ਭਾਰਤ ਸਰਕਾਰ ਦੁਆਰਾ ਕਿਸਾਨ ਮਜ਼ਦੂਰਾਂ ਆੜਤੀਏ,ਦੁਕਾਨਦਾਰ ਦੇ ਵਿਰੋਧ ਵਿੱਚ ਬਣਾਏ ਕਾਲੇ ਕਾਨੂੰਨ ਦੇ ਖ਼ਿਲਾਫ਼ ਵਿੱਚ ਹਨੋਵਰ ਵਿੱਚ ਕੀਤਾ ਜ਼ਬਰਦਸਤ ਰੋਸ ਮੁਜ਼ਾਹਰਾ।

ਹਮਬਰਗ (ਸਮਾਜ ਵੀਕਲੀ) (ਰੇਸ਼ਮ ਭਰੋਲੀ): ਕਿਸਾਨ ,ਮਜ਼ਦੂਰ ਆੜਤੀਏ ,ਦੁਕਾਨਦਾਰ ਸੰਘਰਸ਼ ਭਾਵੇਂ ਪਿਛਲੇ ਪੰਜ ਮਹੀਨੇ ਤੋਂ ਪੰਜਾਬ ਵਿੱਚ ਚੱਲ ਰਿਹਾ ਹੈ ,ਪਰ ਹੁਣ ਕੌਮੀ ਪੱਧਰ ਤੇ ਪੰਜਾਬ ਤੋਂ ਲੈਕੇ ਦਿੱਲੀ ਵਿੱਚ ਬਹੁਤ ਹੀ ਚੱੜਦੀ ਕਲਾ ਵਿੱਚ ਹੈ,ਮੋਦੀ ਸਰਕਾਰ ਜਿੰਨਾ ਚਿਰ ਤਿੰਨੇ ਕਾਨੂੰਨ ਵਾਪਸ ਨਹੀਂ ਲੈਂਦੇ ਉੱਨਾਂ ਚਿਰ ਅਸੀਂ ਵੀ ਪੰਜਾਬੀ ਹਾ,ਦਿੱਲੀ ਤੋਂ ਇੱਕ ਪੈਰ ਪਿੱਛੇ ਨਹੀਂ ਹੱਟਣਾ,ਮੋਦੀ ਸਰਕਾਰ ਨੂੰ ਹੁਣ ਤੱਕ ਤਾਂ ਸਮਝ ਲੈਣਾ ਚਾਹੀਦਾ ਸੀ ਕਿ ਜੇ ਅਸੀਂ 19 ਵਾਰ ਦਿੱਲੀ ਜਿੱਤ ਸਕਦੇ ਹਾ ਤਾਂ ਇੱਕ ਵਾਰ ਹੋਰ ਸਹੀ। ਇਸ ਸੰਘਰਸ਼ ਵਿੱਚ ਬੱਚੇ ਤੋਂ ਲੈਕੇ ਬੁੱਜਰਗਾ ਤੱਕ ਆਪਣਾ ਤਨ,ਮਨ,ਧੰਨ ਨਾਲ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ।

ਇਸੇ ਲਈ ਅੱਜ 19-12-2020 ਦਿਨ ਸਨੀਵਾਰ ਨੂੰ ਦੁਪਹਿਰ 14.00 ਤੋਂ ਲੈ ਕੇ 16.00 ਵਜੇ ਜਰਮਨ ਦੇ ਸ਼ਹਿਰ ਹਨੋਵਰ ਵਿੱਚ ਬਹੁਤ ਹੀ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ,ਜਿਸ ਵਿੱਚ ਬਹੁਤ ਸਾਰੇ ਭੈਣਾਂ ਵੀਰ ਬਜ਼ੁਰਗ ਬੱਚੇ ਹਾਜ਼ਰ ਹੋਏ ਹਾਲਾਂ ਕਿ ਕੋਰੋਨਾਵਾਇਰਸ ਤੇ ਜਰਮਨ ਵਿੱਚ ਲੋਕਡੋਨ ਦੇ ਹੁੰਦੇ ਹੋਏ ਵੀ ਕਿਸਾਨੀ ਹਿਰਦੇ ਲਈ ਦਰਦ ਰੱਖਣ ਵਾਲੇ ਸਾਰੇ ਪੰਜਾਬੀ ਤੇ ਹਰਿਆਣਵੀ ਮੁਜਾਹਰੇ ਵਿੱਚ ਪਹੁੰਚੇ ਹੋਏ ਸੀ ,ਇਸ ਮੁਜ਼ਾਹਰੇ ਦੀ ਸੁਰੂਆਤ ਰੱਬ ਦਾ ਨਾਮ ਲੈਂਦਿਆਂ ਬੀਬੀ ਅੰਜੂ ਸ਼ਰਮਾ ਬਰਿਮਨ ਨੇ ਕੀਤੀ ਤੇ ਸਮਾਪਤੀ ਤਕ ਸਟੇਜ ਦੀ ਸੇਵਾ ਬਾਖੂਬੀ ਨਿਵਾਈ ਤੇ ਬਹੁਤ ਸਾਰਿਆ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਜ਼ਿਹਨਾਂ ਵਿੱਚ ਸੁਖਵੰਤ ਸਿੰਘ ਪੱਡਾ,ਮੈਡਮ ਪੱਡਾ,ਮੈਡਮ ਪਿੰਕੀ ਸੰਧਾਵਾਲ਼ੀਆ ,ਹਮਬਰਗ ਤੋਂ ਪਰਮੋਦ ਕੁਮਾਰ ਮਿੰਟੂ,ਪ੍ਰੈਸ ਰਿਪੋਰਟ ਰੇਸ਼ਮ ਭਰੋਲੀ,ਰਾਜਵੰਤ ਸੰਧੂ ,ਮਗਤੇਬਰਗ ਤੋਂ ਭੁਪਿੰਦਰ ਸਿੰਘ ਲਾਲੀ ਤੇ ਇਸ ਮੁਜਾਹਰੇ ਵਿੱਚ ਖ਼ਾਸ ਤੋਰ ਤੇ ਭੰਗੂ ਫੈਮਲੀ ਨੇ ਹਾਜ਼ਰੀ ਲਵਾਈ ,ਇਹਨਾਂ ਤੋਂ ਇਲਾਵਾ ਕਮਲਜੀਤ ਸਿੰਘ ,ਸੁਰਜੀਤ ਸਿੰਘ ,ਉੱਦਮ ਸੋਖੋ ,ਮੰਗਲ ਸਿੰਘ,ਹਰਵਿੰਦਰ ਸਿੰਘ ਔਖਲ ਤੇ ਹੋਰ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸੀ। ਅਸੀਂ ਮਾਫ਼ੀ ਚਾਹੁੰਦੇ ਹਾਂ ਕਿ ਅਸੀਂ ਸਾਰਿਆ ਦੇ ਨਾਮ ਨਹੀਂ ਲਿੱਖ ਸਕੇ, ਪ੍ਰੋਗਰਾਮ ਦੀ ਸਮਾਪਤੀ ਤੇ ਗੁਰਭਗਬੰਤ ਸਿੰਘ ਸੰਧਾਵਾਲ਼ੀਆ ਨੇ ਆਈ ਹੋਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ।

Previous articleਹੁਸੈਨਪੁਰ ਨਿਊਜ਼ ਏਜੰਸੀ ਤੋਂ ਸਾਈਕਲ ਚੋਰੀ
Next articleਧਾਰਮਿਕ ਨਗਰ ਕੀਰਤਨ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਸ਼ਰਧਾ ਪੂਰਵਕ ਮਨਾਇਆ ਗਿਆ ।