ਹਾਉਸ ਵਾਈਫ

ਬਿੰਦਰ ਇਟਲੀ

(ਸਮਾਜ ਵੀਕਲੀ)

ਰੋਟੀ ਮਿੱਲ ਗਈ ਪੱਕੀ ਪਕਾਈ
ਰੀਝਾਂ  ਲਾ  ਲਾ  ਸ਼ਭ  ਨੇ ਖਾਈ
ਇੱਕ ਇੱਕ ਰੋਟੀ ਖਾ ਗਏ ਵਾਧੂ
ਕਹਿੰਦੇ  ਬੜੀ  ਸੁਆਦ ਬਣਾਈ
ਰੱਜ  ਗਿਆ  ਜਦੋਂ ਸਾਰਾ ਟੱਬਰ
ਗ੍ਰਹਿਣੀ ਦੀ ਫ਼ਿਰ ਵਾਰੀ ਆਈ
ਰੋਟੀਆਂ  ਵਾਲਾ  ਖੋਲਿਆ ਡੱਬਾ
ਬਾਸੀ  ਰੋਟੀਆਂ ਬਚੀਆਂ ਢਾਈ
ਰਹੀ ਵੰਡਦੀ  ਭੱਜ  ਭੱਜ ਸਭ ਨੂੰ
ਆਪਣੇ ਲਈ ਨਾ ਕੋਈ ਬਚਾਈ
ਸੁੱਕੇ  ਟੁੱਕਰ  ਚੱਬ  ਕੇ  ਸੌਂ ਗਈ
ਸੁੱਧ ਬੁੱਧ ਖੋ ਇੱਕ ਮਾਂ ਦੀ ਜਾਈ
ਸਭ ਤੋਂ ਪਹਿਲਾਂ ਫੇਰ ਉਠ ਗਈ
ਕਦੀ ਨਾ  ਉਸਨੇ  ਢੇਰੀ  ਢਾਈ
ਆਵੇਗਾ ਕਦੇ ਸੁੱਖ ਦਾ ਸਾਹ ਵੀ
ਖੁਦ ਹੀ  ਜਾਵੇ  ਮਨ  ਸਮਝਾਈ
ਚੌਵੀ ਘੰਟੇ  ਚੈਨ  ਨਾ ਮਿਲਿਆ
ਕਦਰ ਕਿਸੇ ਨੇ ਫੇਰ  ਨਾ ਪਾਈ
ਬਣਦੇ ਫਰਜ਼ ਨਿਭਾਓਦੀ ਭਾਂਵੇ
ਮਾਪੇ   ਸੌਹਰੇ  ਕਹਿਣ ਪਰਾਈ
ਕਾਹਦਾ  ਦੋਸ਼  ਕਿਸੇ   ਨੂੰ ਦੇਣਾ
ਆਪਣੇ ਹੀ ਨੇ  ਜਦ ਹਰਜਾਈ
ਹਾਉਸ ਵਾਈਫ ਨੂੰ ਵੇਲੵੀ ਦੱਸਦੇ
ਨਾਲੇ    ਜਾਂਦੇ   ਕੰਮ  ਗਿਣਾਈ
ਮੁੱਢੋਂ ਪਿਸਦੀ ਆ  ਰਹੀ ਔਰਤ
ਅੱਜ ਵੀ  ਇਹੀ ਕਹਾਣੀ ਭਾਈ
ਨਿੱਤ  ਸੁਲਗਦੀ  ਸੀਨੵੇ ਅੰਦਰ
ਮਰਦ ਸਮਾਜ ਦੀ ਤੀਲੀ ਲਾਈ
ਕਦੋਂ ਰੁਕੇਗੀ  ਇਹ  ਵੰਡ ਕਾਣੀ
ਕਦੋਂ  ਟੁੱਟੇਗੀ    ਰੀਤ  ਚਲਾਈ
ਹੱਕ  ਬਰਾਬਰ   ਕਦੋਂ  ਮਿਲੇਗਾ
ਕੌਣ  ਕਰੂ   ਬਿੰਦਰਾ  ਸੁਣਵਾਈ
ਅਰਜ਼  ਕਰਾ  ਕਦੀ ਨਾਪੋ ਲੋਕੋ
ਵੱਗਦੇ  ਨੈਣਾ   ਦੀ  ਗਹਿਰਾਈ
ਬਿੰਦਰ
ਜਾਨ ਏ ਸਾਹਿਤ ਇਟਲੀ     
00393278159219
Previous articleਰੋਮੀ ਘੜਾਮੇਂ ਵਾਲ਼ੇ ਦਾ ਨਗਦ ਰਾਸ਼ੀ ਨਾਲ਼ ਸਨਮਾਨ
Next articleਵਿਧਾਇਕ ਚੀਮਾ ਨੇ ਸੌਂਪਿਆ ਕਿਸਾਨ ਬਲਦੇਵ ਸਿੰਘ ਦੇ ਪਰਿਵਾਰ ਨੂੰ 5 ਲੱਖ ਰੁਪੈ ਦਾ ਚੈਕ