ਮੌਕੇ ਦਾ ਚਲਾਨ

(ਸਮਾਜ ਵੀਕਲੀ)

ਮੈਂ ਆਪਣੀ ਦੁਕਾਨ ‘ਤੇ ਬੈਠਾ ਕੰਮ ਕਰ ਰਿਹਾ ਸੀ ਘਰੋਂ ਅਚਾਨਕ ਫੋਨ ਆਇਆ ਕਿ ਨਾਨੀ ਬਾਹਲੀ ਬਿਮਾਰ ਹੈ ਤੇ ਤੂੰ ਘਰੇ ਆ ਜਾ ਆਪਾਂ ਪਤਾ ਲੈਣ ਜਾਣਾ ਏ। ਮੈਂ ਦੁਕਾਨ ਦਾ ਲੌਕ ਲਾ ਮੋਟਰਸਾਇਕਲ ਚੱਕ ਘਰੇ ਚਲਿਆ ਗਿਆ ਬੀਬੀ ਘਰੇ ਜਾਂਦੇ ਨੂੰ ਪਹਿਲਾਂ ਹੀ ਮੇਰੀ ਉਡੀਕ ਕਰ ਰਹੀ ਸੀ , ਜਦੋਂ ਮੈਂ ਘਰ ਪਹੁੰਚਿਆ ਤਾਂ ਅਸੀਂ ਬਿਨ੍ਹਾ ਦੇਰ ਕੀਤਿਆਂ ਤੁਰ ਪਏ ।ਕਰੋਨਾ ਦੀ ਬਿਮਾਰੀ ਕਰਕੇ ਲਾੱਕ ਡਾਊਨ ਤਾਂ ਭਾਵੇਂ ਖੁੱਲ ਚੁੱਕਾ ਸੀ ਪਰ ਪੁਲਿਸ ਦੇ ਪਹਿਰੇ ਹਾਲੇ ਵੀ ਥਾਂ-ਥਾਂ ਲੱਗੇ ਹੋਏ ਸਨ ।

ਅਸੀਂ ਆਪਣੇ ਮੂੰਹ ਸਿਰ ਤਾਂ ਪਹਿਲਾਂ ਹੀ ਵਲੇਟ ਕੇ ਬੈਠੇ ਸੀ ਹਾਲੇ ਅਸੀਂ ਪਿੰਡ ਦੀ ਹੱਦ ‘ਤੇ ਪਹੁੰਚੇ ਹੀ ਸੀ ਕਿ ਪੁਲਿਸ ਵਾਲਿਆਂ ਦਾ ਨਾਕਾ ਲੱਗਾ ਹੋਇਆ ਸੀ । ਇੱਕ ਮਾੜਚੂ ਜਿਹੇ ਪੁਲਿਸ ਵਾਲੇ ਨੇ ਸਾਨੂੰ ਹੱਥ ਦੇ ਕੇ ਰੋਕ ਲਿਆ ਅਤੇ ਕਾਗਜ਼ ਦਿਖਾਉਣ ਲਈ ਕਿਹਾ ਮੈਂ ਸਾਰੇ ਕਾਗਜ਼ ਕੱਢ ਕੇ ਲੈ ਗਿਆ ਜਦੋਂ ਇੱਕ ਹੋਰ ਮੁਲਾਜ਼ਮ ਨੇ ਕਾਗਜ਼ ਦੇਖ ਕੇ ਕਿਹਾ ,”ਆਹ ਤੇਰੇ ਪ੍ਰਦੂਸ਼ਣ ਦੀ ਡੇਟ ਦੋ ਦਿਨ ਹੋ ਗਏ ਲੰਘੀ ਨੂੰ ਨਿਉ ਕੀਹਨੇ ਕਰਾਉਣੀ ਸੀ ਮੈਂ ਕਿਹਾ, ” ਸਰ ਯਾਦ ਨਹੀਂ ਰਿਹਾ, ਨਾਨੀ ਬਿਮਾਰ ਏ ਜ਼ਰੂਰੀ ਸੀ ਤਾਂ ਜਾ ਰਹੇ ਹਾਂ ਕੱਲ੍ਹ ਨਿਊ ਕਰਵਾ ਲਵਾਂਗਾ।

ਉਹਨੇ ਬੜ੍ਹੀ ਰੁੱਖੀ ਆਵਾਜ਼ ਵਿੱਚ ਕਿਹਾ ,” ਕੱਲ੍ਹ ਕੀਹਨੇ ਵੇਖਿਆ , ਕਟਵਾ ਆਵਦਾ ਪ੍ਰਦੂਸ਼ਣ ਚਲਾਲ 1000 ਰੁਪਏ ਦਾ ।ਮੈਂ ਕਿਹਾ , “ਸਰ ਏਦਾਂ ਨਾ ਕਰੋ ਮਜ਼ਬੂਰੀ ਏ ਕੰਮ ਤਾਂ ਪਹਿਲਾਂ ਨੀ ਚੱਲਦਾ ।ਉਹਨੇ ਕੁਝ ਹੱਸ ਕੇ ਜੇ ਕਿਹਾ ਚੱਲ ਇਉਂ ਕਰ ਮੌਕੇ ਦਾ ਚਲਾਨ ਭੁਗਤ ਲੈ ਫਿਰ ।ਮੈਂ ਕੁਝ ਠਠੰਬਰ ਕੇ ਪੁੱਛਿਆ ,” ਉਹ ਕਿਵੇਂ ਜੀ।” ਉਏ ਪੰਜ ਸੋ ਰੁਪਇਆ ਕੱਢ ਤੇ ਤੁਰਦਾ ਬਣ । ਮੈਂ ਖਹਿੜਾ ਛੜਾਉਣ ਮਾਰੇ ਨੇ ਪੰਜ ਸੋ ਰੁਪਇਆ ਦੇ ਦਿੱਤਾ, ਹੁਣ ਮੈਂ ਪੂਰੇ ਰਾਹ ਇਹ ਹੀ ਸੋਚਦਾ ਗਿਆ ਇਹਨੂੰ ਕਹਿੰਦੇ ਨੇ ਮੌਕੇ ਦਾ ਚਲਾਨ ।

ਸਤਨਾਮ ਸਮਾਲਸਰੀਆ
ਮੋ.97108-60004

Previous articleਸੰਜੇ ਦੱਤ ਦੀ ਸਿਹਤ ’ਚ ਸੁਧਾਰ ਤੋਂ ਬਾਅਦ ਹਸਪਤਾਲ ’ਚੋਂ ਕੀਤਾ ਗਿਆ ਡਿਸਚਾਰਜ
Next articleਝੋਨੇਂ ਦੀ ਫ਼ਸਲ ਦਾ ਵੱਖ ਵੱਖ ਪਿੰਡਾ ਵਿੱਚ ਕੀਤਾ ਗਿਆ ਨਿਰੀਖਣ: ਸਨਦੀਪ ਸਿੰਘ ਏ ਡੀ ਓ