ਸ਼ਾਇਰਾਂ ਤੇ ਫਨਕਾਰਾਂ ਅੰਦਰ

(ਸਮਾਜ ਵੀਕਲੀ)

ਸ਼ਾਇਰਾਂ ਤੇ ਫਨਕਾਰਾਂ ਅੰਦਰ ,
ਵਿਕ ਗਿਆ, ਯਾਰ ਬਜ਼ਾਰਾਂ ਅੰਦਰ ।
ਮਹਿੰਗੇ ਚਾਵਾਂ ਨੂੰ , ਖਰੀਦੇ ਕਿਵੇਂ
ਦੱਬ ਕੇ ਰਹਿ ਗਿਆਂ ਭਾਰਾ ਅੰਦਰ ।
ਮਾਰ ਰਿਹਾ ,ਬੰਦਾ ਬੰਦੇ ਨੂੰ ਅੱਜ ,
ਧਰਮਾਂ ਦੀਆਂ , ਦੇਖ ਦੀਵਾਰਾਂ ਅੰਦਰ ।
ਪਿਆਰ ਮੁਹੱਬਤ ਬਣਿਆਂ ਤਮਾਸ਼ਾ ,
ਹਵਸ ਖੜ੍ਹ ਗਈ , ਦਿਲਦਾਰਾਂ ਅੰਦਰ ।
ਪੈਸਾ ਬਣਿਆਂ ,ਮੋਢੀ ਹਰ ਥਾਂ ,
ਪਿਆ ਖਿਲਾਰਾ , ਅੱਜ ਪਰਿਵਾਰਾਂ ਅੰਦਰ ।
ਬੇਵਫ਼ਾਈ , ਜਦ ਵਫ਼ਾਦਾਰ ਕਰਦਾ ,
ਫਿਰ ਬਦਲਦੀ ਜ਼ਿੰਦਗੀ ਤਕਰਾਰਾਂ ਅੰਦਰ ।
ਆਜਾ ‘ਦਰਦੀ’ ਦਰਦ ਵੰਡਾਂ ਲੈ ,
ਖਰ ਜਾਈਏ , ਕਿਤੇ ਖਾਰਾਂ ਅੰਦਰ ।

ਸ਼ਿਵਨਾਥ ਦਰਦੀ
ਸੰਪਰਕ :- 9855155392

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੰਗਲਾਤ ਖੇਤਰ ‘ਚ ਨਾਜਾਇਜ਼ ਮਾਈਨਿੰਗ ਦੇ ਦੋਸ਼ ‘ਚ ਮਾਮਲਾ ਦਰਜ
Next articleਸੀਜ਼ਨ ਵਿਆਹਾਂ ਦਾ