(ਸਮਾਜ ਵੀਕਲੀ)
ਉਸ ਦੀ ਨਜ਼ਮ ਨੇ,
ਮੇਰੇ ਦਿਲ ਦੇ ਬੂਹੇ ਨੂੰ ਖਟਖਟਾਇਆ,
ਨਜ਼ਮ ਦੀ ਹਰ ਸਤਰ,
ਤਿੱਖੇ ਨਸ਼ਤਰ ਵਾਂਗ,
ਮੇਰੇ ਦਿਲ ਵਿਚ ਖੁਭ ਗਈ ।
ਉਸ ਦੀਆਂ ਮਸਕਰੀਆਂ ਕਰਦੀਆਂ ਅੱਖਾਂ,
ਅੱਖਾਂ ਅੱਗੋਂ ਨਾ ਹਟੀਆਂ,
ਸੁਫ਼ਨਿਆਂ ਦੇ ਦੇਸ ਵਿਚ,
ਇੱਕ ਨਵਾਂ ਤਾਰਾ ਜੰਮਿਆ,
ਤੇ ਲੱਗਿਆ,
ਮੇਰੀਆਂ ਸੱਧਰਾਂ ਵਿਚ ਵਾਧਾ ਹੋਇਆ।
ਮਰਿਆਦਾ ਦੀ ਉਲੰਘਣਾਂ ਕਰ,
ਮੇਰੀ ਸੋਚ ਕੋਹਾਂ ਅੱਗੇ ਵਧ ਗਈ,
ਨਿਸਚਿੰਤ ਹੋ ਸਮਾਜਿਕ ਰਸਮਾਂ ਤੋਂ,
ਪਰ,
ਮੇਰੇ ਪੈਰ,
ਮੇਰਾ ਜਿਸਮ,
ਉੱਥੇ ਹੀ ਸੀ,
ਸ਼ਰਮ ਹਯਾ ਦੇ ਕੱਪੜੇ ਪਾਈ,
ਮਰਿਆਦਾ ਦੇ ਘੇਰੇ ਵਿਚ॥
ਨੀਰ ਪੰਜਾਬੀ