ਹੁੰਦੇ ਨੇ ਜਿਸ ਦੇ ਖੀਸੇ ‘ਚ

(ਸਮਾਜ ਵੀਕਲੀ)

ਹੁੰਦੇ  ਨੇ  ਜਿਸ  ਦੇ  ਖੀਸੇ  ‘ਚ  ਗੁਲਾਬੀ  ਯਾਰੋ   ਨੋਟ ,
ਹਰ  ਕੋਈ  ਲੈਣਾ  ਚਾਹੁੰਦਾ  ਹੈ  ਉਸ  ਬੰਦੇ  ਦੀ  ਓਟ ।

ਅੱਜ ਕਲ੍ਹ  ਚੀਜ਼ਾਂ ਵੇਚਣ ਵਾਲੇ  ਯਾਰੋ  ਬਦਲ  ਗਏ  ਨੇ ,
ਚੀਜ਼ਾਂ  ਦੇ  ਭਾਅ  ਦੁੱਗਣੇ  ਕਰਕੇ  ਦੇਵਣ  ਭਾਰੀ  ਛੋਟ ।

ਹਰ ਖੇਤਰ ਵਿੱਚ  ਉਤਪਾਦਨ ਵਿੱਚ ਵਾਧਾ  ਹੁੰਦਾ  ਜਾਏ ,
ਫਿਰ ਕਿਉਂ ਹੁੰਦੀ ਜਾਏ ਇੱਥੇ  ਹਰ  ਵਸਤੂ  ਦੀ  ਤੋਟ ?

ਫਿਰ ਉਹਨਾਂ ਲੋਕਾਂ ਦੀ ਬਾਤ  ਨਹੀਂ ਪੁੱਛਣੀ  ਪੰਜ  ਵਰ੍ਹੇ ,
ਜਿਹੜੇ ਨੇਤਾ ਅੱਜ ਕਲ੍ਹ ਮਿੰਨਤਾਂ ਕਰ ਕਰ ਮੰਗਣ  ਵੋਟ ।

ਉਸ ਗੋਲੀ ਨੂੰ ਖਾ ਕੇ ਬੀਮਾਰ ਪਲਾਂ ਵਿੱਚ ਚਲ ਵਸਿਆ ,
ਜਿਸ ਦੇ ਵਿੱਚ ਪਾਇਆ ਹੋਇਆ ਸੀ ਬੇਰਹਿਮਾਂ ਨੇ ਖੋਟ ।

ਇਕ ਦਿਨ ਉਹਨਾਂ ਨੇ ਤੇਰੀ ਹੱਡੀ  ਹੱਡੀ  ਭੰਨ  ਸੁੱਟਣੀ ,
ਤੂੰ   ਜਿਹਨਾਂ  ਦੀ  ਮਜ਼ਦੂਰੀ  ਨਾਲ  ਉਸਾਰੇ  ਨੇ  ਕੋਟ ।

ਭਾਵੇਂ ਮੈਂ ਬਹੁਤ ਅੜੀਅਲ ਹਾਂ ਤੇ ਕੁਝ  ਰੁੱਖਾ  ਵੀ  ਹਾਂ ,
ਪਰ   ਨਾ ਮੇਰੇ  ਦਿਲ  ਦੇ  ਅੰਦਰ  ਯਾਰੋ, ਕੋਈ  ਖੋਟ ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554

Previous articleਮੈਂ ਨਿਰਾਸ਼ਾ ਦੀ ਨਦੀ ਵਿਚ
Next articleਸੂਲਾਂ ਉੱਤੇ