ਇਤਿਹਾਸਕ ਗੁਰਦੁਆਰਾ ਮਾਤਾ ਗੰਗਾ ਜੀ ਮਾਓ ਸਾਹਿਬ ਵਿਚ ਚੋਰੀ

ਪੰਜਾਹ ਹਜ਼ਾਰ ਦੇ ਕਰੀਬ ਹੋਇਆ ਨੁਕਸਾਨ

ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਇਲਾਕੇ ਦੇ ਇਤਿਹਾਸਕ ਗੁਰਦੁਆਰੇ ਮਾਤਾ ਗੰਗਾ ਜੀ ਮਾਓ ਸਾਹਿਬ ਵਿਖੇ ਚੋਰੀ ਹੋ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਨੇ ਦੱਸਿਆ ਕਿ ਜੇਠ ਦੀ ਮੱਸਿਆ ਕਰਕੇ ਅੰਮ੍ਰਿਤ ਵੇਲੇ ਤੋਂ ਗੁਰਦੁਆਰਾ ਮਾਓ ਸਾਹਿਬ ਮਾਤਾ ਗੰਗਾ ਜੀ ਵਿਖੇ ਸ਼ਰਧਾਲੂ ਆ ਰਹੇ ਸਨ। ਮਾਤਾ ਗੰਗਾ ਜੀ ਦੇ ਗੁਰਦੁਆਰਾ ਸਾਹਿਬ ਦੇ ਅੰਮ੍ਰਿਤ ਵੇਲੇ ਕੁਆੜ ਖੋਲੇ ਗਏ ਤਾਂ ਗੁਰੂ ਘਰ ਵਿਚ ਰੱਖੀ ਲੋਹੇ ਦੀ ਗੋਲਕ ਤੋੜ ਕੇ ਚੋਰੀ ਕੀਤੀ ਜਾ ਚੁੱਕੀ ਸੀ। ਪੰਨੂੰ ਅਨੁਸਾਰ ਗੁਰਦੁਆਰਾ ਸਾਹਿਬ ਦੇ ਆਸ ਪਾਸ ਖੇਤ ਹਨ ਚੋਰ ਕੰਧ ਟੱਪ ਕੇ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਨੇ ਸਚਖੰਡ ਨੂੰ ਲੱਗੀ ਲੋਹੇ ਦੀ ਗਰਿੱਲ ਕੱਟ ਲਈ। ਚੋਰ ਸਚਖੰਡ ਦੇ ਰਸਤੇ ਲੱਕੜ ਦੇ ਦਰਵਾਜ਼ੇ ਤੇ ਲੱਗਿਆ ਕੱਚ ਤੋੜ ਕੇ ਦਿਵਾਨ ਹਾਲ ਅੰਦਰ ਦਾਖਲ ਹੋਏ ਅਤੇ ਗੁਰੂ ਸਾਹਿਬ ਅੱਖੀਂ ਰੱਖੀ ਲੋਹੇ ਦੀ ਦਰਸ਼ਨੀ ਲੋਹੇ ਦੀ ਗੋਲਕ ਨੂੰ ਤੋੜ ਕੇ ਮਾਇਆ ਕੱਢ ਕੇ ਲੈ ਗਏ।

ਇਸ ਸਮੇਂ ਡਿਊਟੀ ਤੇ ਮੌਜੂਦ ਪਹਿਰੇਦਾਰ ਅਨੁਸਾਰ ਉਹ ਘਟਨਾ ਵਾਲੀ ਰਾਤ ਪਹਿਰੇ ਤੇ ਸੀ ਪਰ ਉਸ ਨੂੰ ਕੋਈ ਬਿੜਕ ਸੁਣਦੀ ਨਹੀਂ ਦਿੱਤੀ। ਸੰਗਤਾਂ ਅਨੁਸਾਰ ਜਿਸ ਸਚਖੰਡ ਦੇ ਰਸਤੇ ਥਾਣੀ ਚੋਰ ਅੰਦਰ ਦਾਖਲ ਹੋਏ ਉਥੇ ਸਚਖੰਡ ਵਿਚ ਗੁਰੂ ਸਾਹਿਬ ਜੀ ਦੇ ਸਰੂਪ ਹੁੰਦੇ ਹਨ। ਚੋਰਾਂ ਨੇ ਸਰੂਪਾਂ ਨਾਲ ਛੇੜਛਾੜ ਨਹੀਂ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਕਲਿਆਣ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਤਿਹਾਸਕਾਰ ਗੁਰਦੁਆਰਾ ਮਾਤਾ ਗੰਗਾ ਜੀ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਹੈ। ਪਿਛਲੇ ਦਿਨਾਂ ਵਿਚ ਤੇਜ਼ ਹਨੇਰੀ ਕਾਰਨ ਗੁਰਦੁਆਰਾ ਸਾਹਿਬ ਵਿਚ ਲੱਗੇ ਕੈਮਰੇ ਖਰਾਬ ਹੋਣ ਕਾਰਨ ਚਲ ਨਹੀਂ ਰਹੇ ਸਨ । ਚੋਰਾਂ ਵੱਲੋਂ ਗੋਲਕ ਵਿਚੋਂ ਕਰੀਬਨ ਪੰਜਾਹ ਹਜ਼ਾਰ ਦੀ ਭੇਟਾਂ ਚੋਰੀ ਦਾ ਅਨੁਮਾਨ ਹੈ। ਜਥੇਦਾਰ ਬਲਦੇਵ ਸਿੰਘ ਕਲਿਆਣ ਮੁਤਾਬਿਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਜ਼ੋ ਬਰੀਕੀ ਨਾਲ ਪੜਤਾਲ ਕਰ ਰਹੇ ਹਨ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਪਰਾ ਵਿਖੇ ਗੁਰੂਦੁਆਰਾ ਨਾਨਕਸਰ ਬੂੰਗਾ ਤੇ ਗੁਰੂਦੁਆਰਾ ਬਾਬਾ ਬੀਰ ਸਿੰਘ ਤੇ ਧੀਰ ਸਿੰਘ ਦੇ ਬਹੁਜਨ ਸਮਾਜ ਦੀ ਜਿੱਤ ਸੰਬੰਧੀ ਅਰਦਾਸ ਸਮਾਗਮ ਆਯੋਜਿਤ
Next articleਜ਼ਿਲ੍ਹੇ ਵਿੱਚ ਵਿਦਿਆਰਥੀਆਂ ਦੀਆਂ ਮਾਂਵਾਂ ਦੀ ਪਲੇਠੀ ਇੱਕ ਰੋਜ਼ਾ ਵਿੱਦਿਅਕ ਵਰਕਸ਼ਾਪ ਸਫਲਤਾਪੂਰਵਕ ਸਪੰਨ