ਅੱਪਰਾ, ਸਮਾਜ ਵੀਕਲੀ – ਐਨ. ਆਰ. ਆਈਜ਼ ਗਿਆਨੀ ਸੋਹਣ ਸਿੰਘ ਇਤਿਹਾਸਕਾਰ (ਕੈਨੇਡਾ) ਤੇ ਰਾਮ ਲਾਲ ਉਰਫ ਰਾਮਾ (ਯੂ. ਐਸ. ਏ.) ਨੇ ਪਿੰਡ ਗੜੀ ਮਹਾਂ ਸਿੰਘ ‘ਚ ਢਾਈ ਲੱਖ ਰੁਪਏ ਦੀ ਲਾਗਤ ਨਾਲ ਸੈੱਡ ਦੀ ਉਸਾਰੀ ਕਰਵਾਈ ਤੇ ਰਵਿਦਾਸ ਮੁਹੱਲ ‘ਚ ਸਟਰੀਟ ਲਾਈਟਾਂ ਲਗਵਾਈਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਨ. ਆਰ. ਆਈਜ਼ ਸੋਹਣ ਸਿੰਘ ਇਤਿਹਾਸਕਾਰ (ਕੈਨੇਡਾ) ਤੇ ਰਾਮ ਲਾਲ ਉਰਫ ਰਾਮਾ (ਯੂ. ਐਸ. ਏ.) ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਗੁਰੂਦੁਆਰਾ ਵਿਖੇ ਕੋਈ ਵੀ ਸਮਾਗਮ ਕਰਨ ‘ਚ ਪ੍ਰੇਸ਼ਾਨੀਆਂ ਪੇਸ਼ ਆਉਂਦੀਆਂ ਸਨ।
ਇਸ ਲਈ ਸ਼ੈੱਡ ਦੀ ਉਸਾਰੀ ਕਰਵਾ ਕੇ ਉਸ ‘ਚ ਲਾਈਟਾਂ ਤੇ ਪੱਖਿਆਂ ਦੀ ਸੇਵਾ ਵੀ ਕੀਤੀ ਗਈ ਹੈ। ਉਨਾਂ ਕਿਹਾ ਕਿ ਰਵਿਦਾਸ ਮੁਹੱਲੇ ‘ਚ ਸਟਰੀਟ ਲਾਈਟਾਂ ਵੀ ਲਗਵਾਈਆਂ ਗਈਆਂ ਹਨ ਤਾਂ ਕਿ ਰਾਤ ਦੇ ਸਮੇਂ ਕੋਈ ਸਮੱਸਿਆ ਨਾ ਆਵੇ। ਇਸੇ ਤਰਾਂ ਇੱਕ ਟੁੱਟੀ ਹੋਈ ਪੁਲੀ ਦੀ ਮੁਰੰਮਤ ਵੀ ਕਰਵਾਈ ਗਈ ਹੈ। ਇੱਥੇ ਇਹ ਵਰਨਣਯੋਗ ਹੈ ਕਿ ਸੋਹਣ ਸਿੰਘ ਖਾਲਸਾ ਇਤਿਹਾਸਕਾਰ ਪਿਛਲੇ ਕਈ ਸਾਲਾਂ ਤੋਂ ਮੱਧ ਪ੍ਰਦੇਸ਼ ‘ਚ ਵਸਦੇ ਸਿੱਖ ਸਿਕਲੀਗਰਾਂ ਤੇ ਵਣਜਾਰਿਆਂ ਨੂੰ ਵੀ ਸਿੱਖੀ ਧਰਮ ਨਾਲ ਜੋੜਨ, ਪੜਾਈ ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਕੇ ਦੇਣ ਦੀ ਸੇਵਾ ਵੀ ਨਿਭਾ ਰਹੇ ਹਨ।
ਹੁਣ ਤੱਕ ਉਹ 300 ਦੇ ਲਗਭਗ ਨੌਜਵਾਨਾਂ ਨੂੰ ਸਵੈ ਨਿਰਭਰ ਬਣਾਉਣ ਲਈ ਰੋਜਗਾਰ ਖੋਲ ਕੇ ਦੇਣ, ਉਨਾਂ ਦੇ ਬੱਚਿਆਂ ਨੂੰ ਸਿੱਖਿਆ ਦੇਣ ਤੇ ਸਿੱਖੀ ਸਿਧਾਤਾਂ ਨਾਲ ਜੋੜਨ ਦੀ ਸੇਵਾ ਨਿਰੰਤਰ ਨਿਭਾ ਰਹੇ ਹਨ। ਇਸ ਮੌਕੇ ਕਬੱਡੀ ਖਿਡਾਰੀ ਸ਼ੀਲਾ, ਮੱਖਣ ਸਿੰਘ ਕਾਕਾ ਤੇ ਮਨਦੀਪ ਚੌਹਾਨ ਨੇ ਉਨਾਂ ਦੇ ਇਸ ਉਪਰਾਲੇ ਲਈ ਵਿਸ਼ੇਸ਼ ਧੰਨਵਾਦ ਕੀਤਾ ਹੈ।