
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਾਬਾ ਸੇਲਬਰਾਹ ਰੱਤੂ ਜਠੇਰਿਆਂ ਦੇ ਪਰਮੁੱਖ ਸੇਵਾਦਾਰ ਅਤੇ ਇੱਕੋ ਸਮੇਂ ਬਹੁਤ ਸਾਰੇ ਸਕੂਲਾਂ ਦੇ ਪ੍ਰਿੰਸੀਪਲ ਰਹੇ ਸ੍ਰੀ ਜਨਕ ਰਾਜ ਜੀ ਸੇਵਾ ਮੁਕਤ ਪ੍ਰਿੰਸੀਪਲ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕਾਹਮਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਆਪਣਾ 66ਵਾਂ ਜਨਮ ਦਿਨ ਮਨਾਇਆ।ਉਹਨਾਂ ਕੇਕ ਕੱਟ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਬਰਫੀ ਗੁਲਾਬ ਜਾਮਣ ,ਸਮੋਸੇ ਅਤੇ ਹੋਰ ਤੋਹਫੇ ਵੰਡ ਕੇ ਆਪਣਾ ਜਨਮ ਦਿਨ ਮਨਾਇਆ। ਵਿਦਿਆਰਥੀਆਂ ਨੂੰ ਪੜ੍ਹਾਈ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਜਿੰਦਗੀ ਵਿੱਚ ਪੜ੍ਹਾਈ ਦੀ ਬਹੁਤ ਵੱਡੀ ਲੋੜ ਹੈ। ਬਿਨਾਂ ਪੜ੍ਹਾਈ ਮਨੁੱਖ ਪਸ਼ੂ ਸਮਾਨ ਹੈ। ਉਹਨਾਂ ਨੇ ਆਪਣੇ ਲੰਮੇ ਸੰਘਰਸ਼ਮਈ ਜੀਵਨ ਦਾਨ ਤਜ਼ਰਬਾ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਮਾ ਦੇ ਮੁਖੀ ਸ੍ਰੀ ਸ਼ੰਕਰ ਦਾਸ ਨੇ ਦੱਸਿਆ ਕਿ ਪ੍ਰਿੰਸੀਪਲ ਸ੍ਰੀ ਜਨਕ ਰਾਜ ਦਾ ਮੁੱਢਲਾ ਜੀਵਨ ਅੱਤ ਦੀ ਗਰੀਬੀ,ਨਿਰਾਸ਼ਾਜਨਕ ਅਤੇ ਦੁੱਖਾਂ ਭਰਿਆ ਬੀਤਿਆ। 13 ਸਾਲ ਦੀ ਉਮਰ ਵਿੱਚ ਮਾਤਾ ਗੁਰਦੀਪ ਕੌਰ ਦੀ ਮੌਤ ਨਾਲ ਇਹਨਾਂ ਬਚਪਨ ਬਹੁਤ ਹੀ ਤੰਗੀਆਂ ਅਤੇ ਨਿਰਾਸ਼ਾ ਭਰਿਆ ਬੀਤਿਆ। ਪਿਤਾ ਧਨੂੰ ਰਾਮ ਨੇ ਮਜਦੂਰੀ ਕਰਕੇ ਪਰਿਵਾਰ ਦੀ ਬੇੜੀ ਨੂੰ ਕੁੱਝ ਸਮਾਂ ਰੋੜਿਆ।ਇਹਨਾਂ ਨੇ ਵੱਖ ਵੱਖ ਵਿਭਾਗਾਂ ਵਿੱਚ ਆਪਣੀ ਨੌਕਰੀ ਕੀਤੀ। ਬਤੌਰ ਬੱਸ ਕੰਡਕਟਰ ਨੌਕਰੀ ਕਰਦਿਆਂ ਇਹਨਾਂ ਨੇ ਆਪਣੀ ਪੜ੍ਹਾਈ ਨੂੰ ਪ੍ਰਾਈਵੇਟ ਤੌਰ ਤੇ ਜਾਰੀ ਰੱਖਿਆ ਅਤੇ ਉਚੇਰੀ ਸਿੱਖਿਆ ਦੀਆਂ ਕਈ ਡਿਗਰੀਆਂ ਪ੍ਰਾਪਤ ਕੀਤੀਆਂ।ਬੀ ਏ ਦੀ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਐਮ ਪੰਜਾਬੀ ਅਤੇ ਰਾਜਨੀਤੀ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ । ਸ਼ੌਰਟ ਹੈਂਡ ਦਾ ਡਿਪਲੋਮਾ ਪਾਸ ਕੀਤਾ। ਇਹਨਾਂ ਨੇ 23 ਦਸੰਬਰ 2009 ਤੋਂ ਬਤੌਰ ਪ੍ਰਿੰਸੀਪਲ ਸੂੰਢ ਮਕਸੂਦਪੁਰ ਵਿਖੇ ਸੇਵਾ ਨਿਭਾਈ। ਇਸੇ ਸਮੇਂ ਦੌਰਾਨ ਇਹਨਾਂ ਨੇ ਔੜ,ਕਾਹਮਾ,ਕਰਨਾਣਾ,ਲਧਾਣਾ ਝਿੱਕਾ, ਓੜਾਪੜ ਅਤੇ ਮੱਲੂਪੋਤਾ ਦਾ ਵਾਧੂ ਚਾਰਜ ਵੀ ਸੰਭਾਲਿਆ ਜੋ ਕਿ ਬਹੁਤ ਵੱਡਾ ਕਾਰਜ ਸੀ। ਇਹਨਾਂ ਦੋਵਾਂ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਬਹੁਤ ਹੀ ਵਧੀਆ ਚਾਹ ਪਾਰਟੀ ਅਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ। ਸ੍ਰੀ ਸ਼ੰਕਰ ਦਾਸ,ਮੈਡਮ ਪਿੰਕੀ ਅਤੇ ਸਮੂਹ ਸਟਾਫ ਵਲੋਂ ਇਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਮੈਡਮ ਸੀਮਾ, ਹੈਡਮਾਸਟਰ ਪ੍ਰਿਤਪਾਲ ਸਿੰਘ, ਨਿਤਿਨ, ਮਾਲਵਿੰਦਰ ਕੌਰ, ਅਰਨੀਤ ਕੌਰ, ਅਨੂਪ ਰਾਣੀ,ਮਾਧਵੀ ,ਪਿੰਕੀ,ਰਿਤੂ ਭੱਟੀ,ਸੁਰਿੰਦਰ ਕੌਰ, ਕੁਲਵਿੰਦਰ ਲਾਲ, ਅਮਰਜੀਤ ਸਿੰਘ, ਮਿੰਟੂ ਅਤੇ ਕੈਂਪਸ ਮੈਨੇਜਰ ਜਸਪਾਲ ਸਿੰਘ ਹਾਜ਼ਰ ਸਨ।
https://play.google.com/store/apps/details?id=in.yourhost.samaj


