(ਸਮਾਜ ਵੀਕਲੀ) 14 ਅਪ੍ਰੈਲ 2025 ਬਾਬਾ ਸਾਹਿਬ ਭੀਮ ਰਾਓ ਜੀ ਦਾ ਜਨਮ ਦਿਵਸ ਜੋ ਬੜੀ ਧੂਮ ਧਾਮ ਨਾਲ ਪੂਰੇ ਸੰਸਾਰ ਵਿੱਚ ਮਨਾਇਆ ਗਿਆ । ਬਹੁਤ ਸਾਰੇ ਸਥਾਨਾਂ ਤੇ ਉਹਨਾਂ ਦੇ ਵਿਚਾਰਾਂ ਤੇ ਵਿਚਾਰਧਾਰਾ ਤੇ ਚਰਚਾਵਾਂ ਵੀ ਹੋਈਆਂ । ਦੁਸ਼ਮਣ ਨੂੰ ਤੇ ਉਸ ਦੀਆਂ ਚਾਲਾਂ ਨੂੰ ਸਮਝਣ ਤੇ ਸਮਝਾਉਣ ਦੀ ਕੋਸ਼ਿਸ਼ ਵੀ ।
ਸੋਫੀ ਪਿੰਡ ਵਿੱਚ ਵੀ ਅਜਿਹਾ ਹੀ ਉਪਰਾਲਾ ਹਰ ਸਾਲ ਪੰਜਾਬ ਦੇ ਪੰਜਾਬ ਬੁੱਧਿਸਟ ਸੁਸਾਇਟੀ ਦੇ ਪ੍ਰਧਾਨ ਤੇ ਉਹਨਾਂ ਦੀ ਟੀਮ ਸਾਲ ਦਰ ਸਾਲ ਕਰਦੀ ਆਈ ਹੈ । ਸੋਫੀ ਪਿੰਡ ਇਸ ਕਰਕੇ ਵੀ ਵਧਾਈ ਦਾ ਪਾਤਰ ਹੈ ਉਹ ਸਾਲ ਵਿੱਚ ਇੱਕ ਵਾਰ ਬਾਬਾ ਦੀ ਦੇ ਗਲ ਵਿੱਚ ਹਾਰ ਪਾ ਕੇ ਜਾਂ ਸ਼ਰਧਾ ਫੁੱਲ ਅਰਪਣ ਕਰਕੇ ਹੀ ਨਹੀਂ ਮਨਾਉਂਦਾ ਸਗੋਂ ਨਵੀਂ ਪੀੜ੍ਹੀ ਨੂੰ ਵੀ ਤਿਆਰ ਕਰਦਾ ਹੈ । ਤੇ ਉਹਨਾਂ ਦੇ ਪਿੰਡ ਵਿੱਚ ਇਸ ਛੋਟੀ ਜਿਹੀ ਟੀਮ ਦਾ ਇਹ ਕਾਰਜ ਬਹੁਤ ਵੱਡਾ ਹੈ । ਉਹ ਬੱਚਿਆਂ ਨੂੰ ਪ੍ਰੋਤਸਾਹਿਤ ਕਰਨ ਲਈ ਬੱਚਿਆਂ ਨੂੰ ਬਾਬਾ ਸਾਹਿਬ ਬਾਰੇ ਛੋਟੇ ਛੋਟੇ ਲੇਖਾਂ ਦੀਆਂ ਕਿਤਾਬਾਂ ਵਿੱਚੋਂ ਪ੍ਰਸ਼ਨੋਂਤਰੀ ਕਰਵਾਉਂਦੇ ਹਨ । ਤੇ ਪਿੰਡ ਦੇ ਹੋਣਹਾਰ ਬੰਚਿਆਂ ਨੂੰ ਸਨਮਾਨਿਤ ਕਰਕੇ ਉਹਨਾਂ ਵਿੱਚ ਸਿੱਖਿਆ ਦਾ ਦੀਪ ਵੀ ਜਗਾਉਂਦੇ ਹਨ ਤੇ ਮਾਲੀ ਸਹਾਇਤਾ ਵੀ ਕਰਦੇ ਹਨ ।
ਅਜਿਹੇ ਉਪਰਾਲੇ ਹੀ ਡਾ਼ ਭੀਮ ਰਾਓ ਅੰਬੇਡਕਰ ਭਵਨ ਜਲੰਧਰ ਵਿੱਚ ਵੀ ਲਗਾਤਾਰ ਚੱਲਦੇ ਰਹਿੰਦੇ ਹਨ ।
ਪਰ ਕੀ ਇਹ ਕਾਫੀ ਹਨ ?
