ਖਾਵਾਜ਼ਕੇ ਵਿਖੇ ਸਤਵਿੰਦਰ ਬਿੱਟੀ ਇੰਚਾਰਜ ਹਲਕਾ ਸਾਹਨੇਵਾਲ ਦੀ ਅਗਵਾਈ ਹੇਠ ਮੀਟਿੰਗ 27 ਨੂੰ

ਅੱਪਰਾ, ਸਮਾਜ ਵੀਕਲੀ-ਹਲਕਾ ਸਾਹਨੇਵਾਲ ਦੇ ਪਿੰਡ ਖਾਵਾਜਕੇ ਵਿਖੇ ਸਤਵਿੰਦਰ ਬਿੱਟੀ ਹਲਕਾ ਇੰਚਾਰਜ ਸਾਹਨੇਵਾਲ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਅਹਿਮ ਮੀਟਿੰਗ ਮਿਤੀ 27 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਰਾਹੋਂ ਰੋਡ ਨੇੜੇ ਮੇਹਰਬਾਨ ਖਾਵਾਜਕਾ ਵਿਖੇ ਕਰਵਾਈ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸੋਮਪਾਲ ਮੈਂਗੜਾ, ਸੰਤੋਸ਼ ਰਾਣੀ ਸਵੱਦੀ, ਮੈਡਮ ਕੈਲਾਸ਼ ਫਿਰੋਜਪੁਰ, ਮਨਜੀਤ ਕੌਰ ਫਗਵਾੜਾ, ਹਰਜੀਤ ਕੌਰ ਲੁਧਿਆਣਾਸ ਰਾਹੁਲ ਬਹਿਲ ਫਿਲੋਰਪੁਰ, ਰਾਮ ਤੀਰਥ ਸਿੰਘ ਚਚਰਾੜੀ ਨੇ ਦੱਸਿਆ ਕਿ ਇਸ ਮੌਕੇ ਦੇਸ ਰਾਜ ਨੂੰ ਰਾਹੁਲ ਗਾਂਧੀ ਬ੍ਰਿਗੇਡ ਦਲਿਤ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ। ਗੌਰ ਕਰਨਯੋਗ ਹੈ ਕਿ ਦੇਸ ਰਾਜ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਹਨ।

 

Previous article2 soldiers killed in Srinagar terror attack
Next articleਐਨ. ਆਰ. ਆਈਜ਼ ਨੇ ਪਿੰਡ ਗੜੀ ਮਹਾਂ ਸਿੰਘ ‘ਚ ਢਾਈ ਲੱਖ ਰੁਪਏ ਦੀ ਲਾਗਤ ਨਾਲ ਬਣਵਾਈ ਸੈੱਡ ਤੇ ਲਗਵਾਈਆਂ ਸਟਰੀਟ ਲਾਈਟਾਂ