ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸਘੰਰਸ਼ ਨੂੰ ਹੋਰ ਬਲ ਬਖ਼ਸ਼ਣ ਲਈ ਤੇ ਏਕੇ ਦੇ ਪ੍ਰਗਟਾਵਾ ਕਰਨ ਤੇ ਸਰਕਾਰਾਂ ਵੱਲੋਂ ਫੈਲਾਈਆਂ ਝੂਠੀਆਂ ਅਫਵਾਹਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਭਾਰਤ ਕਿਸਾਨ ਯੂਨੀਅਨ ਰਾਜੇਵਾਲ ਦੇ ਵਿਸ਼ੇਸ਼ ਸੱਦੇ ਤੇ ਦਿੱਲੀ ਚੱਲੋ ਚੇਤਨਾ ਰੈਲੀ ਆਯੋਜਿਤ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਦੇਵ ਸੁਨੇਹਾ ਤੇ ਜਗਦੀਪ ਸਿੰਘ ਵੰਝ ਨੇ ਦੱਸਿਆ ਕਿ ਕੇਂਦਰ ਸਰਕਾਰ ਤੋਂ ਤਿੰਨ ਕਿਸਾਨ ਵਿਰੋਧੀ ਕਨੂੰਨ ਰੱਦ ਕਰਾਉਣ ਨੂੰ ਸਰਕਾਰ ਖਿਲਾਫ ਵਿੱਢੇ ਸਘੰਰਸ਼ ਨੂੰ ਹੋਰ ਤਿੱਖਾ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਪੰਜਾਬ ਤੋਂ ਲੜੀਵਾਰ ਕਿਸਾਨਾਂ ਦੇ ਕਾਫਿਲਿਆਂ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ ।
ਜਿਸ ਤਹਿਤ ਦਿੱਲੀ ਚੱਲੋ ਚੇਤਨਾ ਰੈਲੀ 31 ਜਨਵਰੀ ਦਿਨ ਐਤਵਾਰ ਸਵੇਰੇ 10 ਵਜੇ (ਅੱਜ) ਰੇਲ ਕੋਚ ਫੈਕਟਰੀ ਦੇ ਗੇਟ ਨੰਬਰ 3 ਦੇ ਖੈੜਾ ਕੰਪੈਲਕਸ ਵਿਖੇ ਹੋਵੇਗੀ। ਉਹਨਾਂ ਕਿਹਾ ਕਿ ਇਸ ਰੈਲੀ ਵਿੱਚ ਪ੍ਰਗਟ ਸਿੰਘ ਸਕੱਤਰ ਪੰਜਾਬ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਲਛਮਣ ਸਿੰਘ ਬਲਾਕ ਪ੍ਰਧਾਨ ਵਲਟੋਹਾ ਭਾਰਤੀ ਕਿਸਾਨ ਯੂਨੀਅਨ, ਜਥੇਦਾਰ ਹਰਜੀਤ ਸਿੰਘ ਬਲਾਕ ਪ੍ਰਧਾਨ ਭਿਖੀਵਿੰਡ ਭਾਰਤੀ ਕਿਸਾਨ ਯੂਨੀਅਨ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ ਤੇ ਕੇਂਦਰ ਸਰਕਾਰ ਦੀਆਂ ਸਘਰੰਸ਼ ਨੂੰ ਤਾਰੋਪੀਢੋ ਕਰਨ ਦੀਆਂ ਚਾਲਾਂ ਤੋਂ ਲੋਕਾਂ ਤੇ ਕਿਸਾਨਾਂ ਨੂੰ ਜਾਗਰੂਕ ਕਰਨਗੇ। ਆਗੂਆਂ ਨੇ ਸਮੂਹ ਲੋਕਾਂ ਤੇ ਸਮਾਜ ਦੇ ਹਰ ਵਰਗ ਨੂੰ ਉਕਤ ਦਿੱਲੀ ਚੱਲੋ ਚੇਤਨਾ ਰੈਲੀ ਵਿੱਚ ਹਾਜਰ ਹੋਣ ਦੀ ਅਪੀਲ ਕੀਤੀ।