ਝੋਨੇ ਦੇ ਨਾੜ ਦੀ ਸਾਭ ਸੰਭਾਲ ਦੀ ਜਾਣਕਾਰੀ ਲੈਣ ਲਈ ਕੇਂਦਰੀ ਟੀਮ ਦਾ ਖੰਨਾ ਦੇ ਵੱਖ ਵੱਖ ਪਿੰਡਾ ਵਿੱਚ ਦੋਰਾ |

(ਸਮਾਜ ਵੀਕਲੀ): ਅੱਜ ਕੇਂਦਰ ਸਰਕਾਰ ਦੀ ਸੰਸਥਾ center for research in rural and  industrial deveploment , ਚੰਡੀਗੜ੍ਹ ਵੱਲੋਂ ਖੰਨਾ ਬਲਾਕ ਦੇ ਵੱਖ ਵੱਖ ਪਿੰਡਾ ਦਾ ਦੋਰਾ ਕੀਤਾ ਗਿਆ |ਇਸ ਟੀਮ ਦੇ ਵਿੱਚ ਕੁਲਦੀਪ ਸਿਘ ਰੇਸੇਰਚ ਅਸਿਸਟੇਂਟ,ਰਾਮ ਜੀ,ਰਾਕੇਸ਼ ਕੁਮਾਰ ਅਤੇ ਨਿਰਮਲ ਬੈਂਸ ਫੀਲਡ ਇਨਵਸਟੀਗੇਟਰ ਹਾਜ਼ਿਰ ਸਨ| ਇਸ ਦੋਰਾ ਦਾ ਮੁੱਖ ਮੰਤਵ ਪੰਜਾਬ ਦੇ ਕਿਸਾਨਾ ਨੂੰ ਝੋਨੇ ਦੇ ਨਾੜ ਨੂੰ ਸਾਭਣ ਵਿੱਚ ਆ ਰਹੀਆਂ ਮੁਸ਼ਕਲਾਂ ਵਾਰੇ ਜਾਨਣਾ ਸੀ |

ਇਸ ਕੇਂਦਰੀ ਟੀਮ ਦਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀ ਡਾ ਜਸਵਿੰਦਰ ਪਾਲ ਸਿੰਘ ਗਰੇਵਾਲ ਖੇਤੀਬਾੜੀ ਅਫਸਰ,ਖੰਨਾ, ਡਾ. ਕੁਲਵੰਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ , ਖੰਨਾ ਅਤੇ ਡਾ ਸਨਦੀਪ ਸਿੰਘ ਅਤੇ ਡਾ ਸਿਰਤਾਜ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੂੰ ਜੀ ਆਇਆ ਆਖਿਆ ਅਤੇ ਕਿਸਾਨਾ ਦੀਆ ਸਮੱਸਿਆਵਾ ਤੋਂ ਜਾਣ ਕਰਵਾਇਆ | ਇਸ ਦੌਰੇ ਦੌਰਾਨ ਦੇਹਿੜੂ , ਤੁਰਮੁਰੀ ਅਤੇ ਬੀਬੀਪੁਰ ਵਿਖੇ ਕੇਂਦਰੀ ਟੀਮਾ ਵੱਲੋਂ ਕਿਸਾਨਾ ਨਾਲ ਸਿੱਧੀ ਗੱਲਬਾਤ ਕੀਤੀ ਗਈ |

ਇਹਨਾ ਪਿੰਡਾ ਦੇ ਦੌਰੇ ਦੋਰਾਨ ਖੇਤੀਬਾੜੀ ਵਿਭਾਗ ਡਾ ਸਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੇ ਝੋਨੇ ਵਿੱਚ ਹੁਣ ਧਿਆਨ ਰਖਣ ਯੋਗ ਗੱਲਾਂ ਵਾਰੇ ਜਾਣਕਾਰੀ ਵੀ  ਦਿੱਤੀ | ਕਿਸਾਨ ਵੀਰਾ ਨੂ ਝੋਨੇ ਦੇ ਨਾੜ ਨੂ ਸਾਭਣ ਵਾਲੀ ਮਸ਼ੀਨਰੀ ਸਬਸਿਡੀ ਤੇ ਦਿਤੇ ਜਾਣ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿਤੀ | ਇਹ ਮਸ਼ੀਨਿਰੀ ਸਬਸਿਡੀ ਤੇ ਪ੍ਰਾਪਤ ਕਰਨ ਲਈ ਆਖਰੀ ਮਿਤੀ 17 ਅਗਸਤ 2020 ਹੈ | ਇਸ ਦੋਰਾਨ ਨਾਨਕ ਸਿੰਘ BSC AGRI. ਦਾ ਵਿਦਿਆਰਥੀ ਹਾਜ਼ਿਰ ਸੀ |

Previous articleਝੋਨੇਂ ਦੀ ਫ਼ਸਲ ਦਾ ਵੱਖ ਵੱਖ ਪਿੰਡਾ ਵਿੱਚ ਕੀਤਾ ਗਿਆ ਨਿਰੀਖਣ: ਸਨਦੀਪ ਸਿੰਘ ਏ ਡੀ ਓ
Next articleकोरोना से पीड़ित नहीं हैं ,लेखिका कुलविंदर कंवल