ਭਾਰਤੀ ਮੂਲ ਦੀ ਰਿਪੋਰਟਰ ਸੜਕ ਹਾਦਸੇ ’ਚ ਹਲਾਕ

ਨਿਊਯਾਰਕ (ਸਮਾਜਵੀਕਲੀ) : ਸੀਬੀਐੱਸ ਨਿਊਯਾਰਕ ਲਈ ਕੰਮ ਕਰਦੀ ਨੌਜਵਾਨ ਭਾਰਤੀ-ਅਮਰੀਕੀ ਟੀਵੀ ਰਿਪੋਰਟਰ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਨੀਨਾ ਕਪੂਰ (26) ਕਿਰਾਏ ’ਤੇ ਲਈ ਈ-ਮੋਪੇਡ ’ਤੇ ਜਾ ਰਹੀ ਸੀ ਕਿ ਇੱਕ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਗੰਭੀਰ ਜ਼ਖ਼ਮੀ ਹੋਈ ਨੀਨਾ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਨੀਨਾ ਦੇ ਵਾਹਨ ਨੂੰ ਟੱਕਰ ਮਾਰਨ ਵਾਲੇ ਸਕੂਟਰ ਚਾਲਕ ਨੂੰ ਵੀ ਮਾਮੂਲੀ ਸੱਟਾਂ ਵੱਜੀਆਂ ਹਨ ਪਰ ਉਸ ਦੀ ਸ਼ਨਾਖ਼ਤ ਨਹੀਂ ਹੋ ਸਕੀ। ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਇੰਡੀਆ ਸਟਰੀਟ ’ਚ ਵਾਪਰਿਆ ਹੈ।

Previous articleਭਾਰਤ-ਚੀਨ ਵਿਵਾਦ: ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਮਤਾ ਪਾਸ
Next articleਭਾਰਤੀ ਮੂਲ ਦੇ ਇੱਕ ਲੱਖ ਤੋਂ ਵੱਧ ਅਮਰੀਕੀਆਂ ਨੇ ਵੇਖੀ ‘ਹਿੰਦੂਜ਼ 4 ਟਰੰਪ ਰੈਲੀ’