‘ਜ਼ਾਲਮ ਸਰਕਾਰੇ’ ਗੀਤ ਨਾਲ ਸੁਖਵਿੰਦਰ ਪੰਛੀ ਨੇ ਭਰੀ ਹਾਜ਼ਰੀ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਐਸ ਪੀ ਟਰੈਕ ਦੀ ਪ੍ਰੋਡਕਸ਼ਨ ਹੇਠ ਸ਼੍ਰੀ ਮਾਰਕ ਗਿੱਲ ਸਾਬਕ ਪੁਲਿਸ ਅਫ਼ਸਰ ਯੂ ਕੇ ਦੇ ਸਹਿਯੋਗ ਨਾਲ ਛੱਲੇ ਮੂੁੰਦੀਆਂ ਫੇਮ ਗਾਇਕ ਸੁਖਵਿੰਦਰ ਪੰਛੀ ਆਪਣਾ ਨਵਾਂ ਟਰੈਕ ‘ਜ਼ਾਲਮ ਸਰਕਾਰੇ’ ਟਾਇਟਲ ਹੇਠ ਕਿਸਾਨ ਮਜ਼ਦੂਰ ਏਕਤਾ ਨੂੰ ਹੋਰ ਵੀ ਮਜਬੂਤ ਕਰਦਿਆਂ ਲੈ ਕੇ ਹਾਜ਼ਰ ਹੋਇਆ ਹੈ। ਇਸ ਟਰੈਕ ਦੀ ਗੱਲਬਾਤ ਕਰਦਿਆਂ ਗਾਇਕ ਸੁਖਵਿੰਦਰ ਪੰਛੀ ਨੇ ਦੱਸਿਆ ਕਿ ਇਸ ਟਰੈਕ ਨੂੰ ਗੀਤਕਾਰ ਗੁਰਦਿਆਲ ਸੰਧੂ ਯੂ ਐਸ ਏ, ਹਰਜੀਤ ਮਿੰਟੂ ਤੇਲਾਵਾਲ ਯੂ ਐਸ ਏ ਨੇ ਕਲਮਬੱਧ ਕੀਤਾ ਹੈ ਅਤੇ ਇਸ ਦਾ ਸੰਗੀਤ ਹਿਤੇਸ਼ ਭੰਗਾਣੀਆਂ ਨੇ ਦਿੱਤਾ ਹੈ। ਪ੍ਰੀਤਮ ਦੱਤ ਡਾਇਰੈਕਟਰ ਅਤੇ ਹੈਪੀ ਸ਼ਾਹੀ ਦਾ ਗਾਇਕ ਪੰਛੀ ਨੇ ਇਸ ਟਰੈਕ ਲਈ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ। ਯੂ ਟਿਊਬ ਚੈਨਲ ਤੇ ਸਰਕਾਰ ਨੂੰ ਕਿਸਾਨਾਂ ਦੀ ਗੱਲ ਨਾ ਮੰਨਣ ਕਰਕੇ ਆਪਣੇ ਵਲੋਂ ਭਰਪੂਰ ਲਾਹਨਤ ਪਾ ਰਿਹਾ ਹੈ।

Previous articleਅੰਮ੍ਰਿਤਾ ਵਿਰਕ ਨੇ ਵੀ ਗੀਤ ਰਾਹੀਂ ਕਿਹਾ ‘ਦਿੱਲੀ ਜਿੱਤਕੇ ਜਾਵਾਂਗੇ’
Next articleਸ਼ਾਮਚੁਰਾਸੀ ਵਿਚ ਜੀ ਓ ਮੋਬਾਇਲ ਕੰਪਨੀ ਦਾ ਸਟੋਰ ਕਰਵਾਇਆ ਬੰਦ