ਕਵਿਤਾ

(ਸਮਾਜ ਵੀਕਲੀ)

ਲਿਖਣੇਂ ਨੂੰ ਧਰਤ ਬਥੇਰੀ
ਪੜ੍ਹਨੇ ਨੂੰ ਕਾਇਨਾਤ ਜੀ।
ਤੱਕਣੇ ਨੂੰ ਚੰਨ ਸੁਨੱਖਾ
ਗੱਲਾਂ ਨੂੰ ਤਾਰਿਆਂ ਭਰੀ ਰਾਤ ਜੀ।
ਨੱਚਣੇ ਨੂੰ ਸ਼ੂਕ ਹਵਾਵਾਂ ਦੇ ਸਾਜ਼
ਗੌਣੇ ਨੂੰ ਕੋਇਲ ਦੀ ਮਿਠਾਸ ਜੀ।

ਟਹਿਲਣੇ ਨੂੰ ਬਗ਼ੀਚਾ ਜੰਨਤ ਦਾ
ਹੱਸਣੇ ਨੂੰ ਖਿੜੇ ਗੁਲਾਲ ਜੀ।
ਮਹਿਕਣੇ ਨੂੰ ਅਤਰ ਬਥੇਰਾ
ਧਰਤ ਦੇ ਸਿੱਜਦੇ ਨੂੰ ਨਾਗ ਜੀ।
ਜ਼ਖਮਾਂ ਨੂੰ ਮਿੱਟੀ ਚੰਗੀ
ਮਿਟਣੇ ਨੂੰ ਖ਼ਾਕ ਜੀ।

ਕੁਦਰਤ ਨੇ ਸਭ ਰੰਗ ਦਿੱਤੇ
ਨਿਗਾਹਾਂ ਕਰ ਲਵੋ ਪਾਕ ਜੀ।
ਮਰਿਆ ਨੂੰ ਸਵਰਗ ਕਿੱਥੇ
ਜੇ ਜਿਉਂਦੇ ਹੀ ਖ਼ਾਕ ਜੀ।

ਕੰਵਰਪ੍ਰੀਤ ਕੌਰ ਮਾਨ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੱਥਰ ਤੇ ਪੁਲ਼
Next articleਜ਼ਿੰਦਾ ਭਾਵਨਾਵਾਂ ਦਾ ਘਰ