(ਸਮਾਜ ਵੀਕਲੀ) : ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਡਾ ਨਰਿੰਦਰ ਸਿੰਘ ਬੈਨੀਪਾਲ ਜੀ ਦੇ ਦਿਸ਼ਾ ਨਿਰਦੇਸ਼ ਅਤੇ ਡਾ ਜਸਵਿੰਦਰ ਸਿੰਘ ਖੇਤੀਬਾੜੀ ਅਫਸਰ,ਖੰਨਾ ਦੀ ਅਗਵਾਈ ਹੇਠ ਵੱਖ ਵੱਖ ਪਿੰਡਾਂ ਵਿੱਚ ਫ਼ਸਲ ਦਾ ਨਿਰੀਖਣ ਕੀਤਾ ਗਿਆ।ਇਸ ਮੌਕੇ ਡਾ ਸਨਦੀਪ ਸਿੰਘ ਅਤੇ ਡਾ ਕੁਲਵੰਤ ਸਿੰਘ ਨੇ ਕਿਹਾ ਕਿ ਕਿਸਾਨ ਕਾਲੇ ਤੇਲੇ ਦੀ ਰੋਕਥਾਮ ਲਈ ਫ਼ਸਲ ਦਾ ਸਰਵੇਖਣ ਕੀਤਾ ਜਾਵੇ।
ਕਾਲੇ ਅਤੇ ਭੂਰੇ ਟਿੱਡੀਆਂ ਦੀ ਗਿਣਤੀ ਜਾਨਣ ਲਈ ਸਵੇਰ ਵੇਲੇ ਝੋਨੇਂ ਦੇ ਮੁੱਢ ਹਾਲਾਓ ਅਤੇ ਟਿੱਡੀਆਂ ਦੀ ਗਿਣਤੀ ਨੋਟ ਕਰਦੇ ਰਹੋਂ। ਜੇਕਰ ਆਰਥਿਕ ਕਗਾਰ ਤੋ ਗਿਣਤੀ ਵੱਧਦੀ ਹੈ ਤਾਂ ਸਮੇ ਰਹਿੰਦੇ ਯੂਨੀਵਰਸਿਟੀ ਤੋਂ ਸ਼ਿਫਾਰਸ਼ ਕੀਟ ਨਾਸ਼ਕ ਜਿਹਰਾ ਛਿੜਕਾ ਕਰਨਾ ਚਾਹੀਦਾ ਹੈ।ਸਸਿੰਥੈਟਿਕ ਪਿਰਿਥਰੋਈਡ ਗਰੱਪ ਦੇ ਕੀਟ ਨਾਸ਼ਕ ਦਾ ਛਿੜਕਾ ਕਾਲੇ ਤੇਲੇ ਦੀ ਰੋਕਥਾਮ ਲਈ ਨਾ ਕਰਨ। ਝੋਨੇਂ ਦੇ ਖੇਤ ਵਿੱਚ ਲਗਾਤਰ ਪਾਣੀ ਖੜ੍ਹਾ ਨਾ ਕਰਨ ਦੀ ਸਲਾਹ ਵੀ ਦਿੱਤੀ।
ਪਾਣੀ ਖੜ੍ਹਾ ਕਰਨ ਕਾਰਣ ਤਣੇ ਦਾ ਝੁਲਸ ਰੋਗ ਆ ਸਕਦਾ ਹੈ। ਹਲਦੀ ਰੋਗ ਤੋਂ ਬਚਾਓ ਲਈ ਕੋਪਰ ਹਾਈਡਰੋਕਲੋਰਾਇਡ ਦਾ ਛਿੜਕਾ ਫ਼ਸਲ ਗੋਭ ਵਿੱਚ ਆਉਣ ਤੇ ਬਿਨਾ ਕੋਈ ਹੋਰ ਰਾਸਣਿਕ ਮਿਲਾ ਕੇ ਕੀਤਾ ਜਾ ਸਕਦਾ ਹੈ।ਉਹਨਾਂ ਕਿਸਾਨ ਵੀਰਾਂ ਨੂੰ ਉੱਲੀ ਨਾਸ਼ਕ ਛਿੜਕਾ ਕਰਦੇ ਸਮੇਂ 200 ਲੀਟਰ ਪਾਣੀ ਦੀ ਵਰਤੋਂ ਕਰਨ ਦੀ ਸਲਾਹ ਵੀ ਦਿੱਤੀ। ਇਸ ਮੌਕੇ ਬਲਜੀਤ ਸਿੰਘ ਕੌੜੀ,ਜਸਦੇਵ ਸਿੰਘ ਲਿਬੜਾ ਅਤੇ ਨਾਨਕ ਸਿੰਘ ਹਾਜ਼ਿਰ ਸਨ।