
ਜਲਧੰਰ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੰਜਾਬ ਦੀ ਮਾਣਮੱਤੀ ਦੋਗਾਣਾ ਲੱਖਾ ਤੇ ਨਾਜ਼ ਦਾ ਨਵਾਂ ਡਿਊਟ ਸਿੰਗਲ ਟਰੈਕ ਅਮਲੀ ਦੀ ਜਾਨ ਚੈਨਲ ” ਲੱਖਾ ਨਾਜ਼ ਮਿਊਜ਼ਿਕ ਵਰਲਡ ” ਤੇ ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ ਲੱਖਾ ਤੇ ਨਾਜ਼ ਨੇ ਦੱਸਿਆ ਕਿ ਇਸ ਡਿਊਟ ਸਿੰਗਲ ਟਰੈਕ ਨੂੰ ਲਿਖਿਆ ਇੰਦਰ ਮਾਨ ਨੇ, ਸੰਗੀਤ ਸਾਹਿਬ ਹੀਰਾ ਵਲੋਂ ਤਿਆਰ ਕੀਤਾ ਗਿਆ । ਇਸਨੂੰ ਫਿਲਮਾਇਆ ਹੈ ਵਿੱਕੀ ਜੇ , ਸੋਨੂੰ ਬੈਂਸ ਨੇ ਤੇ ਐਡੀਟਿੰਗ ਮਿਸਟਰ ਹੰਸ ਨੇ ਕੀਤੀ। ਇਸ ਦੀ ਵੀਡੀਓ ਚ ਬਹੁਤ ਹੀ ਪ੍ਰਸਿੱਧ ਰਾਜਨਿਤਿਕ ਤੇ ਕੌਮੇਡੀਅਨ ਨੀਟੂ ਸ਼ਟਰਾਂ ਵਾਲਾ, ਬਲਵਿੰਦਰ ਦਿਲਦਾਰ, ਗੋਗੀ, ਤੇ ਲੱਖਾ ਤੇ ਨਾਜ਼ ਨੇ ਕੰਮ ਕੀਤਾ ਹੈ। ਜੋ ਕਿ ਯੂ ਟਿਊਬ ਚੈਨਲ ਤੇ ਚੱਲ ਰਿਹਾ ਹੈ ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ ਇਸ ਗੀਤ ਨੂੰ ਪੂਰਾ ਕਰਨ ਪਿੱਛੇ ਬਹੁਤ ਸਾਰਾ ਆਸ਼ੀਰਵਾਦ ਤੇ ਸੁਪੋਰਟ ਕਰਣ ਚ ਇੰਦਰਜੀਤ ਔਲਖ ( ਸ਼ਹਿਬਾਜ਼ ਇੰਟਰਟੇਨਰਜ਼ ਕੈਨੇਡਾ ), ਗੁਰਮੇਲ ਧਾਮੀ , ਬਲਵੀਰ ਅਸਮਾਨਪੁਰੀ, ਕੁਲਦੀਪ ਮਿਨਹਾਸ ਸੁਰਿੰਦਰ ਮਿਨਹਾਸ ਪਿੰਡ ਪਾਲਦੀ , ਅਜੀਤ ਨਾਗਰਾ ਯੂ ਐਸ ਏ, ਰਜਿੰਦਰ ਕੌਰ ਨਾਗਰਾ, ਮੇਜਰ ਸਿੱਧੂ, ਜੈਗ ਵਿਰਕ ਕੈਨੇਡਾ, ਬੌਬੀ ਸਟੂਡੀਉ ਸਰੀ ਕੈਨੇਡਾ ਦਾ ਦਿਲੋਂ ਧੰਨਵਾਦ ਕਰਦੇ ਹਨ।ਇਸ ਰਿਲੀਜ਼ਿੰਗ ਮੌਕੇ ਮੇਜਰ ਸਿੱਧੂ ਕੇਨੇਡਾ, ਸੁਰਿੰਦਰ ਜੀ ਕੇਨੇਡਾ, ਨੀਟੂ ਸ਼ਟਰਾਂ ਵਾਲਾ , ਬਲਵਿੰਦਰ ਦਿਲਦਾਰ , ਗਾਇਕ ਮਨਵੀਰ ਰਾਣਾ , ਭੋਲਾ ਕੁਮੇਡੀਅਨ, ਜੈਜੀ ਸਿਕੰਦਰ , ਅਰਜਨ , ਗਾਇਕ ਅਮਰੀਕ ਮਾਇਕਲ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


