HOME ਆਓ ਜੰਗਲ਼ ਉਗਾਈਏ

ਆਓ ਜੰਗਲ਼ ਉਗਾਈਏ

(ਸਮਾਜ ਵੀਕਲੀ) 

ਆਓ ਜੰਗਲ਼ ਉਗਾਈਏ ਜੰਗਲ਼ੀ ਜੀਅ ਆੳਣਗੇ
ਰੱਬੀ ਜੀਵ ਬਚਾਈਏ ਇਹ ਜੀਅ ਲਾਉਣਗੇ
ਆਓ ਜੰਗਲ਼ ਉਗਾਈਏ ਜੰਗਲ਼ੀ ਜੀਅ ਆਉਣਗੇ

ਬੀਜ਼ੋ ਗੁਠਲੀਆਂ ਤੇ ਕਲਮਾਂ ਪਿਆਰਾਂ ਦੇ ਨਾਲ਼
ਬੂਟੇ ਝੋਲ਼ੀ ਭਰਨਗੇ ਬਹਾਰਾਂ ਦੇ ਨਾਲ਼
ਮੋਰ ਕੂਕਣਗੇ ਰਲ਼ਕੇ ਪੈਲ੍ਹਾਂ ਵੀ ਪਾਉਣਗੇ
ਆਓ ਜੰਗਲ਼ ਉਗਾਈਏ ਜੰਗਲ਼ੀ ਜੀਅ ਆਉਣਗੇ

ਇਹਨਾਂ ਜੀਵਾਂ ਨੂੰ ਕੁਦਰਤੀ ਜਿਹੇ ਘਰ ਚਾਹੀਦੇ
ਜਿੱਥੇ ਠਾਹਰਾਂ ਮਿਲਣ ਓਹੀ ਦਰ ਚਾਹੀਦੇ
ਪਾਣੀ ਨਦੀਆਂ ਦਾ ਆਪੇ ਹੀ ਪੀ ਆਉਣਗੇ
ਆਓ ਜੰਗਲ਼ ਉਗਾਈਏ ਜੰਗਲ਼ੀ ਜੀਅ ਆਉਣਗੇ

ਇਹਨਾਂ ਜੰਗਲ਼ਾਂ ਚ’ ਮੰਗਲ਼ਾਂ ਨੇ ਆ ਜਾਵਣਾ
ਰਣਜੀਤ ਬਹਾਰਾਂ ਨੇ ਛਾਅ ਜਾਵਣਾ
ਹਾਥੀ,ਹਿਰਨੋਟੇ ਵੇਖੀਂ ਨਾਲ਼ੇ ਸ਼ੀਂਹ ਆਉਣਗੇ
ਆਓ ਜੰਗਲ਼ ਉਗਾਈਏ ਜੰਗਲ਼ੀ ਜੀਅ ਆਉਣਗੇ
ਰੱਬੀ ਜੀਵ ਬਚਾਈਏ ਇਹ ਜੀਅ ਲਾਉਣਗੇ

ਲੇਖਕ – ਗੀਤਕਾਰ ਰਣਜੀਤ ਸਿੰਘ ਹਠੂਰ
ਪੰਜਾਬੀ ਬਾਗ ਜਗਰਾਉਂ
9915513137

Previous articleਮਾਰਕੀਟ ਕਮੇਟੀ ਦੇ ਚੇਅਰਮੈਨ ਬਲਦੀਪ ਸਿੰਘ ਸੈਣੀ ਦਾ ਤਾਜਪੋਸ਼ੀ ਭਲਕੇ
Next article20ਵੀਂ ਅਮਰਨਾਥ ਯਾਤਰਾ 2025 ਮਾਡਲ ਦੀ ਏਅਰ ਕੰਡੀਸ਼ਨ ਬੱਸ ਰਾਹੀਂ ਹੋਵੇਗੀ – ਓ.ਪੀ. ਕੁੰਦੀ