ਰੇਸ਼ਮ ਦੀ ਮਾਂ

(ਸਮਾਜ ਵੀਕਲੀ)

ਆ-ਛੁਆੳ ਜਦੋ ਨੌ ਸਾਲ ਦੀ ਹੋਈ ਸੀ ਤਾਂ ਉਸ ਦੀ ਮਾਂ ਦਾ ਸੁਰਗਵਾਸ ਹੋ ਗਿਆ ਸੀ।ਪਿਤਾ ਨੇ ਦੂਸਰੀ ਸ਼ਾਦੀ ਕਰ ਲਈ,ਪਰ ਉਸ ਦੀ ਦੂਸਰੀ ਮਾਂ ਉਸ ਨੂੰ ਬਹੂਤ ਸਤਾਉਦੀ ਸੀ।ਇਕ ਦਿਨ ਬਹੁਤ ਠੰਢ ਪੈ ਰਹੀ ਸੀ।ਉਸ ਦੀ ਮਾਂ ਨੇ ਉਸ ਨੂੰ ਇਕ ਟੋਕਰੀ ਦਿਤੀ ਅਤੇ ਕਿਹਾ ਕਿ “ਜਾਹ ਜੰਗਲ ਵਿਚੋ ਘਾਹ ਲੈ ਕੇ ਆ ਜਦੋਂ ਇਹ ਟੋਕਰੀ ਭਰ ਜਾਵੇ ਫਿਰ ਘਰ ਆਵੀ।”

ਆ-ਛੂਆੳ ਸਵੇਰੇ ਹੀ ਭੁਖਣ ਭਾਣੀ ਘਰੋ ਘਾਹ ਲੈਣ ਲਈ ਨਿਕਲ ਗਈ।ਪਰ ਸਾਰਾ ਦਿਨ ਇਧਰ ਉਧਰ ਘੁੰਮਣ ਫਿਰਨ ਨਾਲ ਉਸ ਨੂੰ ਇਕ ਤਿਣਕਾ ਵੀ ਘਾਹ ਦਾ ਨਹੀ ਮਿਲਿਆ।ਸ਼ਾਮ ਹੋ ਚੁੱਕੀ ਸੀ।ਹਨੇਰਾ ਵੀ ਆਪਣੀ ਚਾਦਰ ਫੈਲਾ ਰਿਹਾ ਸੀ।ਥੱਕ ਹਾਰਕੇ ਉਹ ਬੈਠ ਗਈ ਅਤੇ ਆਪਣੀ ਸੌਤੈਲੀ ਮਾਂ ਦੀ ਯਾਦ ਵਿਚ ਗੁਆਚ ਗਈ।ਏਨੇ ਨੂੰ ਉਸ ਨੂੰ ਇਕ ਅਵਾਜ਼ ਸੁਣਾਈ ਦਿਤੀ,“ਗੁਪਤ ਘਾਟੀ ਵਿਚ ਬਹੁਤ ਸਾਰਾ ਘਾਹ ਹੈ।”

