ਤੇ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਪਿਛਲੇ ਲਗਭਗ ਤਿੰਨ ਸਾਲ ਤੋਂ ਇਕੱਲੇ ਅਧਿਆਪਕ ( ਸਿੰਗਲ ਟੀਚਰ ) ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਸਿੱਖਿਆ ਅਤੇ ਸਕੂਲ ਦਾ ਪੱਧਰ ਵਧੀਆ ਬਣਾਇਆ ਹੈ ਤੇ ਕਿਸੇ ਪੱਖੋਂ ਕੋਈ ਵੀ ਘਾਟ ਨਹੀਂ ਰਹਿਣ ਦਿੱਤੀ ਅਤੇ ਤਨ ਮਨ ਧਨ ਨਾਲ਼ ਸਕੂਲ ਅਤੇ ਬੱਚਿਆਂ ਪ੍ਰਤੀ ਸਮਰਪਿਤ ਹਨ , ਜੋ ਕਿ ਬਹੁਤ ਹੀ ਵਧੀਆ ਕਾਰਗੁਜ਼ਾਰੀ ਹੈ।ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਸੱਧੇਵਾਲ , ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਹਾਜ਼ਰ ਹੋਏ ਵਿਦਿਆਰਥੀਆਂ ਦੇ ਮਾਤਾ – ਪਿਤਾ ਤੇ ਹੋਰ ਪਤਵੰਤੇ ਸੱਜਣਾਂ ਨੇ ਵੀ ਅਧਿਆਪਕਾ ਰਜਨੀ ਧਰਮਾਣੀ ਦੀ ਸਕੂਲ , ਸਿੱਖਿਆ ਤੇ ਸਮਾਜ ਪ੍ਰਤੀ ਕੀਤੇ ਜਾ ਰਹੇ ਉਪਰਾਲਿਆਂ ਦੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ।ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਸੁਰਿੰਦਰ ਕੌਰ , ਵਿਦਿਆਰਥੀਆਂ ਦੇ ਮਾਤਾ – ਪਿਤਾ , ਸਰਬਜੀਤ ਕੌਰ , ਸਰਪੰਚ ਗ੍ਰਾਮ ਪੰਚਾਇਤ ਸੱਧੇਵਾਲ ਸ੍ਰੀਮਤੀ ਰਣਵੀਰ ਕੌਰ , ਪੰਚ ਚਰਨਜੀਤ ਕੌਰ , ਪੰਚ ਮੋਹਨ ਸਿੰਘ , ਪੰਚ ਨਰੰਜਣ ਕੌਰ , ਪੰਚ ਬਲਬੀਰ ਸਿੰਘ , ਬਲਵਿੰਦਰ ਸਿੰਘ , ਮਮਤਾ , ਨਿਰਮਲਾ ਦੇਵੀ , ਰਾਜ ਰਾਣੀ , ਦਲਜੀਤ ਕੌਰ , ਬਲਵਿੰਦਰ ਕੌਰ , ਸਰੋਜ ਰਾਣੀ , ਹਰਦਿਆਲ ਸਿੰਘ , ਸੁਖਦੇਵ ਸਿੰਘ , ਜਸਬੀਰ ਕੌਰ , ਨੀਲਮ ਰਾਣੀ ਆਦਿ ਹਾਜ਼ਰ ਸਨ।ਇਸ ਮੌਕੇ ਮੈਡਮ ਰਜਨੀ ਧਰਮਾਣੀ ਨੇ ਹਾਜ਼ਰ ਹੋਏ ਸਾਰੇ ਪਤਵੰਤਿਆਂ ਦਾ ਬਹੁਤ – ਬਹੁਤ ਧੰਨਵਾਦ ਕੀਤਾ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭ੍ਰਿਸ਼ਟਾਚਾਰ ਖ਼ਿਲਾਫ਼ ਭਗਵੰਤ ਮਾਨ ਸਰਕਾਰ ਦੀ ਵੱਡੀ ਕਾਰਵਾਈ; ਲੁਧਿਆਣਾ ਰੇਂਜ ਦੇ ਨੌਂ ਪੁਲੀਸ ਅਧਿਕਾਰੀ ਮੁਅੱੱਤਲ
Next articleਵਿਸਾਖੀ ਤੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇਗਾ 27 ਵਾ ਤਰਕਸ਼ੀਲ ਨਾਟਕ ਮੇਲਾ