ਕੌਮੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਅਗਲੇ ਮਹੀਨੇ ਘਰੇਲੂ ਤੇ ਕੌਮਾਂਤਰੀ ਮਾਰਗਾਂ ’ਤੇ ਨਵੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਏਅਰ ਇੰਡੀਆ ਨੇ ਕਿਹਾ ਕਿ ਮੁੰਬਈ-ਦੁਬਈ-ਮੁੰਬਈ ਮਾਰਗ ’ਤੇ ਪਹਿਲੀ ਜੂਨ ਤੋਂ ਹਫ਼ਤੇ ਵਿਚ 3,500 ਹੋਰ ਸੀਟਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦੋ ਜੂਨ ਤੋਂ ਦਿੱਲੀ-ਦੁਬਈ-ਦਿੱਲੀ ਮਾਰਗ ’ਤੇ ਹਫ਼ਤੇ ਵਿਚ 3,500 ਹੋਰ ਸੀਟਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਏਅਰ ਇੰਡੀਆ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਏਅਰਲਾਈਨ ਦਿੱਲੀ ਤੇ ਮੁੰਬਈ ਤੋਂ ਦੁਬਈ ਦੀ ਯਾਤਰਾ ਲਈ ਕਿਫ਼ਾਇਤੀ ਸ਼੍ਰੇਣੀ ਵਿਚ 7,777 ਰੁਪਏ (ਸਾਰੇ ਟੈਕਸ ਸਣੇ) ਦੇ ਕਿਰਾਏ ਦੀ ਪੇਸ਼ਕਸ਼ ਕਰੇਗੀ। ਇਸ ਤਹਿਤ 31 ਜੁਲਾਈ, 2019 ਤੱਕ ਯਾਤਰਾ ਕੀਤੀ ਜਾ ਸਕਦੀ ਹੈ। ਏਅਰਲਾਈਨ ਨੇ ਕਿਹਾ ਹੈ ਕਿ ਘਰੇਲੂ ਮਾਰਗਾਂ ਵਿਚ ਭੋਪਾਲ-ਪੁਣੇ-ਭੋਪਾਲ ਰੂਟ ਤੇ ਵਾਰਾਨਸੀ-ਚੇਨੱਈ-ਵਾਰਾਨਸੀ ਮਾਰਗ ’ਤੇ ਪੰਜ ਜੂਨ ਤੋਂ ਨਵੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਬਿਆਨ ਵਿਚ ਕਿਹਾ ਗਿਆ ਹੈ ਕਿ ਦਿੱਲੀ-ਭੋਪਾਲ-ਦਿੱਲੀ ਮਾਰਗ ’ਤੇ ਹਫ਼ਤੇ ’ਚ ਉਡਾਣਾਂ ਦੀ ਗਿਣਤੀ 14 ਤੋਂ ਵਧਾ ਕੇ ਵੀਹ ਕੀਤੀ ਜਾਵੇਗੀ। ਇਸੇ ਤਰ੍ਹਾਂ ਦਿੱਲੀ-ਰਾਏਪੁਰ-ਦਿੱਲੀ ਮਾਰਗ ’ਤੇ ਹਫ਼ਤੇ ’ਚ ਮੌਜੂਦਾ ਸਮੇਂ ਆਉਂਦੀਆਂ ਉਡਾਣਾਂ ਦੀ ਗਿਣਤੀ ਸੱਤ ਤੋਂ ਵਧਾ ਕੇ 14 ਕੀਤੀ ਜਾਵੇਗੀ।
INDIA ਏਅਰ ਇੰਡੀਆ ਦੀਆਂ ਦਿੱਲੀ-ਅੰਮ੍ਰਿਤਸਰ ਉਡਾਣਾਂ ਦੀ ਗਿਣਤੀ ਵਧੇਗੀ