ਆ-ਛੂਆੳ ਨੇ ਦੇਖਿਆ ਕਿ ਇਕ ਧਾਰੀਦਾਰ ਰੰਗ ਦੀ ਚਿੱੜੀ ਉਸ ਦੇ ਆਲੇ ਦੁਆਲੇ ਚੱਕਰ ਲਗਾ ਰਹੀ ਹੈ।ਉਹ ਉਠਕੇ ਚਿੱੜੀ ਵੱਲ ਨੂੰ ਹੋਈ ਤਾਂ ਚਿੱੜੀ ਅੱਗੇ ਅੱਗੇ ਹੋ ਤੁਰੀ।ਥੋੜੀ ਹੀ ਦੂਰ ਜਾ ਕੇ ਇਕ ਦਰੱਖਤਾਂ ਦੇ ਝੁੰਡ ਕੋਲ ਚਿੱੜੀ ਗਾਇਬ ਹੋ ਗਈ।ਦਰੱਖਤ ਏਨਾ ਭਾਰਾ ਅਤੇ ਸੰਘਣਾ ਸੀ ਕਿ ਉਸ ਦੇ ਆਰ ਪਾਰ ਰੌਸ਼ਨੀ ਵੀ ਨਹੀ ਸੀ ਦਿਖਾਈ ਦੇ ਰਹੀ ।ਦਰਖਤ ਦੇ ਪਿੱਛੇ ਇਕ ਚਟਾਨ ਸੀ,ਉਸ ਚਟਾਨ ਦੇ ਥੱਲੇ ਉਸ ਨੂੰ ਇਕ ਗੁਫਾ ਦਿਖਾਈ ਦੇ ਰਹੀ ਸੀ।ਗੁਫਾ ਦੇ ਅੰਦਰ ਬਹੁਤ ਸਾਰਾ ਹਰਾ ਹਰਾ ਘਾਹ ਪਿਆ ਸੀ।ਉਸ ਨੇ ਨੇੜੇ ਜਾ ਕੇ ਪਹਿਲਾਂ ਉਥੋ ਪਾਣੀ ਪੀਤਾ ਫਿਰ ਹੌਲੀ ਹੌਲੀ ਘਾਹ ਪੁਟਣਾ ਸ਼ੂਰੂ ਕਰ ਦਿੱਤਾ,ਏਨੇ ਨੂੰ ਇਕ ਸੂੰਦਰ ਇਸਤਰੀ ਉਸ ਦੇ ਕੋਲ ਆਕੇ ਬੋਲੀ,“ ਬੇਟੀ ਘਬਰਾ ਨਾ।ਤੂੰ ਕੁਝ ਦਿਨ ਸਾਡੇ ਕੋਲ ਰਹਿ ?”

ਉਹ ਕੁਝ ਦਿਨ ਉਥੇ ਹੀ ਰੁੱਕ ਗਈ।ਹਰ ਰੋਜ਼ ਉਹ ਹਰੀਆ ਪੱਤੀਆ ਇਕੱਠੀਆ ਕਰਦੀ ਅਤੇ ਬਰਫ ਵਰਗੇ ਚਿੱਟੇ ਕੀੜਿਆ ਨੂੰ ਖਿਲਾ ਦਿੰਦੀ।ਕੁਝ ਦਿਨਾਂ ਬਾਅਦ ਉਸ ਨੂੰ ਇਹ ਪਤਾ ਲਗਾ ਕਿ ਇਹ ਜਿਹੜੀਆ ਪੱਤੀਆ ਇਕੱਠੀਆ ਕਰਕੇ ਕੀੜਿਆ ਨੂੰ ਖਿਲਾਉਦੀ ਹੈ। ਉਹ ਸ਼ਹਿਤੂਤ ਦੀਆ ਪੱਤੀਆ ਹਨ ਅਤੇ ਜੋ ਕੀੜੇ ਹਨ ਉਹ ਰੇਸ਼ਮ ਦੇ ਕੀੜੇ ਹਨ।ਇਨਾਂ ਕੀੜਿਆ ਤੋ ਕਪੜਾ ਮਿਲਦਾ ਹੈ ਅਤੇ ਤਰਾਂ ਤਰਾਂ ਦੇ ਰੰਗਾਂ ਵਿਚ ਰੰਗਿਆ ਜਾਂਦਾ ਹੈ।ਉਸ ਨੇ ਉਥੇ ਰਹਿ ਕੇ ਸਾਰੇ ਗੁਰ ਸਿਖ ਲਏ ਸਨ।ਇਕ ਦਿਨ ਟੋਕਰੀ ਵਿਚ ਕਾਫੀ ਸਾਰੇ ਅੰਡੇ ਅਤੇ ਹਰੀਆ ਪਤੀਆ ਲੈ ਕੇ ਆਪਣੇ ਪਿੰਡ ਵਲ ਨੂੰ ਚਲ ਪਈ।ਰਾਹ ਵਿਚ ਉਹ ਸ਼ਹਿਤੂਤ ਦੀਆਂ ਪਤੀਆਂ ਖਲਾਰਦੀ ਆਈ ਤਾਂ ਕਿ ਵਾਪਸ ਜਾਣ ਸਮੇ ਮੈ ਰਸਤਾ ਨਾ ਭੁਲ ਜਾਵਾਂ।

ਆਪਣੇ ਘਰ ਪਹੁੰਚ ਕੇ ਉਹ ਬੜੀ ਹੈਰਾਨ ਹੋਈ,ਕਿ ਉਸ ਦੇ ਮਾਂ ਪਿਉ ਬੁਢੇ ਹੋ ਗਏ ਸਨ,ਤੇ ਭਰਾ ਜਵਾਨ ਹੋ ਚੁਕਾ ਸੀ।ਪਿਤਾ ਨੇ ਪੁੱਛਿਆ ਕਿ “ਪੁੱਤਰੀ ਤੂੰ ਪੰਦਰਾਂ ਸਾਲ ਕਿਥੇ ਰਹੀ?”