ਦੇਖਣ ਵਿੱਚ ਆਇਆ ਹੈ ਕੁਝ ਕੁ ਸਥਾਨਾਂ ਨੂੰ ਛੱਡ ਕੇ ਬਾਕੀ ਜਗ੍ਹਾ ਸਾਲ ਵਿੱਚ ਇੱਕ ਵਾਰੀ ਹੀ ਬਾਬਾ ਸਾਹਿਬ ਨੂੰ ਫੁੱਲ ਮਾਲਾ ਅਰਪਣ ਕਰਕੇ ਫਿਰ ਸਾਰਾ ਸਾਲ ਅਸੀਂ ਜਠੇਰਿਆਂ, ਡੇਰਿਆਂ, ਜਗਰਾਤਿਆਂ, ਨਵਰਾਤਰਿਆਂ, ਦਸਿਹਰਾ, ਦਿਵਾਲੀਆਂ, ਕੰਜਕਾਂ, ਦੁਰਗਾ ਪੂਜਾ ਤੇ ਕਾਂਵੜ ਯਾਤਰਾਵਾਂ ਵਿੱਚ ਹੀ ਵਿਅਸਤ ਰਹਿੰਦੇ ਹਾਂ । ਸਾਡੇ ਇੱਕ ਦਿਨ 14 ਅਪ੍ਰੈਲ ਦੇ ਉੱਤੇ ਸਾਲ ਦੇ ਬਾਕੀ 365 ਦਿਨ ਹਾਵੀ ਹੋ ਜਾਂਦੇ ਹਨ । ਤੇ ਅਸੀਂ ਆਪਣੇ ਆਪਣੇ ਸੰਗਠਨ ਬਣਾਕੇ ਆਪਣੇ ਸਾਧਨਾਂ ਨੂੰ ਜਿੱਥੇ ਬਰਬਾਦ ਕਰ ਰਹੇ ਹਾਂ ਉੱਥੇ ਕਈ ਵਾਰੀ ਤਾਂ ਅਸੀਂ ਆਪਣੀਆਂ ਸੱਚੀਆਂ ਸਮਾਜਿਕ ਤੇ ਰਾਜਨੀਤਿਕ ਜੱਥੇਬੰਦੀਆਂ ਨੂੰ ਹੀ ਨੁਕਸਾਨ ਪਹੁੰਚਾ ਰਹੇ ਹੁੰਦੇ ਹਾਂ । ਕੁੱਤੇ ਦੇ ਮਾਲਕ ਦੀ ਪਹਿਚਾਣ ਉੱਸ ਦੇ ਗਲ਼ ਵਿੱਚ ਪਏ ਪਟੇ ਤੋਂ ਹੋ ਜਾਂਦੀ ਹੈ ।
ਦੁਸ਼ਮਣ ਦੇ ਸਰੋਪਿਆਂ ਤੇ ਗੁਲਦਸਤਿਆਂ ਵਿੱਚ ਫਰੇਬ ਝੂਠ ਤੇ ਸਾਜ਼ਿਸ਼ਾਂ ਤੋਂ ਬਗੈਰ ਕੁਝ ਨਹੀਂ ਹੁੰਦਾ । ਸਾਨੂੰ ਸਭ ਤੋਂ ਵੱਡਾ ਖ਼ਤਰਾ ਫੋਟੋ ਜੀਵੀਆਂ ਤੇ ਸਰੋਪਿਆਂ ਦੇ ਲਾਲਚੀਆਂ ਤੋਂ ਹੈ ਤੇ ਬਚਣ ਦੀ ਲੋੜ ਹੈ । ਮਨੁੱਖ ਨੂੰ ਮਹੱਤਤਾ ਦੇਣ ਨਾਲੋਂ ਬਾਬਾ ਸਾਹਿਬ ਦੀ ਵਿਚਾਰਧਾਰਾ ਤੇ ਪਹਿਰਾ ਦੇਣਾ ਚਾਹੀਦਾ ਹੈ । ਨਹੀਂ ਤਾਂ ਘਰ ਦਾ ਭੇਦੀ ਲੰਕਾ ਢਾਏ ਵਾਲੀ ਕਹਾਵਤ ਹਮੇਸ਼ਾਂ ਸੱਚੀ ਹੁੰਦੀ ਰਹੇਗੀ । ਸਾਡਾ ਨੁਕਸਾਨ ਸਾਡੇ ਦੁਸ਼ਮਣ ਨੇ ਇੰਨਾ ਨਹੀਂ ਕੀਤਾ ਜਿੰਨਾ ਸਾਡੇ ਆਪਣੇ ਲੋਕਾਂ ਨੇ । ਸਾਡੇ ਲੋਕਾਂ ਨੂੰ ਤਾਂ ਆਜਾਦੀ ਦੇ 70 ਸਾਲ ਬੀਤਣ ਬਾਅਦ ਵੀ ਲਾਇਨ ਵਿੱਚ ਲੱਗ ਕੇ ਖਾਣਾ ਹੀ ਨਹੀਂ ਖਾਣਾ ਆਇਆ । ਇੰਨੀ ਕੁ ਅਸੀਂ ਸਮਾਜਿਕ ਜਾਗ੍ਰਿਤੀ ਪੈਦਾ ਕਰ ਪਾਏ ਹਾਂ ।
ਪਰ ਸੋਫੀ ਪਿੰਡ ਦੇ ਉਪਰਾਲੇ ਵਧੀਆ ਹਨ
ਪਹਿਲੀ ਵਾਰ ਬੱਚਿਆਂ ਕੋਲ਼ੋਂ ਤ੍ਰਿਅ ਸ਼ਰਨ ਤੇ ਪੰਚ਼ਸ਼ੀਲ ਸੁਣਿਆ ਜੋ ਸੰਕੇਤ ਹੈ ਕਿ ਸੋਫੀ ਪਿੰਡ ਅਗਲੇਰੀ ਪੀੜ੍ਹੀ ਤਿਆਰ ਕਰਨ ਵਿੱਚ ਕਾਮਯਾਬ ਹੈ ਤੇ ਹਮੇਸ਼ਾ ਦੀ ਤਰਾਂ ਪੰਜਾਬ ਵਿੱਚ ਹੀ ਨਹੀਂ ਸੰਸਾਰ ਭਰ ਵਿੱਚ ਬਾਬਾ ਸਾਹਿਬ ਦੀ ਸੋਚ ਉਜਾਗਰ ਰੱਖੇਗਾ ।
ਬਹੁਤ ਬਹੁਤ ਮੁਬਾਰਕਾਂ
‘ਮਿੱਤਰ’ ਮਨਜੀਤ



