ਹਸਪਤਾਲ ’ਚ ਡੇਰਾ ਮੁਖੀ ਕੋਲ ਰਹੇਗੀ ਹਨੀਪ੍ਰੀਤ

ਗੁਰੂਗ੍ਰਾਮ (ਸਮਾਜ ਵੀਕਲੀ): ਕੈਦ ਦੀ ਸਜ਼ਾ ਭੁਗਤ ਰਹੇ ਡੇਰਾ ਸੱਚਾ ਸੌਦਾ (ਸਿਰਸਾ) ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਕਰੀਬੀ ਹਨੀਪ੍ਰੀਤ ਕੋਵਿਡ ਦੇ ਇਲਾਜ ਦੌਰਾਨ ਮੇਦਾਂਤਾ ਹਸਪਤਾਲ ਵਿਚ ਉਸ ਦੇ ਨਾਲ ਰਹੇਗੀ। ਹਨੀਪ੍ਰੀਤ ਜਿਸ ਨੂੰ ਰਾਮ ਰਹੀਮ ਗੋਦ ਲਈ ਹੋਈ ਧੀ ਦੱਸਦਾ ਹੈ, ਡੇਰਾ ਮੁਖੀ ਦੇ ਨਾਲ ਗੁਰੂਗ੍ਰਾਮ ਦੇ ਹਸਪਤਾਲ ਵਿਚ 15 ਜੂਨ ਤੱਕ ਰਹੇਗੀ।

ਉਸ ਨੂੰ ਐਤਵਾਰ ਰਾਤ ਹਸਪਤਾਲ ਲਿਆਂਦਾ ਗਿਆ ਹੈ ਤੇ ਅਟੈਂਡੈਂਟ ਕਾਰਡ ਬਣਾਇਆ ਗਿਆ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਜਬਰ-ਜਨਾਹ ਦੇ ਦੋਸ਼ਾਂ ਹੇਠ ਕੈਦ ਦੀ ਸਜ਼ਾ ਭੁਗਤ ਰਹੇ ਡੇਰਾ ਮੁਖੀ ਨੂੰ ਐਤਵਾਰ ਸਵੇਰੇ ਮੇਦਾਂਤਾ ਲਿਆਂਦਾ ਗਿਆ ਸੀ ਤੇ ਮਗਰੋਂ ਉਹ ਕੋਵਿਡ ਪਾਜ਼ੇਟਿਵ ਪਾਇਆ ਗਿਆ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਿੰਡਰਾਂਵਾਲੇ ਬਾਰੇ ਸੋਸ਼ਲ ਮੀਡੀਆ ਪੋਸਟ ਲਈ ਹਰਭਜਨ ਨੇ ਮੁਆਫ਼ੀ ਮੰਗੀ
Next articleਮੁੱਖ ਮੰਤਰੀ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ ਦਾ ਵਰਚੁਅਲ ਉਦਘਾਟਨ