ਮਿੱਠੜਾ ਕਾਲਜ ਵਿੱਚ ਐਨ ਸੀ ਸੀ ਕੈਡਿਟਾਂ ਨੂੰ ਦਿੱਤੀ ਵਿਸ਼ੇਸ਼ ਟ੍ਰੇਨਿੰਗ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ 21 ਪੰਜਾਬ ਬਟਾਲੀਅਨ ਵੱਲੋਂ ਐਨ ਸੀ ਸੀ ਕੈਡਿਟਾਂ ਦੀ ਇੱਕ ਵਿਸ਼ੇਸ਼ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਐੱਨ ਸੀ ਸੀ ਕੈਡਿਟਾਂ ਨੂੰ ਡ੍ਰਿੱਲ, ਕੰਪਾਸ, ਮੈਪ ਰੀਡਿੰਗ, ਵੈਪਨ ਦੇ ਅਲੱਗ ਅਲੱਗ ਭਾਗਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਕੈਡਿਟਾਂ ਨੂੰ ਪ੍ਰੇਡ ਦੇ ਵੱਖ ਵੱਖ ਭਾਗਾਂ ਜਿਨ੍ਹਾਂ ਵਿਚ ਸਲੂਟ ਕਰਨਾ, ਮਾਰਚ ਪਾਸ,ਸਲਾਮੀ ਦੇਣਾ, ਵਰਦੀ ਆਦਿ ਬਾਰੇ ਵੀ ਦੱਸਿਆ ਗਿਆ । ਇਸ ਤੋਂ ਇਲਾਵਾ ਇਸ ਦੌਰਾਨ ਐਨ ਸੀ ਸੀ ਕੈਡਿਟਾਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਇਸ ਦੌਰਾਨ ਵਿਦਿਆਰਥੀਆਂ ਨੂੰ ਭਰਪੂਰ ਜਾਣਕਾਰੀ ਦੇ ਨਾਲ ਨਾਲ ਉਨ੍ਹਾਂ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਜਿਨ੍ਹਾਂ ਵਿੱਚ ਐੱਨ ਸੀ ਸੀ ਦੇ ‘ਬੀ’ ਤੇ ‘ਸੀ’ ਗਰੁੱਪ ਬਾਰੇ ਵੀ ਵਿਸਥਾਰਪੂਰਵਕ ਦੱਸਿਆ ਗਿਆ ।ਇਸ ਦੌਰਾਨ ਕਾਲਜ ਦੇ ਓ ਐੱਸ ਡੀ ਡਾ ਦਲਜੀਤ ਸਿੰਘ ਖਹਿਰਾ ਨੇ ਐਨ ਸੀ ਸੀ ਕੈਡਿਟਾਂ ਨੂੰ ਸਮਾਜ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ । ਐੱਨ ਸੀ ਸੀ ਇੰਚਾਰਜ ਡਾ ਮਨੀਸ਼ ਕੁਮਾਰ ਸ਼ਰਮਾ ਅਤੇ ਪ੍ਰੋ ਸਿਮਰਨਜੀਤ ਸਿੰਘ ਨੇ ਕੈਡਿਟਾਂ ਨੂੰ ਐੱਨ ਸੀ ਸੀ ਦੇ ਫ਼ਾਇਦੇ ਤੇ ਵਿਸ਼ੇਸ਼ ਰੂਪ ਚ ਰੋਸ਼ਨੀ ਪਾਈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੰਬਰਦਾਰਾਂ ਵਿੱਚ ਚੱਲੀ ਗੱਲ, ਮੰਨੇਂ ਮੰਗਾਂ ਚੰਨੀ.. ਨਹੀਂ ਤਾਂ ਦਿਆਂਗੇ ਤਖ਼ਤਾ ਪਲਟ – ਬੁਲਾਰੇ 
Next article“ਸਬਰ ਦਾ ਅੰਤ”