ਸ਼ਾਮਚੁਰਾਸੀ ਵਿਚ ਜੀ ਓ ਮੋਬਾਇਲ ਕੰਪਨੀ ਦਾ ਸਟੋਰ ਕਰਵਾਇਆ ਬੰਦ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਕਿਸਾਨ ਆਗੂਆਂ ਦਾ ਰੋਸ ਸ਼ਾਮਚੁਰਾਸੀ ਵਿਚ ਆਪਣੇ ਸੰਘਰਸ਼ ਨੂੰ ਤਿੱਖਾ ਕਰਨ ਹਿੱਤ ਉਸ ਵੇਲੇ ਉਬਾਲਾ ਮਾਰਿਆ ਜਦੋਂ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਾਰਕੂੰਨਾ ਨੇ ਪ੍ਰਧਾਨ ਗੁਰਵਿੰਦਰ ਖੰਗੂੁੜਾ ਦੀ ਅਗਵਾਈ ਹੇਠ ਇੱਥੇ ਜੀ ਓ ਮੋਬਾਇਲ ਕੰਪਨੀ ਦਾ ਸਟੋਰ ਬੰਦ ਕਰਵਾਇਆ। ਇਸ ਮੌਕੇ ਕਿਸਾਨਾਂ ਨੇ ਹੱਥ ਵਿਚ ਝੰਡੇ ਫੜ ਕੇ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਾਏ ਅਤੇ ਦੇਸ਼ ਦੀ ਮੋਦੀ ਸਰਕਾਰ ਨੂੰ ਇੰਨ੍ਹਾਂ ਸਰਮਾਏਦਾਰਾਂ ਦੇ ਹੱਥੇ ਚੜ੍ਹ ਕੇ ਕਾਲੇ ਕਾਨੂੰਨ ਬਣਾਉਣ ਬਾਬਤ ਦਿਲ ਖੋਲ੍ਹ ਕੇ ਕੋਸਿਆ ਗਿਆ। ਪ੍ਰਧਾਨ ਗੁਰਵਿੰਦਰ ਖੰਗੂੜਾ ਨੇ ਕਿਹਾ ਕਿ ਜਦ ਤੱਕ ਸਰਕਾਰ ਕਾਲੇ ਕਾਨੂੰਨ ਰੱਦ ਕਰਕੇ ਵਾਪਿਸ ਨਹੀਂ ਲੈ ਲੈਂਦੀ, ਉਦੋਂ ਤੱਕ ਕਿਸਾਨੀ ਸੰਘਰਸ਼ ਦੀ ਲਹਿਰ ਇੰਝ ਹੀ ਪ੍ਰਚੰਡ ਰਹੇਗੀ ਅਤੇ ਦੇਸ਼ ਵਿਦੇਸ਼ ਦੀਆਂ ਸੰਘਰਸ਼ ਕਰ ਰਹੀਆਂ ਕਿਸਾਨੀ ਤਾਕਤਾਂ ਨਾਲ ਰੱਲ ਕੇ ਸਮੇਂ ਦੀ ਹਕੂਮਤ ਨੂੰ ਮਾਤ ਪਾਵੇਗੀ। ਇਸ ਤੋਂ ਪਹਿਲਾਂ ਜੀ ਓ ਦੇ ਟਾਵਰਾਂ ਤੇ ਵੀ ਕਿਸਾਨਾਂ ਨੇ ਆਪਣੇ ਬੈਨਰ ਚੇਪ ਕੇ ਇਸ ਦਾ ਸਮੁੱਚਾ ਬਾਈਕਾਟ ਕਰਨ ਦਾ ਐਲਾਨ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਭੁਪਿੰਦਰ ਪਾਲ ਲਾਲੀ, ਗੁਰਜਪਾਲ ਖੰਗੂੜਾ, ਵਿੱਕਾ ਪੰਡੋਰੀ, ਮੰਨਾ ਮੁਹੱਦੀਪੁਰ, ਮਨਦੀਪ ਧਾਮੀ ਨੰਬਰਦਾਰ, ਸਤਿੰਦਰ ਵੀਰ ਸਾਰੋਬਾਦ, ਸੁਰਿੰਦਰ ਧਾਮੀਆਂ ਕਲਾਂ, ਅਮਰਜੀਤ ਬੱਬੀ, ਅਜੀਤਪਾਲ ਹੁੰਦਲ, ਦੀਪਾ ਵਾਹਦ, ਜਗਤਾਰ ਡੈਨੀ, ਮਿਸਤਰੀ ਨਿਰਮਲ ਸਿੰਘ, ਹਰਮਿੰਦਰ ਨੂਰਪੁਰ, ਨਸੀਬ ਚੰਦ, ਹਰੀ ਕ੍ਰਿਸ਼ਨ ਤਲਵੰਡੀ, ਲਖਵੀਰ ਵਾਹਦ, ਨਵਪ੍ਰੀਤ ਗਰੋਆ, ਸਰਬਜੀਤ ਟਿੰਕੂ, ਲਾਡੀ ਗਰੋਆ ਅਤੇ ਰਮਨਦੀਪ ਸ਼ਾਮਚੁਰਾਸੀ ਹਾਜ਼ਰ ਸਨ।

Previous article‘ਜ਼ਾਲਮ ਸਰਕਾਰੇ’ ਗੀਤ ਨਾਲ ਸੁਖਵਿੰਦਰ ਪੰਛੀ ਨੇ ਭਰੀ ਹਾਜ਼ਰੀ
Next articleਸ਼ੁਰੇਸ਼ ਯਮਲਾ ਲੈ ਕੇ ਹਾਜ਼ਰ ਹੋਏ ‘ਪਰਿਵਾਰ ਦਾ ਵਿਛੋੜਾ’