ਹੋਲੀ

ਕਿਸ਼ਨਾ ਸ਼ਰਮਾ

(ਸਮਾਜ ਵੀਕਲੀ)

ਰੰਗ ਹੋਲੀ ਦੇ ਖੁਸ਼ੀਆਂ ਨਾਲ ਹੰਢਾਏ ਜਾਂਦੇ ਨੇ
ਅੱਜ ਦੇ ਦਿਨ ,ਰੁੱਸੇ ਸੱਜਣ ,ਬਣਾਏ ਜਾਂਦੇ ਨੇ
ਇਹ **ਅੱਛਾਈ ਦੀ ਬੁਰਾਈ ਤੇ ਜਿੱਤ** ਦਾ ਤਿਉਹਾਰ ਹੈ
ਹੳਮੈਂ ਨੂੰ ਮਕਾਉਣ ਵਾਲੀ ਰੀਤ ਦਾ ਤਿਉਹਾਰ ਹੈ
ਅਮੀਰੀ – ਗਰੀਬੀ  ਵਾਲੇ ਫ਼ਰਕ ਮਿਟਾਏ ਜਾਂਦੇ ਨੇ
ਅੱਜ ਦੇ ਦਿਨ ਰੁੱਸੇ ਸੱਜਣ ਬਣਾਏ ਜਾਂਦੇ ਨੇ
ਹਿਰੰਅ ਕਸ਼ਿਅਪ ਨੇ ਕੀਤਾ ਤਪ ,
ਅਤੇ ਵਰਦਾਨ ਪਾ ਲਿਆ
ਇਸ ਵਰ ਦੇ ਕਾਰਨ ਉਹ ਹੰਕਾਰ ਵਿੱਚ ਆ ਗਿਆ
ਅਪਣੇ ਹੀ ਪੁੱਤ ਪ੍ਰਹਿਲਾਦ ਨੂੰ , ਤਸੀਹੇ-ਤਕੜੀ ਚ, ਪਾ ਲਿਆ
ਨਰ ਸਿੰਘ ਭਗਵਾਨ ਨੇ ਪ੍ਰਹਿਲਾਦ ਨੂੰ ਬਚਾ ਲਿਆ
ਹਰ ਯੁੱਗ ਵਿਚ ਭਗਤ ਤਾਂ ਬਚਾਏ ਜਾਂਦੇ ਨੇ
ਅੱਜ ਦੇ ਦਿਨ ਰੁੱਸੇ——————
ਪ੍ਰਹਿਲਾਦ ਦੀ ਭੂਆ ਨੇ ਕੀਤੀ ਤਪਸਿਆ,
ਅੱਗ ਤੋਂ ਬਚਣ ਵਾਲਾ ਵਰ ਪਾ ਲਿਆ
ਉਸ ਵਰ ਕਾਰਨ , ਉਸ ਚ ਹੰਕਾਰ ਆ ਗਿਆ
ਪ੍ਰਹਿਲਾਦ ਨੂੰ ਜਲਾਉਣ ਦਾ ਢੰਗ ਰਚਾ ਲਿਆ
 ਲੱਕੜੀਆਂ ਚਿਣਵਾ , ਪ੍ਰਹਿਲਾਦ ਨੂੰ ਗੋਦੀ ਚ ਬੈਠਾ ਲਿਆ
ਲੱਗੀ ਅੱਗ,ਜਲ ਗਈਂ ਹੋਲਿਕਾ
ਭਗਤ ਪ੍ਰਹਿਲਾਦ ਨੂੰ ਭਗਵਾਨ ਨੇ ਬਚਾ ਲਿਆ
ਅੱਜ ਵੀ ਤਾਂ ਤਸੀਹੇ ਦੇ ,ਸੱਚੇ ਬੰਦੇ ਤੜਫਾਵੇ ਜਾਂਦੇ ਨੇ
ਅੱਜ ਦੇ ਦਿਨ ਰੁੱਸੇ ਸੱਜਣ ਬਣਾਏ ਜਾਂਦੇ ਨੇ
ਜਲੀ  ਹੋਲਿਕਾ, ਖੁਸ਼ੀਆਂ ਮਨਾਈਆਂ ਲੋਕਾਂ ਨੇ
