ਯੂਕੇ ‘ਚ ਹੋ ਸਕਦੈ ‘ਮੌਸਮ ਖਰਾਬ’, ਮੌਸਮ ਵਿਭਾਗ ਵਲੋਂ ਯੈਲੋ ਅਲਰਟ ਜਾਰੀ

ਲੰਡਨ (ਰਾਜਵੀਰ ਸਮਰਾ) (ਸਮਾਜ ਵੀਕਲੀ): ਬਰਫੀਲੀਆਂ ਹਵਾਵਾਂ ਅਤੇ ਭਾਰੀ ਮੀਂਹ ਨਾਲ ਯੂਕੇ ਵਾਸੀਆਂ ਦੀਆਂ ਦਿੱਕਤਾਂ ਆਉਣ ਵਾਲੇ ਸਮੇਂ ਵਿਚ ਹੋਰ ਵੱਧ ਸਕਦੀਆਂ ਹਨ। ਲੰਡਨ ਅਤੇ ਇੰਗਲੈਂਡ ਦੇ ਦੱਖਣ ਪੂਰਬ ਦੇ ਕੁਝ ਹਿੱਸਿਆਂ ਵਿਚ ਮਾਮੂਲੀ ਤੂਫਾਨ ਦੇ ਨਾਲ-ਨਾਲ ਵੇਲਜ਼ ਦੇ ਵੱਡੇ ਹਿੱਸੇ ਵਿਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਕਿਹਾ ਕਿ ਇਸ ਤੋਂ ਇਲਾਵਾ ਯੂਕੇ ਦੇ ਕਈ ਇਲਾਕਿਆਂ ਵਿਚ ਮੀਂਹ ਦੀ ਵੀ ਸੰਭਾਵਨਾ ਹੈ। ਵਿਭਾਗ ਨੇ ਕਿਹਾ ਕਿ ਸਕਾਟਲੈਂਡ ਦੇ ਕੁਝ ਹਿੱਸਿਆਂ ਵਿਚ ਵੀਰਵਾਰ ਨੂੰ 19 ਸੈਂਟੀਮੀਟਰ ਤੱਕ ਬਰਫਬਾਰੀ ਹੋਈ ਤੇ ਦੱਖਣੀ ਪੱਛਮੀ ਇੰਗਲੈਂਡ ਦੇ ਖੇਤਰਾਂ ਵਿਚ ਲਗਭਗ 30 ਮਿਲੀਮੀਟਰ ਮੀਂਹ ਪਿਆ। ਮੌਸਮ ਵਿਭਾਗ ਨੇ ਵੇਲਜ਼ ਦੇ ਵੱਡੇ ਹਿੱਸਿਆਂ ਅਤੇ ਇੰਗਲੈਂਡ ਦੇ ਦੱਖਣ ਪੱਛਮ ਦੇ ਕੁਝ ਹਿੱਸਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ, ਜਿਸ ਵਿਚ ਗਲੋਸਟਰਸ਼ਾਇਰ ਵੀ ਸ਼ਾਮਲ ਹੈ। ਚਿਤਾਵਨੀ ਸ਼ਨੀਵਾਰ ਰਾਤ ਤੱਕ ਲਾਗੂ ਹੈ।

ਇਸ ਦੌਰਾਨ ਕੋਰਨਵਾਲ ਅਤੇ ਡੇਵੋਨ ਦੇ ਬਹੁਤ ਸਾਰੇ ਹਿੱਸਿਆਂ ਵਿਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ, ਜੋ ਹੜ੍ਹਾਂ ਅਤੇ ਆਵਾਜਾਈ ਵਿਚ ਵਿਘਨ ਦੇ ਜੋਖਿਮ ਨੂੰ ਲੈ ਕੇ ਹੈ। ਚਿਤਾਵਨੀ ਸ਼ਨੀਵਾਰ ਰਾਤ ਤੱਕ ਲਈ ਹੈ। ਇਸ ਦੇ ਨਾਲ ਹੀ ਬਰਫਬਾਰੀ ਲਈ ਇਕ ਵੱਖਰਾ ਯੈਲੋ ਅਸਰਟ ਇੰਗਲੈਂਡ ਦੇ ਉੱਤਰ ਪੂਰਬ ਦੇ ਵੱਡੇ ਹਿੱਸੇ ਅਤੇ ਸਕਾਟਲੈਂਡ ਦੇ ਵੱਡੇ ਹਿੱਸੇ ਲਈ ਜਾਰੀ ਕੀਤੀ ਗਈ ਹੈ। ਇਹ ਚਿਤਾਵਨੀ ਖਾਸ ਕਰ ਕੇ ਡਰਾਈਵਰਾਂ ਲਈ ਜਾਰੀ ਕੀਤੀ ਗਈ ਹੈ।

ਵਾਤਾਵਰਣ ਏਜੰਸੀ ਨੇ ਇੰਗਲੈਂਡ ਵਿਚ ਹੜ੍ਹਾਂ ਦੀਆਂ 74 ਚਿਤਾਵਨੀਆਂ ਅਤੇ 231 ਅਲਰਟ ਜਾਰੀ ਕੀਤੇ ਹਨ, ਜਿਸ ਦਾ ਅਰਥ ਹੈ ਕਿ ਤੁਰੰਤ ਕਾਰਵਾਈ ਦੀ ਜ਼ਰੂਰਤ ਹੈ। ਇਸ ਦਾ ਮਤਲਬ ਇਹ ਵੀ ਹੈ ਕਿ ਇੰਗਲੈਂਡ ਦੇ ਕਈ ਹਿੱਸਿਆਂ ਵਿਚ ਹੜ੍ਹਾਂ ਦਾ ਆਉਣਾ ਸੰਭਵ ਹੈ। ਵੇਲਸ ਵਿਚ 5 ਹੜ੍ਹ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।

Previous articleਰੇਲ ਕੋਚ ਫੈਕਟਰੀ ਵਿਖੇ ਦਿੱਲੀ ਚੱਲੋ ਚੇਤਨਾ ਰੈਲੀ ਅੱਜ
Next articleਧੁੱਗਾ ’ਚ ਸਲਾਨਾ ਗੁਰਮਤਿ ਸਮਾਗਮ 3 ਫਰਵਰੀ ਨੂੰ