‘ਫੁਕਰੇ ਬੰਦੇ’ ਟ੍ਰੈਕ ਰਾਹੀਂ ਲੋਕ ਗਾਇਕ ਪਾਲੀ ਦੇਤਵਾਲੀਆ ਭਰੇਗਾ ਜਲਦ ਹਾਜ਼ਰੀ – ਬਿੱਟੂ ਦੌਲਤਪੁਰੀ

ਹੁਸ਼ਿਆਰਪੁਰ /ਸ਼ਾਮ ਚੁਰਾਸੀ, (ਕੁਲਦੀਪ ਚੁੰਬਰ) (ਸਮਾਜ ਵੀਕਲੀ) – ਬੇਹੱਦ ਸੰਜੀਦਾ ਅਤੇ ਪਰਿਵਾਰਕ ਗੀਤਾਂ ਨੂੰ ਗਾਉਣ ਵਾਲੇ ਮਹਾਨ ਲੋਕ ਗਾਇਕ ਪਾਲੀ ਦੇਤਵਾਲੀਆ ਗਾਇਕੀ ਖੇਤਰ ਵਿਚ ਕਿਸੇ ਵਿਸ਼ੇਸ਼ ਜਾਣ ਪਹਿਚਾਣ ਦੇ ਮੁਥਾਜ ਨਹੀਂ, ਓਹਨਾਂ ਦੀ ਰਵਾਇਤੀ ਗਾਇਕੀ, ਗੀਤਾਂ ਦੀ ਚੋਣ , ਸ਼ਬਦ ਸੋਹਜ ਤੇ ਸਟੇਜੀ ਕਲਾਕਾਰੀ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਬੋਲਦਾ ਹੈ l

ਪਰਿਵਾਰਕ ਰਿਸ਼ਤਿਆਂ ਦੀਆਂ ਕੋਮਲ ਤੰਦਾਂ ਨੂੰ ਆਪਣੇ ਗੀਤਾਂ ਰਾਹੀਂ ਲੋਕ ਦਿਲਾਂ ਤੱਕ ਪਹੁੰਚਾਉਣ ਵਾਲਾ ਪਾਲੀ ਦੇਤਵਾਲੀਆ ਸਮੇਂ ਦੇ ਅਨੁਕੂਲ ਆਪਣੀ ਪੇਸ਼ਕਾਰੀ ਦਿੰਦਾ ਆ ਰਿਹਾ ਹੈ l ਇਸ ਕੜੀ ਤਹਿਤ ਹੀ ਓਹ ਜਲਦ ਇੱਕ ਨਵਾਂ ਟ੍ਰੈਕ ‘ਫੁਕਰੇ ਬੰਦੇ’ ਦੇ ਟਾਈਟਲ ਹੇਠ ਲੈ ਕੇ ਸਰੋਤਿਆਂ ਦੀ ਕਚਹਿਰੀ ਵਿਚ ਪੇਸ਼ ਹੋ ਰਿਹਾ ਹੈ l ਹਾਲ ਹੀ ਵਿਚ ਇਸਦਾ ਪੋਸਟਰ ਸੋਸ਼ਲ ਮੀਡੀਏ ਤੇ ਲਾਂਚ ਕੀਤਾ ਗਿਆ ਹੈ l ਇਸ ਟ੍ਰੈਕ ਬਾਰੇ ਇਸਦੇ ਲੇਖਕ ਗੀਤਕਾਰ ਬਿੱਟੂ ਦੌਲਤਪੁਰੀ (ਯੂਐਸਏ) ਨੇ ਦੱਸਿਆ ਕੇ ਇਸ ਨੂੰ ਉਸ ਵਲੋਂ ਲੋਕ ਤੱਥ ਬੋਲ ਅਧਾਰਿਤ ਕਲਮਬੱਧ ਕੀਤਾ ਗਿਆ ਹੈ l ਜਿਸਨੂੰ ਵਿਲੱਖਣ ਅੰਦਾਜ਼ ਵਿਚ ਪਾਲੀ ਦੇਤਵਾਲੀਆ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ l

ਇਸ ਗੀਤ ਨੂੰ ਏ ਕੇ ਰਿਕਾਰਡ ਯੂਐਸਏ ਅਤੇ ਸੇਵਾ ਸਿੰਘ ਨੌਰਥ ਵਲੋਂ ਪੇਸ਼ ਕੀਤਾ ਜਾ ਰਿਹਾ ਹੈ l ਹਰਜਿੰਦਰ ਔਲਖ ਨੇ ਇਸਦੀ ਪੋਸਟਰ ਮੇਕਿੰਗ ਕੀਤੀ ਹੈ, ਜਦਕਿ ਇਸਦਾ ਸ਼ਾਨਦਾਰ ਸੰਗੀਤ, ਸੰਗੀਤਕਾਰ ਸੁਨੀਲ ਵਰਮਾ ਵਲੋਂ ਦਿੱਤਾ ਗਿਆ ਹੈ l ਇਸ ਟ੍ਰੈਕ ਦਾ ਵੀਡੀਓ ਮੰਗਾ ਘੋਲੀਆ ਨੇ ਸ਼ੂਟ ਕੀਤਾ ਹੈ, ਜੋ ਵੱਖ ਵੱਖ ਚੈਨਲਜ਼ ਤੇ ਪਬਲੀਸਿਟੀ ਲਈ ਬਿਲਕੁੱਲ ਤਿਆਰ ਹੈ l ਬਿੱਟੂ ਦੌਲਤਪੁਰੀ ਨੇ ਕਿਹਾ ਕੇ ‘ਫੁਕਰੇ ਬੰਦੇ’ ਟ੍ਰੈਕ ਸੰਗੀਤ ਪ੍ਰੇਮੀਆਂ ਵਿਚ ਆਪਣੀ ਅਹਿਮ ਥਾਂ ਬਣਾਏਗਾ, ਇਸਦੀ ਓਹਨਾਂ ਦੀ ਪੂਰੀ ਟੀਮ ਨੂੰ ਆਸ ਤੇ ਉਮੀਦ ਹੈ l

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੇਵਾ ਦਾ ਪ੍ਰਭਾਵ
Next articleਵਿਧਾਇਕ ਚੀਮਾ ਵਲੋਂ ਸੁਲਤਾਨਪੁਰ ਲੋਧੀ ਵਿਖੇ ‘ਸਮਾਰਟ ਸਿਟੀ’ ਯੋਜਨਾ ਤਹਿਤ 2 ਪਾਰਕਾਂ ਦਾ ਨੀਂਹ ਪੱਥਰ