ਸੂਲਾਂ ਉੱਤੇ

(ਸਮਾਜ ਵੀਕਲੀ)

ਸੂਲਾਂ  ਉੱਤੇ   ਜਿਹੜੇ   ਪੈਰ   ਟਿਕਾਵਣਗੇ ,
ਉਹ   ਬੰਦੇ  ਹੀ  ਸਾਡਾ  ਸਾਥ  ਨਿਭਾਵਣਗੇ ।

ਉਹ ਖ਼ੁਦ  ਵੀ  ਜਲ  ਕੇ  ਕੋਲੇ  ਹੋ ਜਾਵਣਗੇ ,
ਜਿਹੜੇ   ਨਫਰਤ  ਦੀ  ਅਗਨੀ  ਫੈਲਾਵਣਗੇ ।

ਉਹਨਾਂ  ਨੂੰ  ਕਿਧਰੇ  ਵੀ  ਢੋਈ ਨ੍ਹੀ ਮਿਲਣੀ ,
ਜਿਹੜੇ   ਬੰਦੇ   ਹੱਕ  ਪਰਾਇਆ  ਖਾਵਣਗੇ ।

ਰੱਜੇ  ਤਾਂ   ਸੁੱਖ   ਦੀ  ਨੀਂਦੇ  ਸੌਂ  ਜਾਵਣਗੇ ,
ਪਰ   ਭੁੱਖੇ   ਰੋਟੀ   ਖਾਤਰ   ਕੁਰਲਾਵਣਗੇ ।

ਲੋਕ  ਖ਼ੁਦਾ  ਵਾਂਗਰ  ਉਹਨਾਂ   ਨੂੰ   ਪੂਜਣਗੇ ,
ਜਿਹੜੇ   ਲੋਕਾਂ  ਦੇ  ਰਾਹ  ਨੂੰ  ਰੁਸ਼ਨਾਵਣਗੇ ।

ਆਪਣਾ  ਵਤਨ  ਜਿਨ੍ਹਾਂ ਨੂੰ ਜਾਨੋਂ ਪਿਆਰਾ ਹੈ ,
ਉਹ ਇਸ ਦੀ ਖਾਤਰ ਫਾਂਸੀ  ਚੜ੍ਹ  ਜਾਵਣਗੇ ।

ਉੱਥੇ    ਉੱਥੇ    ਚਾਨਣ    ਹੁੰਦਾ    ਜਾਵੇਗਾ ,
ਜਿੱਥੇ    ਜਿੱਥੇ    ਚੰਗੇ    ਬੰਦੇ    ਜਾਵਣਗੇ ।

ਉਹ ਜੁੱਗ ਆਖ਼ਰ ਆ ਕੇ ਰਹਿਣਾ  ਹੈ  ਮਾਨਾ ,
ਜਦ   ਭੁੱਖੇ  ਵੀ  ਰੱਜ  ਕੇ  ਰੋਟੀ  ਖਾਵਣਗੇ ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554

Previous articleਹੁੰਦੇ ਨੇ ਜਿਸ ਦੇ ਖੀਸੇ ‘ਚ
Next articleਜੇ ਕਰ ਉਸ ਨੂੰ ਹੁੰਦੀ ਨਾ