ਨਵਾਂਸ਼ਹਿਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ )– ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਜੋਨ ਨਵਾਂਸ਼ਹਿਰ ਦਾ ਚੋਣ ਇਜਲਾਸ ਕਾਮਰੇਡ ਮਲਕੀਤ ਚੰਦ ਮੇਹਲੀ ਹਾਲ ਬੰਗਾ ਰੋਡ ਨਵਾਂਸ਼ਹਿਰ ਵਿਖੇ ਹੋਇਆ। ਜੋਨ ਮੁਖੀ ਸੱਤਪਾਲ ਸਲੋਹ ਜੀ ਦੀ ਅਗਵਾਈ ਵਿੱਚ ਹੋਏ ਇਸ ਇਜਲਾਸ ਦਾ ਆਗਾਜ਼ ਜੋਗਿੰਦਰ ਕੁੱਲੇਵਾਲ ਮੁਖੀ ਸੱਭਿਆਚਾਰਕ ਵਿਭਾਗ ਪੰਜਾਬ ਦੇ ਲੈਕਚਰ ਨਾਲ ਹੋਇਆ।ਸਭ ਤੋਂ ਪਹਿਲਾਂ ਜਥੇਬੰਦਕ ਮੁਖੀ ਸੱਤਪਾਲ ਸਲੋਹ ਨੇ ਆਪਣੇ ਵਿਭਾਗ ਦੀ ਬੀਤੇ ਦੋ ਸਾਲਾਂ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ। ਫਿਰ ਵਿੱਤ ਵਿਭਾਗ ਮੁਖੀ ਸੁਖਵਿੰਦਰ ਗੋਗਾ, ਸੱਭਿਆਚਾਰਕ ਵਿਭਾਗ ਮੁਖੀ ਮਾ.ਰਾਮਪਾਲ ਰਾਹੋਂ ਅਤੇ ਮੀਡੀਆ ਵਿਭਾਗ ਦੇ ਮੁਖੀ ਮਾ. ਜਗਦੀਸ਼ ਰਾਏਪੁਰ ਡੱਬਾ ਨੇ ਵਾਰੋ ਵਾਰੀ ਦੋ ਸਾਲਾਂ ਦੀਆਂ ਕਾਰਗੁਜ਼ਾਰੀ ਰਿਪੋਰਟਾਂ ਵਿਸਥਾਰ ਪੂਰਵਕ ਪੇਸ਼ ਕੀਤੀਆਂ। ਪੇਸ਼ ਕੀਤੀਆਂ ਰਿਪੋਰਟਾਂ ਦੀ ਹਾਜ਼ਰ ਡੈਲੀਗੇਟਾਂ ਦੁਆਰਾ ਸ਼ਲਾਘਾ ਕੀਤੀ ਅਤੇ ਪ੍ਰਵਾਨ ਕੀਤੀਆਂ ਗਈਆਂ। ਉਪਰੰਤ ਪੇਸ਼ ਕਾਰਗੁਜ਼ਾਰੀ ਰਿਪੋਰਟਾਂ ਤੇ ਭਖਵੀਂ ਬਹਿਸ ਵੀ ਹੋਈ। ਬਹਿਸ ਵਿੱਚ ਮਾਸਟਰ ਰਾਜ ਕੁਮਾਰ ਗੜ੍ਹਸ਼ੰਕਰ, ਜੋਗਿੰਦਰ ਕੁੱਲੇਵਾਲ,ਡਾ. ਦਲਵੀਰ ਮਾਹਿਲ, ਕੁਲਵਿੰਦਰ ਖਟਕੜ, ਬਲਵਿੰਦਰ ਕੌਰ ਸਲੋਹ, ਸੰਤੋਸ਼ ਖਟਕੜ, ਰੂਬੀ ਬੰਗਾ, ਹਰਜਿੰਦਰ ਸੂੰਨੀ, ਸੁਖਵਿੰਦਰ ਲੰਗੇਰੀ, ਮੋਹਨ ਬੀਕਾ, ਕੁਲਵਿੰਦਰ ਖਟਕੜ ਅਤੇ ਸੁਰੇਸ਼ ਕਰਨਾਣਾ ਆਦਿ ਨੇ ਭਾਗ ਲਿਆ।