ਰੋਮੀ ਘੜਾਮੇਂ ਵਾਲ਼ੇ ਦਾ ਨਗਦ ਰਾਸ਼ੀ ਨਾਲ਼ ਸਨਮਾਨ

ਬਨੂੰੜ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) – ਬੇਸ਼ੱਕ ਪੈਸੇ ਤੇ ਸ਼ੋਹਰਤ ਦੀ ਚਕਾਚੌਂਧ ਨੂੰ ਪਾਸੇ ਕਰ ਕੇ ਜਮੀਨੀ ਹਕੀਕਤਾਂ, ਲੋਕ ਮੁੱਦਿਆਂ ਤੇ ਸਮੱਸਿਆਵਾਂ ਨੂੰ ਸਮਰਪਿਤ ਕਲਾਕਾਰਾਂ ਬਾਰੇ ਦੁਰਗਤੀ ਜਾਂ ਬੇਕਦਰੀ ਹੋਣ ਜਿਹੀਆਂ ਖ਼ਬਰਾਂ ਆਮ ਹੀ ਪੜ੍ਹਨ/ਸੁਣਨ ਨੂੰ ਮਿਲਦੀਆਂ ਹਨ। ਫਿਰ ਵੀ ਅਜੇ ਬਹੁਤ ਇਨਸਾਨ ਹਨ ਜੋ ਅਜਿਹੇ ਕਲਾਕਾਰਾਂ ਦੀ ਕਦਰ ਕਰਨਾ ਜਾਣਦੇ ਹੀ ਨਹੀਂ ਸਗੋਂ ਜਰੂਰੀ ਵੀ ਸਮਝਦੇ ਹਨ ਤੇ ਸੱਚ ਸਾਬਤ ਕਰਦੇ ਹਨ ‘ਪੰਜੇ ਉਗਲ਼ਾ ਇੱਕਸਾਰ ਨਹੀਂ ਹੁੰਦੀਆਂ’ ਵਰਗੀਆਂ ਕਹਾਵਤਾਂ ਨੂੰ। ਅਜਿਹੀ ਸੁਹਿਰਦ ਸੋਚ ਦਾ ਪ੍ਰਗਟਾਵਾ ਕਰਦਿਆਂ ਪਿੰਡ ਧਰਮਗੜ੍ਹ ਦੀ ਪੰਚਾਇਤ ਅਤੇ ਪਤਵੰਤੇ ਸੱਜਣਾਂ ਨੇ ਬੀਤੇ ਐਤਵਾਰ ਕਰਵਾਏ ਇਨਕਲਾਬੀ ਸਮਾਗਮ ਦੌਰਾਨ ਇਨਕਲਾਬੀ ਗਾਇਕ ਤੇ ਗੀਤਕਾਰ ਰੋਮੀ ਘੜਾਮੇਂ ਵਾਲ਼ੇ ਨੂੰ 5100 ਰੁਪਏ ਦੀ ਨਗਦ ਰਾਸ਼ੀ ਨਾਲ਼ ਸਨਮਾਨਿਤ ਕੀਤਾ।

ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਮਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੇਸ਼ੱਕ ਰੋਮੀ ਦੇ ਇਨਕਲਾਬੀ ਗੀਤਾਂ, ਕਵਿਤਾਵਾਂ ਤੇ ਕਾਰਜਾਂ ਬਾਰੇ ਸਾਡੇ ਇਲਾਕੇ ਵਿੱਚ ਆਮ ਹੀ ਚਰਚਾ ਹੁੰਦੀ ਰਹਿੰਦੀ ਹੈ ਪਰ ਹੁਣ ਕਰਵਾਏ ਗਏ ਸਮਾਗਮ ਸਬੰਧੀ ਪਿੰਡ ਵਿੱਚ ਕੀਤੀਆਂ ਅਹਿਮ ਮੀਟਿੰਗਾਂ ਵਿੱਚ ਵਾਰ ਵਾਰ ਉਹਦਾ ਜਿਕਰ ਆਉਣ ‘ਤੇ ਸਾਡੇ ਮਨ ਵਿੱਚ ਇਹ ਸਨਮਾਨ ਕਰਨ ਦਾ ਖਿਆਲ ਆਇਆ। ਇਸ ਮੌਕੇ ਹਰਬੰਸ ਸਿੰਘ ਸਰਪੰਚ, ਸੋਹਣ ਸਿੰਘ ਪੰਚ, ਨਿਰਮਲ ਸਿੰਘ ਪੰਚ, ਪਰਮਜੀਤ ਸਿੰਘ, ਡਾ. ਗੁਰਵਿੰਦਰ ਅਮਨ ਕੌਮਾਂਤਰੀ ਮੀਡੀਆ ਸਕੱਤਰ ਅੰਤਰਰਾਸ਼ਟਰੀ ਇਨਕਲਾਬੀ ਮੰਚ, ਭੋਲਾ ਸੰਗਰਾਮੀ ਕੌਮੀ ਪ੍ਰਾਪੇਗੰਡਾ ਸਕੱਤਰ, ਅੰਗਰੇਜ ਸਿੰਘ ਸੂਬਾਈ ਮੀਤ ਪ੍ਰਧਾਨ ਪੰਜਾਬ, ਪੂਰਨ ਸਿੰਘ ਸਾਬਕਾ ਸਰਪੰਚ ਪਿੰਡ ਘੜਾਮਾਂ ਕਲਾਂ ਅਤੇ ਕਰਮਜੀਤ ਸਿੰਘ ਢਕਾਨਸੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

Previous articleਜਰਨੈਲ ਫੂਡ ਮਿਲ
Next articleElectrified: Tata Motors set to roll small commercial e-vehicle