HOME ਕਵਿਤਾ ਮੁਕਾਬਲੇ ‘ਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੂਜੇ ਸਥਾਨ ‘ਤੇ

ਕਵਿਤਾ ਮੁਕਾਬਲੇ ‘ਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੂਜੇ ਸਥਾਨ ‘ਤੇ

3
ਕਪੂਰਥਲਾ, (ਸਮਾਜ ਵੀਕਲੀ) (ਕੌੜਾ )– ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਸਹੋਦਿਆ ਕਵਿਤਾ ਉਚਾਰਨ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਰਿਹਾ । ਸਕੂਲ ਦੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਨੇ ਦੱਸਿਆ ਕਿ ਸਹੋਦਿਆ ਕਵਿਤਾ ਉਚਾਰਨ ਮੁਕਾਬਲਾ ਜੋ ਕਿ ਐਮ ਜੀ ਐਨ ਪਬਲਿਕ ਸਕੂਲ ਕਪੂਰਥਲਾ ਵਿਖੇ ਕਰਵਾਇਆ ਗਿਆ । ਸਕੂਲ ਦੀਆਂ ਦੋ ਨੌਵੀਂ ਜਮਾਤ ਦੀਆਂ ਵਿਦਿਆਰਥਣਾਂ ਸਿਮਰਨਜੀਤ ਕੌਰ ਅਤੇ ਦਿਵਜੋਤ ਕੌਰ ਨੇ ਮੈਡਮ ਭੂਪਿੰਦਰ ਕੌਰ ਦੀ ਅਗਵਾਈ ਵਿੱਚ ਭਾਗ ਲਿਆ । ਸਿਮਰਨਜੀਤ ਕੌਰ ਨੇ ਇਸ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਅਤੇ ਦਿਵਜੋਤ ਕੌਰ ਸਪੈਸ਼ਲ ਐਪਰੀਸੀਏਸ਼ਨ ਸਰਟੀਫਿਕੇਟ ਹਾਸਲ ਕਰਨ ਵਿਚ ਸਫਲ ਰਹੀ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾਇਰੈਕਟਰ ਸਕੂਲ ਹਰਨਿਆਮਤ ਕੌਰ ਅਤੇ ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ ਨੇ ਜੇਤੂ ਰਹੀਆਂ ਵਿਦਿਆਰਥੀਣਾਂ ਦੀ ਹੌਸਲਾ ਅਫਜਾਈ ਕੀਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੀਨੀਅਰ ਪੱਤਰਕਾਰ ਤੇ ਲੇਖਕ ਬੁੱਧ ਸਿੰਘ ਨੀਲੋਂ ਨੂੰ ਸਦਮਾ, ਸਾਲ਼ੇ ਦਾ ਦੇਹਾਂਤ
Next article“ਬਿਊਰੋ ਆਫ ਇੰਡੀਅਨ ਸਟੈਂਡਰਡ” ਅਧੀਨ ਐਸ.ਐਸ.ਕੇ. ਕੰਪਨੀ ਕਪੂਰਥਲਾ ਵੱਲੋਂ ਸੈਮੀਨਾਰ ਲਗਾਇਆ ਗਿਆ