ਇੱਕ ਦੂੱਜੇ ਨੂਂ ਗਲਵੱਕੜੀਆਂ ਪਾਈਆਂ ਲੋਕਾਂ ਨੇ
 ਅੱਜ ਦੇ ਦਿਨ ਹੋਲਿਕਾ ਦੇ ਪੁਤਲੇ ਜਲਾਏ ਜਾਂਦੇ ਨੇ
ਅੱਜ ਦੇ ਦਿਨ ਰੁੱਸੇ ਸੱਜਣ ਬਣਾਏ ਜਾਂਦੇ ਨੇ
ਅੱਜ ਦੀ ਹੋਲੀ ਫਿੱਕੀ ਜੇਹੀ ਜਾਪੇ ਲੋਕਾਂ ਨੂੰ
ਰੋਂਦੇ ਨੇ ਕਿਸਾਨ , ਤਿੰਨ ਬਿਲ-ਜੋਕਾਂ  ਨੂੰ
ਸੋਚੋ ਲੋਕੋ, ਧਰਨੇ ਕਿਉਂ ਲਾਏ ਜਾਂਦੇ ਨੇ
ਅੱਜ ਦੇ ਦਿਨ ਰੁੱਸੇ ਸੱਜਣ ਬਣਾਏ ਜਾਂਦੇ ਨੇ
ਰੰਗ ਗੁਲਾਲ , ਹੋਲੀ ਦੇ , ਕੋਰੋਨਾ -ਕਹਿਰ ਖਾ ਗਿਆ
ਮਸਾਂ ਮੋੜਿਆ ਸੀ, ਹੁਣ ਫੇਰ ਆ ਗਿਆ
ਲਗਵਾ ਲੋ ਬੁਜ਼ੁਰਗੋ ਟੀਕੇ,ਕੋਰੋਨਾ ਦੇ ਲਗਾਏ ਜਾਂਦੇ ਨੇ
ਅੱਜ ਦੇ ਦਿਨ ਰੁੱਸੇ ਸੱਜਣ ਬਣਾਏ ਜਾਂਦੇ ਨੇ
ਹੳਮੈਂ ਵਾਲੀ ਗੱਡੀ ਨਾ ਤੂੰ ਕਦੇ ਚੜੀ ਸਜੱਣਾ
ਵੇਖੀਂ ਕਿਤੇ ਜਾਵੇ ਨਾ ਤੈਨੂੰ ਅਪਣਾ ਮੂੰਹ ਕੱਸਣਾ
ਵੱਡੇ ਕੀਤੇ ਗੁਣਾਹ, ਨਹੀਂ ਬਕਸਾਏ ਜਾਂਦੇ ਨੇ
ਅੱਜ ਦੇ ਦਿਨ ਰੁੱਸੇ ਸੱਜਣ ਮਨਾਏ ਜਾਂਦੇ ਨੇ
ਹੋਲੀ ਦੇ ਰੰਗ ਖੁਸ਼ੀਆਂ ਨਾਲ ਹਢਾਏ ਜਾਂਦੇ ਨੇ
ਅੱਜ ਦੇ ਦਿਨ ਰੁੱਸੇ ਸੱਜਣ ਮਨਾਏ ਜਾਂਦੇ ਨੇ
ਕਿਸ਼ਨਾ ਸ਼ਰਮਾ
ਸੰਗਰੂਰ
Previous articleਆਓ ਮਿਲ ਕੇ ਰੁੱਖ ਲਗਾਈਏ
Next articleਮੇਰੇ ਲਈ ਮੇਰਾ ਰੱਬ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ : ਸਮਾਜ ਸੇਵਿਕਾ ਸ਼ਮੀ ਰਾਣੀ