ਸੰਤ ਬਾਬਾ ਬੀਰ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼

ਕੈਪਸ਼ਨ-ਸੰਤ ਬਾਬਾ ਬੀਰ ਸਿੰਘ ਜੀ

ਅੱਜ ਬਹੁਤ ਸੰਖੇਪ ਪ੍ਰੋਗ੍ਰਰਾਮ ਤਹਿਤ ਸ਼ਰਧਾ ਨਾਲ ਮਨਾਇਆ ਜਾਵੇਗਾ ਬਾਬਾ ਬੀਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸੰਤ ਬਾਬਾ ਬੀਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ 27 ਵਿਸਾਖ ਨੂੰ ਪੰਜਾਬ ਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਬਹੁਤ ਸ਼ਰਧਾ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਵੀ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਠੱਟਾ ਪੁਰਾਣਾ, ਤਹਿਸੀਲ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਵਿਖੇ ਪੂਰਨ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਥਾਨ ਤੇ ਉਨ੍ਹਾਂ ਵੱਲੋਂ ਸ਼ਹੀਦੀ ਮੌਕੇ ਧਾਰਨ ਕੀਤੇ ਵਸਤਰ ਅਤੇ ਸ਼ਸਤਰ ਸੰਭਾਲੇ ਹੋਏ ਹਨ, ਉਨ੍ਹਾਂ ਦੇ ਦਰਸ਼ਨ ਸੰਗਤਾਂ ਨੂੰ ਕਰਵਾਏ ਜਾਂਦੇ ਹਨ।

ਸ਼ਸਤਰਾਂ ਤੇ ਵਸਤਰਾਂ ਦੇ ਦਰਸ਼ਨ ਕਰਦੀਆਂ ਹੋਈਆਂ ਸੰਗਤਾਂ ਦੇ ਮੂੰਹੋਂ, “ਧੰਨ ਧੰਨ ਬਾਬਾ ਬੀਰ ਸਿੰਘ”, ਦੇ ਬੋਲ ਆਪ ਮੁਹਾਰੇ ਨਿਕਲ ਜਾਂਦੇ ਹਨ ਅਤੇ ਉਨ੍ਹਾਂ ਦੇ ਕਛਿਹਰੇ ਉਪਰ ਤੋਪ ਦੇ ਗੋਲਿਆਂ ਤੇ ਹੋਰ ਵਸਤਰਾਂ ਉਪਰ ਗੋਲੀਆਂ ਦੇ ਨਿਸ਼ਾਨ ਵੇਖਕੇ ਭਾਵੁਕ ਹੋਏ ਬਿਨਾਂ ਨਹੀਂ ਰਹਿੰਦੀਆਂ। ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਇਥੇ ਵੱਡਾ ਜੋੜ ਮੇਲਾ ਲਗਦਾ ਰਿਹਾ ਹੈ, ਜਿਸ ਵਿਚ ਦੇਸ਼-ਵਿਦੇਸ਼ ਤੋਂ ਸੰਗਤਾਂ ਭਾਗ ਲੈਣ ਆਉਂਦੀਆਂ ਹਨ। ਕਰੋਨਾ ਦੇ ਚਲਦਿਆਂ ਪਿਛਲੇ ਸਾਲ ਅਤੇੇ ਇਸ ਸਾਲ ਵੀ ਬਹੁਤ ਸੰਖੇਪ ਪ੍ਰੋਗ੍ਰਰਾਮ ਉਲੀਕਿਆ ਗਿਆ।ਸੰਤ ਗੁਰਚਰਨ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਦੇ ਨਿਯਮਾਂ ਅਨੁਸਾਰ, ਤੇ ਪਾਲਣ ਕਰਦੇ ਹੋਏ ਭਾਗ ਲੈਣ। ਉਨ੍ਹਾਂ ਦੱਸਿਆ ਕਿ 9 ਮਈ ਸਵੇਰੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਅਤੇ ਉਪਰੰਤ ਕੀਰਤਨ ਹੋਵੇਗਾ।

