ਸੁਲਤਾਨਪੁਰ ਲੋਧੀ ਵਿਖੇ ਸਾਫ ਸਫਾਈ ਤੇ ਨਜਾਇਜ਼ ਕਬਜ਼ੇ ਹਟਾਉਣ ਲਈ ਵਿਸ਼ੇਸ਼ ਮੁਹਿੰਮ

ਕੈਪਸ਼ਨ- ਸੁਲਤਾਨਪੁਰ ਲੋਧੀ ਵਿਖੇ ਨਜ਼ਾਇਜ਼ ਕਬਜ਼ੇ ਹਟਵਾਉਣ ਮੌਕੇ ਐਸ ਡੀ ਐਮ ਡਾ. ਚਾਰੂਮਿਤਾ ਤੇ ਨਗਰ ਕੌਂਸਲ ਦੇ ਅਧਿਕਾਰੀ।

ਸੜਕਾਂ ਦੇ ਕੰਢਿਆਂ ਦੀ ਸਾਫ ਸਫਾਈ ਲਈ 470 ਤੋਂ ਜਿਆਦਾ ਮਜ਼ਦੂਰ ਲਗਾਏੇ

ਹੁਸੈਨਪੁਰ  (ਸਮਾਜ ਵੀਕਲੀ) (ਕੌੜਾ)- ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਪਤੀ ਸਮਾਰੋਹਾਂ ਦੇ ਮੱਦੇਨਜ਼ਰ ਜਿਲਾ ਪ੍ਰਸ਼ਾਸ਼ਨ ਵਲੋਂ ਸਾਫ ਸਫਾਈ ਤੇ ਨਜ਼ਾਇਜ਼ ਕਬਜਿਆਂ ਨੂੰ ਹਟਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ।

ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ 28 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਸਮਾਗਮਾਂ ਲਈ ਸੁਲਤਾਨਪੁਰ ਲੋਧੀ ਨੂੰ ਆਉਣ ਵਾਲੀਆਂ ਸੜਕਾਂ ਜਿਸ ਵਿਚ ਬਰਾਸਤਾ ਤਲਵੰਡੀ ਚੌਧਰੀਆਂ , ਬਰਾਸਤਾ ਆਰ ਸੀ ਐਫ, ਬਰਾਸਤਾ ਲੋਹੀਆਂ ਵਲੋਂ ਆਉਂਦੀਆਂ ਸੜਕਾਂ ਦੇ ਕੰਢਿਆਂ  ਦੀ ਸਾਫ ਸਫਾਈ ਲਈ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ 470 ਤੋਂ ਜਿਆਦਾ ਸਫਾਈ ਕਰਮੀ ਲਾਏ ਗਏ ਹਨ। ਇਸ ਤੋਂ ਇਲਾਵਾ ਸੜਕਾਂ ਦੇ ਕੰਢਿਆਂ ‘ਤੇ ਨਜ਼ਾਇਜ਼ ਕਬਜ਼ਿਆਂ  ਨੂੰ ਵੀ ਹਟਾਇਆ ਜਾ ਰਿਹਾ ਹੈ।

ਉਨਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਜਾਂਦੇ ਰਸਤੇ ਉੱਪਰ ਲੱਗੇ ਇਸ਼ਤਿਹਾਰੀ ਬੋਰਡਾਂ ਨੂੰ ਹਟਾਇਆ ਗਿਆ ਹੈ ਤਾਂ ਜੋ ਸ਼ਰਧਾਲੂਆਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਗੁਰਪੁਰਬ ਸਮਾਗਮਾਂ ਦੌਰਾਨ ਸੰਗਤ ਦੀ ਸਹੂਲਤ ਲਈ 200 ਦੇ ਕਰੀਬ ਆਰਜ਼ੀ ਪਖਾਨੇ ਵੀ ਸਥਾਪਿਤ ਕੀਤੇ ਜਾ ਰਹੇ ਹਨ। ਸਾਫ ਸਫਾਈ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਨਗਰ ਕੌਸਲ ਵਲੋਂ 300 ਦੇ ਕਰੀਬ ਕੂੜੇਦਾਨ ਵੀ ਰੱਖੇ ਜਾ ਰਹੇ ਹਨ। ਇਸ ਤੋਂ ਇਲਾਵਾ ਸਾਰੇ ਲੰਗਰ ਵਾਲੇ ਸਥਾਨਾਂ ਉੱਪਰ ਵੀ ਕੂੜੇਦਾਨ ਰੱਖੇ ਜਾਣਗੇ।

ਉਨਾਂ ਦੱਸਿਆ ਕਿ ਸਾਫ ਸਫਾਈ ਲਈ ਨੇੜਲੇ ਜਿਲਿ•ਆਂ ਦੀ ਨਗਰ ਕੌਂਸਲਾਂ ਜਿਵੇਂ ਕਿ ਸ਼ਾਹਕੋਟ, ਆਦਮਪੁਰ, ਨਕੋਦਰ, ਕਪੂਰਥਲਾ, ਭੁਲੱਥ, ਤਲਵਾੜਾ, ਬੰਗਾ, ਭੋਗਪੁਰ, ਢਿਲਵਾਂ, ਟਾਂਡਾ ਉੜਮੁੜ ਆਦਿ ਤੋਂ ਸਫਾਈ ਕਰਮੀ ਮੰਗਵਾਏ ਗਏ ਹਨ।

ਐਸ ਡੀ ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਜੋ ਕਿ ਸਾਫ ਸਫਾਈ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ, ਨੇ ਕਿਹਾ ਕਿ ਸੁਲਤਾਨਪੁਰ ਲੋਧੀ ਸ਼ਹਿਰ ਅੰਦਰ ਸਾਫ ਸਫਾਈ ਦਾ ਕੰਮ ਲਗਭਗ ਮੁਕੰਮਲ ਕਰ ਲਿਆ ਗਿਆ ਹੈ। ਉਨਾਂ ਦੱਸਿਆ ਕਿ ਸ਼ਹਿਰ ਦੀ ਸਜਾਵਟ ਦਾ ਕੰਮ ਅਗਲੇ 2 ਦਿਨਾਂ ਅੰਦਰ ਪੂਰਾ ਕੀਤਾ ਜਾਵੇਗਾ ।

Previous articleਐਨ. ਆਰ. ਆਈਜ਼ ਨੇ ਪਿੰਡ ਗੜੀ ਮਹਾਂ ਸਿੰਘ ‘ਚ ਢਾਈ ਲੱਖ ਰੁਪਏ ਦੀ ਲਾਗਤ ਨਾਲ ਬਣਵਾਈ ਸੈੱਡ ਤੇ ਲਗਵਾਈਆਂ ਸਟਰੀਟ ਲਾਈਟਾਂ
Next articleਜ਼ਿੰਦਗੀ ਦੀ ਵਰਨਮਾਲਾ