ਆ-ਛੂਆੳ ਨੇ ਆਪਣੀ ਸਾਰੀ ਹਡ ਬੀਤੀ ਸੁਣਾਈ।ਘਰ ਦੇ ਸਾਰੇ ਲੋਕ ਬੜੇ ਹੈਰਾਨ ਸਨ।ਦੂਸਰੇ ਦਿਨ ਜਦੋ ਆਛੂਆੳ ਸੰਘਣੇ ਜੰਗਲ ਵਿਚ ਜਾਣ ਲਗੀ ਤਾਂ ਜਿਸ ਰਾਹ ਉਹ ਵਾਪਸ ਆਈ ਸੀ,ਉਸ ਰਾਹ ਵਿਚ ਸ਼ਹਿਤੂਤ ਦੇ ਬਹੁਤ ਵੱਡੇ ਵੱਡੇ ਦਰੱਖਤ ਉਗੇ ਹੋਏ ਸਨ।ਉਹ ਤੁਰਦੀ-ਤੁਰਦੀ ਬਹੁਤ ਵੱਡੇ ਦਰੱਖਤ ਤਕ ਪਹੁੰਚ ਗਈ,ਪਰ ਉਸ ਨੂੰ ਉਹ ਗੁਫਾ ਕਿਤੇ ਦਿਖਾਈ ਨਹੀ ਦਿਤੀ।ਇਹ ਸਭ ਦੇਖਕੇ ਉਹ ਬਹੁਤ ਪ੍ਰੇਸ਼ਾਨ ਹੋਈ।ਏਨੇ ਨੂੰ ਉਹੀ ਧਾਰੀਦਾਰ ਗਰਦਨ ਵਾਲੀ ਚਿੱੜੀ ਆਈ ਅਤੇ“ਆ-ਛੂਆੳ ਖਜਾਨਾ ਚੋਰੀ ਕਰਕੇ ਲੈ ਗਈ” ਕਹਿਣ ਲਗੀ ਅਤੇ ਗਾਇਬ ਹੋ ਗਈ।ਆਛੂਆੳ ਨੂੰ ਹੁਣ ਵੀ ਬਹੁਤ ਪਛਤਾਵਾ ਹੋ ਰਿਹਾ ਸੀ,ਕਿ ਮੈ ਕਿਉ ਸ਼ਹਿਤੂਤ ਅਤੇ ਅੰਡੇ ਬਾਹਰ ਲੈ ਕੇ ਗਈ।ਚੀਨ ਵਿਚ ਅਜ ਵੀ ਰੇਸ਼ਮ ਦੇ ਉਪਯੋਗ ਦਾ ਮੁਖ ਕੇਂਦਰ ਬਣਿਆ ਹੋਇਆ ਹੈ।ਆਛੂਆੳ ਨੂੰ ਅਜ ਵੀ ਚੀਨ ਵਿਚ ਚਿਟੇ ਕਪੜਿਆ ਵਾਲੀ ਔਰਤ ਨੂੰ ਰੇਸ਼ਮ ਦੀ ਮਾਂ ਆਖਿਆ ਜਾਂਦਾ ਹੈ।

ਅਮਰਜੀਤ ਚੰਦਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੋਦੀ ਮੀਡੀਆ ਦਾ ਪੁਰਾਣੀ ਪੈਨਸ਼ਨ ਬਹਾਲੀ ਦੇ ਵਿਰੁੱਧ ਲਿਖਣ ਦਾ ਅਸਲ ਕਾਰਨ
Next articleਜਲੰਧਰ ਰੇਲਵੇ ਸਟੇਸ਼ਨ ਦੇ ਬਾਹਰ ਸੂਟਕੇਸ ’ਚੋਂ ਨੌਜਵਾਨ ਦੀ ਲਾਸ਼ ਮਿਲੀ