(ਸਮਾਜ ਵੀਕਲੀ)
ਹੁੰਦੇ ਨੇ ਜਿਸ ਦੇ ਖੀਸੇ ‘ਚ ਗੁਲਾਬੀ ਯਾਰੋ ਨੋਟ ,
ਹਰ ਕੋਈ ਲੈਣਾ ਚਾਹੁੰਦਾ ਹੈ ਉਸ ਬੰਦੇ ਦੀ ਓਟ ।
ਅੱਜ ਕਲ੍ਹ ਚੀਜ਼ਾਂ ਵੇਚਣ ਵਾਲੇ ਯਾਰੋ ਬਦਲ ਗਏ ਨੇ ,
ਚੀਜ਼ਾਂ ਦੇ ਭਾਅ ਦੁੱਗਣੇ ਕਰਕੇ ਦੇਵਣ ਭਾਰੀ ਛੋਟ ।
ਹਰ ਖੇਤਰ ਵਿੱਚ ਉਤਪਾਦਨ ਵਿੱਚ ਵਾਧਾ ਹੁੰਦਾ ਜਾਏ ,
ਫਿਰ ਕਿਉਂ ਹੁੰਦੀ ਜਾਏ ਇੱਥੇ ਹਰ ਵਸਤੂ ਦੀ ਤੋਟ ?
ਫਿਰ ਉਹਨਾਂ ਲੋਕਾਂ ਦੀ ਬਾਤ ਨਹੀਂ ਪੁੱਛਣੀ ਪੰਜ ਵਰ੍ਹੇ ,
ਜਿਹੜੇ ਨੇਤਾ ਅੱਜ ਕਲ੍ਹ ਮਿੰਨਤਾਂ ਕਰ ਕਰ ਮੰਗਣ ਵੋਟ ।
ਉਸ ਗੋਲੀ ਨੂੰ ਖਾ ਕੇ ਬੀਮਾਰ ਪਲਾਂ ਵਿੱਚ ਚਲ ਵਸਿਆ ,
ਜਿਸ ਦੇ ਵਿੱਚ ਪਾਇਆ ਹੋਇਆ ਸੀ ਬੇਰਹਿਮਾਂ ਨੇ ਖੋਟ ।
ਇਕ ਦਿਨ ਉਹਨਾਂ ਨੇ ਤੇਰੀ ਹੱਡੀ ਹੱਡੀ ਭੰਨ ਸੁੱਟਣੀ ,
ਤੂੰ ਜਿਹਨਾਂ ਦੀ ਮਜ਼ਦੂਰੀ ਨਾਲ ਉਸਾਰੇ ਨੇ ਕੋਟ ।
ਭਾਵੇਂ ਮੈਂ ਬਹੁਤ ਅੜੀਅਲ ਹਾਂ ਤੇ ਕੁਝ ਰੁੱਖਾ ਵੀ ਹਾਂ ,
ਪਰ ਨਾ ਮੇਰੇ ਦਿਲ ਦੇ ਅੰਦਰ ਯਾਰੋ, ਕੋਈ ਖੋਟ ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ.ਨਗਰ) 9915803554