ਇਸ ਮੌਕੇ ਮਾ. ਜਗਦੀਸ਼ ਅਤੇ ਮਾ. ਰਾਜ ਕੁਮਾਰ ਦੁਆਰਾ ਅਗਾਂਹਵਧੂ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਉਪਰੰਤ ਪੁਰਾਣੀ ਜੋਨ ਕਮੇਟੀ ਨੂੰ ਭੰਗ ਕੀਤਾ ਗਿਆ ਅਤੇ ਅਗਲੇ ਦੋ ਸਾਲਾਂ ਲਈ ਨਵੀਂ ਜੋਨ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਨਵੇਂ ਚੁਣੇ ਅਹੁਦੇਦਾਰਾਂ ਵਿੱਚ ਜਥੇਬੰਦਕ ਵਿਭਾਗ ਦੇ ਮੁਖੀ ਮਾ. ਜਗਦੀਸ਼ ਰਾਏਪੁਰ ਡੱਬਾ, ਵਿੱਤ ਵਿਭਾਗ ਦੇ ਮੁਖੀ ਸੁਖਵਿੰਦਰ ਗੋਗਾ, ਸੱਭਿਆਚਾਰਕ ਵਿਭਾਗ ਦੇ ਮੁਖੀ ਮੋਹਨ ਬੀਕਾ, ਮੀਡੀਆ ਵਿਭਾਗ ਦੇ ਮੁਖੀ ਬਲਜਿੰਦਰ ਸਵਾਜਪੁਰ ਅਤੇ ਮਾਨਸਿਕ ਚੇਤਨਾ ਮਸ਼ਵਰਾ ਵਿਭਾਗ ਦੇ ਮੁਖੀ ਸੱਤਪਾਲ ਸਲੋਹ ਨੂੰ ਚੁਣਿਆ ਗਿਆ।ਚੁਣੀ ਗਈ ਨਵੀਂ ਟੀਮ ਮੈਂਬਰਾਂ ਨੇ ਇਮਾਨਦਾਰੀ ਅਤੇ ਸ਼ਿੱਦਤ ਨਾਲ ਕੰਮ ਕਰਨ ਦਾ ਭਰੋਸਾ ਦਿਵਾਇਆ। ਅੰਤ ਵਿੱਚ ਸੂਬਾ ਕਮੇਟੀ ਮੈਂਬਰ ਜੋਗਿੰਦਰ ਕੁੱਲੇਵਾਲ ਨੇ ਚੁਣੀ ਗਈ ਟੀਮ ਨੂੰ ਆਉਣ ਵਾਲੇ ਸਮੇਂ ਵਿੱਚ ਕਰਨ ਵਾਲੇ ਕੰਮਾਂ ਸਬੰਧੀ ਜਾਣਕਾਰੀ ਦਿੱਤੀ। ਉਹਨਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ, ਰੂੜੀਵਾਦੀ ਰਸਮਾਂ ਰਿਵਾਜਾਂ ਨੂੰ ਤਿਆਗ ਕੇ ਵਿਗਿਆਨਕ ਸੋਚ ਦੇ ਧਾਰਨੀ ਬਣਨ। ਸਟੇਜ ਸਕੱਤਰ ਦੀ ਭੂਮਿਕਾ ਮਾ. ਜਗਦੀਸ਼ ਦੁਆਰਾ ਬਾਖੂਬੀ ਨਿਭਾਈ ਗਈ।ਇਸ ਮੌਕੇ ਗੁਰਨਾਮ ਹਾਜੀਪੁਰ, ਸੰਜੀਵ ਕੁਮਾਰ ਨਵਾਂ ਸ਼ਹਿਰ ਅਤੇ ਕਰਨਦੀਪ ਗੜ੍ਹਸ਼ੰਕਰ ਆਦਿ ਹਾਜ਼ਰ ਸਨ।
ਮਾਸਟਰ ਜਗਦੀਸ਼ ਰਾਏਪੁਰ ਡੱਬਾ
ਮੁੱਖੀ ਜਥੇਬੰਦਕ ਵਿਭਾਗ
ਤ.ਸ.ਪੰਜਾਬ ਜੋਨ ਨਵਾਂਸ਼ਹਿਰ
ਫੋਨ 9417434038



