20 ਸਾਲਾਂ ਤੱਕ ਸਾਥ ਦੇਣ ਵਾਲੇ ਸਾਰੇ ਦਾਨਵੀਰ ਸ਼ਿਵ ਭਗਤਾਂ ਅਤੇ ਅਮਰਨਾਥ ਯਾਤਰੀਆਂ ਦੇ ਹਾਂ ਰਿਣੀ – ਅਸ਼ੋਕ ਬਬਿਤਾ ਸੰਧੂ
ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333:- ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੀ ਇੱਕ ਵਿਸ਼ੇਸ਼ ਮੀਟਿੰਗ ਮੰਡਲ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਸੀਤਾ ਰਾਮ ਮੰਦਰ ਨੂਰਮਹਿਲ ਵਿਖੇ ਸ਼੍ਰੀ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਲੈ ਕੇ ਹੋਈ। ਇਸ ਮੀਟਿੰਗ ਵਿੱਚ ਮੰਡਲ ਦੇ ਚੇਅਰਮੈਨ ਓ.ਪੀ ਕੁੰਦੀ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਲਾਇਨ ਬਬਿਤਾ ਸੰਧੂ ਉਚੇਚੇ ਤੌਰ ‘ਤੇ ਸ਼ਾਮਿਲ ਹੋਏ। ਚਰਚਾ ਉਪਰੰਤ ਚੇਅਰਮੈਨ ਕੁੰਦੀ ਨੇ ਦੱਸਿਆ ਕਿ ਇਸ ਵਾਰ ਵੀ ਯਾਤਰੀ 2025 ਮਾਡਲ ਦੀ ਏਅਰ ਕੰਡੀਸ਼ਨਡ, ਪੁਸ਼ ਬੈਕ ਸੀਟਾਂ ਵਾਲੀ ਬੱਸ ਵਿੱਚ 5 ਜੁਲਾਈ ਦਿਨ ਸ਼ਨੀਵਾਰ ਨੂੰ ਯਾਤਰਾ ਕਰਨਗੇ। ਪੂਰੀ ਯਾਤਰਾ ਦੌਰਾਨ ਏ.ਸੀ, ਮੈਡੀਕਲ, ਖਾਣ-ਪਾਣ, ਫੋਨ ਚਾਰਜ ਆਦਿ ਦੀ ਸੁਵਿਧਾ ਜਾਰੀ ਰਹੇਗੀ। ਮਹਿਲਾ ਪ੍ਰਧਾਨ ਬਬਿਤਾ ਸੰਧੂ ਨੇ ਕਿਹਾ ਕਿ ਕਿਉੰਕਿ ਮੰਡਲ ਵੱਲੋਂ ਕਰਵਾਈ ਜਾਣ ਯਾਤਰਾ ਪਰਿਵਾਰਿਕ ਹੁੰਦੀ ਹੈ, ਮਹਿਲਾਵਾਂ ਦਾ ਹਮੇਸ਼ਾਂ ਦੀ ਤਰ੍ਹਾਂ ਉੱਚਿਤ ਖਿਆਲ ਅਤੇ ਸਤਿਕਾਰ ਕੀਤਾ ਜਾਵੇਗਾ, ਅਨੁਸ਼ਾਸ਼ਿਤ ਸਲੀਕੇ ਨਾਲ ਯਾਤਰਾ ਹੋਵੇਗੀ। ਮੰਡਲ ਪ੍ਰਧਾਨ ਅਸ਼ੋਕ ਸੰਧੂ ਨੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਅੱਜ ਜੋ ਅਸੀਂ 20ਵੀਂ ਵਾਰ ਸ਼੍ਰੀ ਅਮਰਨਾਥ ਯਾਤਰਾ ਸੇਵਾਵਾਂ ਦੇ ਰਹੇ ਹਾਂ ਇਸਦਾ ਸਿਹਰਾ ਅਸਲ ਵਿੱਚ ਦੇਸ਼-ਵਿਦੇਸ਼ ਦੇ ਸਮੂਹ ਦਾਨਵੀਰ ਸ਼ਿਵ ਭਗਤਾਂ ਨੂੰ ਜਾਂਦਾ ਹੈ ਜਿਹਨਾਂ ਨੇ ਹਰ ਸਾਲ ਹਰ ਵਾਰ ਧਨ ਦਾ ਦਾਨ ਦਿੱਤਾ। ਭੋਲੇ ਬਾਬਾ ਜੀ ਦੀ ਕਿਰਪਾ ਨਾਲ ਅਸੀਂ ਵੀ ਕਦੇ ਨਾ ਥੱਕੇ, ਨਾ ਅੱਕੇ। ਦੇਸ਼-ਸਮਾਜ-ਧਰਮ ਨੂੰ ਆਪਣੀਆਂ ਸੇਵਾਵਾਂ ਲਗਾਤਾਰ ਦੇ ਰਹੇ ਹਾਂ। ਇਸ ਮੌਕੇ ਮੰਡਲ ਦੇ ਵਿਸ਼ੇਸ਼ ਸਲਾਹਕਾਰ ਸੁਭਾਸ਼ ਢੰਡ, ਕੋਆਰਡੀਨੇਟਰ ਲਾਇਨ ਦਿਨਕਰ ਸੰਧੂ, ਸੀਨੀਅਰ ਮੈਂਬਰ ਮਹੇਸ਼ ਕੁਮਾਰ, ਵਰਿੰਦਰ ਕੋਹਲੀ ਤੋਂ ਇਲਾਵਾ ਪੰਡਿਤ ਵਿਜੇ ਕੁਮਾਰ ਸਮੇਤ ਸਮੂਹ ਮੈਂਬਰਾਂ ਨੇ ਬੀਤੇ ਸਮੇਂ ਮੰਡਲ ਦੇ ਵਿਸ਼ੇਸ਼ ਸਲਾਹਕਾਰ ਮਾਸਟਰ ਓਮ ਪ੍ਰਕਾਸ਼ ਜੰਡੂ ਦੇ ਪਰਲੋਕ ਸੁਧਾਰ ਜਾਣ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਦੇਸ਼ ਵਿੱਚ ਵੱਧ ਰਹੀਆਂ ਆਤੰਕੀ ਕਾਰਵਾਈਆਂ ਪ੍ਰਤੀ ਚਿੰਤਾ ਵਿਅਕਤ ਕੀਤੀ। ਉਹਨਾਂ ਕਿਹਾ ਚਾਹੇ ਆਤੰਕੀ ਤਾਕਤਾਂ ਜਿੰਨਾਂ ਮਰਜੀ ਆਤੰਕ ਮਚਾ ਲੈਣ, ਸ਼੍ਰੀ ਅਮਰਨਾਥ ਯਾਤਰਾ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਹੋਰ ਮਜ਼ਬੂਤ ਕਰੇਗੀ। ਫੋਟੋ : ਮੰਡਲ ਦੇ ਸੇਵਾਦਾਰ ਓ.ਪੀ ਕੁੰਦੀ, ਅਸ਼ੋਕ ਬਬਿਤਾ ਸੰਧੂ, ਸੁਭਾਸ਼ ਢੰਡ, ਦਿਨਕਰ ਸੰਧੂ, ਮਹੇਸ਼ ਕੁਮਾਰ, ਵਰਿੰਦਰ ਕੋਹਲੀ, ਵਿਜੇ ਕੁਮਾਰ ਮੀਟਿੰਗ ਮੌਕੇ।



