ਹੁਸੈਨਪੁਰ ਨਿਊਜ਼ ਏਜੰਸੀ ਤੋਂ ਸਾਈਕਲ ਚੋਰੀ

ਕੈਪਸ਼ਨ - ਆਰ ਸੀ ਐਫ ਦੇ ਗੇਟ ਨੰਬਰ ਤਿੰਨ ਤੇ ਸ਼ਰਮਾ ਨਿਊਜ਼ ਏਜੰਸੀ ਤਾਂ ਸਾਈਕਲ ਚੋਰੀ ਹੋਣ ਸਬੰਧੀ ਜਾਣਕਾਰੀ ਦਿੰਦਾ ਹੈ ਕ੍ਰਿਸ਼ਨ ਕੁਮਾਰ ਖੇਲਣ ਉਰਫ਼ ਨੇਤਾ
 ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-  ਰੇਲ ਕੋਚ ਫੈਕਟਰੀ ਦੇ ਗੇਟ ਨੰਬਰ ਤਿੰਨ ਤੇ ਸ਼ਰਮਾ ਨਿਊਜ਼ ਏਜੰਸੀ ਤੋਂ ਬੀਤੀ ਰਾਤ ਸੱਤ ਵਜੇ ਹੀ ਸਾਈਕਲ ਚੋਰੀ ਹੋਣ ਜਾਣ ਦਾ ਸਮਾਚਾਰ  ਮਿਲਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀਡ਼ਤ ਸ਼ਰਮਾ ਨਿਊਜ਼ ਏਜੰਸੀ ਵਾਲੇ ਕ੍ਰਿਸ਼ਨ ਕੁਮਾਰ ਖਿੱਲਣ ਨੇਤਾ ਨੇ ਦੱਸਿਆ ਕਿ ਮੈਂ ਸ਼ਰਮਾ ਨਿਊਜ਼ ਏਜੰਸੀ ਦੁਕਾਨ ਦੇ ਬਾਹਰ ਸ਼ਾਮ ਸੱਤ ਵਜੇ ਦੇ ਕਰੀਬ ਸਾਈਕਲ ਖੜ੍ਹਾ ਕਰਕੇ   ਬਾਜ਼ਾਰ ਕੁਝ ਘਰੇਲੂ ਸਾਮਾਨ ਖ਼ਰੀਦਣ ਲਈ ਚਲਾ ਗਿਆ ਜਦ ਕੁਝ ਸਮੇਂ ਬਾਅਦ ਹੀ ਜਦ ਮੈਂ ਵਾਪਸ ਆ ਕੇ ਦੇਖਿਆ ਤਾਂ ਮੇਰਾ ਸਾਈਕਲ ਉੱਥੇ ਨਹੀਂ ਸੀ ਜਦਕਿ ਸਾਈਕਲ ਨਾਲ ਲੱਗੀ ਟੋਕਰੀ ਸਾਈਕਲ ਚੋਰ ਉਤਾਰ ਕੇ ਉਸ ਥਾਂ ਤੇ ਹੀ ਰੱਖ ਗਿਆ   ਕ੍ਰਿਸ਼ਨ ਕੁਮਾਰ ਖਿੱਲਣ ਨੇਤਾ ਨੇ ਦੱਸਿਆ ਕਿ ਮੈਂ ਘਰਾਂ ਵਿਚ ਅਖਬਾਰਾਂ ਸਪਲਾਈ ਕਰਨ ਲਈ ਅਜੇ ਪੰਜ ਛੇ ਮਹੀਨੇ ਪਹਿਲਾਂ ਹੀ ਨਵਾਂ ਸਾਈਕਲ ਖ਼ਰੀਦਿਆ ਸੀ
Previous articleਗਰੇਸ ਚਰਚ ਦੀਵਾਨਾ ਵਿਖੇ ਪ੍ਰਭੂ ਯਿਸ਼ੂ ਦਾ ਜਨਮ-ਦਿਨ ਮਨਾਇਆ
Next articleਭਾਰਤ ਸਰਕਾਰ ਦੁਆਰਾ ਕਿਸਾਨ ਮਜ਼ਦੂਰਾਂ ਆੜਤੀਏ,ਦੁਕਾਨਦਾਰ ਦੇ ਵਿਰੋਧ ਵਿੱਚ ਬਣਾਏ ਕਾਲੇ ਕਾਨੂੰਨ ਦੇ ਖ਼ਿਲਾਫ਼ ਵਿੱਚ ਹਨੋਵਰ ਵਿੱਚ ਕੀਤਾ ਜ਼ਬਰਦਸਤ ਰੋਸ ਮੁਜ਼ਾਹਰਾ।