ਇਹ ਜੋੜ ਮੇਲਾ ਪੰਜਾਬ ਦੀ ਵਿਰਾਸਤ ਨੂੰ ਸੰਭਾਲਣ ਦਾ ਉਪਰਾਲਾ ਕਰਦਾ ਆਇਆ ਹੈ, ਇਥੇ ਪੁੱਜਕੇ ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਰਾਜ ਦੀ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਢਾਡੀ ਅਤੇ ਕਵੀਸ਼ਰੀ ਜਥੇ ਬੀਰ-ਰਸ ਨਾਲ ਲਬਰੇਜ਼ ਗਾਥਾਵਾਂ ਬਿਆਨ ਕਰਦੇ ਹਨ, ਤਾਂ ਸੰਗਤਾਂ ਅਤੀਤ ਅਤੇ ਭਵਿੱਖ ਦੇ ਸੁਪਨਿਆਂ ਵਿਚ ਪੁਹੰਚ ਜਾਂਦੀਆਂ ਹਨ।ਬਾਬਾ ਬੀਰ ਸਿੰਘ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਬਚਾਉਣ , ਅੰਗਰੇਜ਼ ਵਲੋਂ ਕੁਟਲ ਚਾਲਾਂ, ਆਪਣਿਆ ਖਾਸ ਕਰ ਡੋਗਰਿਆਂ ਦੀ ਗ਼ਦਾਰੀ ਦੀਆਂ ਕਹਾਣੀਆਂ ਮੁੜ ਤਾਜ਼ਾ ਹੋ ਜਾਂਦੀ ਹਨ। ਬਾਬਾ ਜੀ ਦਾ ਸੰਦੇਸ਼ਾ , ਭਰਾਵਾਂ ਤੇ ਵਾਰ ਨਹੀਂ ਕਰਨਾ, ਸ਼ਰਨ ਆਏ ਦੀ ਰਖਵਾਲੀ ਕਰਨੀ ਅੱਜ ਵੀ ਸਾਡੇ ਲਈ ਰਾਹ ਦਸੇਰਾ ਹੈ।

ਸੰਤ ਬਾਬਾ ਬੀਰ ਸਿੰਘ ਜੀ ਨੇ ਬਾਣੀ ਕੀਰਤਨ ਕਰਦਿਆਂ ਲਹੌਰ ਦਰਬਾਰ ਦੀਆਂ ਫੌਜਾਂ ਵੱਲੋਂ ਤੜ੍ਹਕਸਾਰ ਕੀਤੇ ਹਮਲੇ ਵਿੱਚ ਉਨ੍ਹਾਂ ਸਾਥੀਆਂ ਸਮੇਤ ਸ਼ਾਂਤ ਮਈ ਰਹਿ ਕੇ ਸ਼ਹਾਦਤ ਦਿੱਤੀ, ਜੋ ਰਹਿੰਦੀ ਦੁਨੀਆਂ ਤੱਕ ਇੱਕ ਮਿਸਾਲ ਵਜੋਂ ਯਾਦ ਰੱਖੀ ਜਾਵੇਗੀ। ਉਹਨਾਂ ਦੇ ਜਾਂਨਸ਼ੀਨ ਬਾਬਾ ਖ਼ੁਦਾ ਸਿੰਘ ਅਤੇ ਬਾਬਾ ਮਹਾਰਾਜ ਸਿੰਘ ਜੀ ਅੰਗਰੇਜ਼ਾਂ ਵਿਰੁੱਧ ਲੜਦੇ ਰਹੇ। ਬਾਬਾ ਮਹਾਰਾਜ ਸਿੰਘ ਸਿੰਗਾਪੁਰ ਜਲਾਵਤਨ ਕੀਤੇ ਗਏ ਅਤੇ ਉੱਥੇ ਹੀ ਸ਼ਹੀਦ ਹੋ ਗਏ। ਭਾਰਤ ਦੀ ਸੰਸਦ ਨੇ ਉਨ੍ਹਾਂ ਨੂੰ ਅੰਗਰੇਜ਼ਾਂ ਵਿਰੁੱਧ ਲੜਾਈ ਲਈ ਅਜ਼ਾਦੀ ਦਾ ਪਹਿਲਾ ਸ਼ਹੀਦ ਐਲਾਨਿਆ ਹੈ। ਸ਼ਹੀਦ ਸਾਡਾ ਬਹੁਤ ਕੀਮਤੀ ਸਰਮਾਇਆ ਹਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleलाला लाजपतराय हस्पताल आर.सी.एफ के मैडीकल स्टाफ की सेवाओं की मजदूर यूनियन द्वारा शलाघा
Next articleਦਵਿੰਦਰ ਰੂਹੀ ਤੇ ਸੁਦੇਸ਼ ਕੁਮਾਰੀ ਦਾ ਟ੍ਰੈਕ “ਬੌਡੀਗਾਰਡ ” ਅੱਜ ਹੋਵੇਗਾ ਰਿਲੀਜ਼