(ਸਮਾਜ ਵੀਕਲੀ)
ਮੱਕਾ ਜੱਗ ਤੇ ਯਾਰਾਂ ਦੇ ਨਾਲ ਹੁੰਦਾ।
ਮੱਕਾ ਥਾਂ ਨਾ ਕੋਈ ਜਹਾਨ ਅੰਦਰ।
ਯਾਰ ਹੋਣ ਤਾਂ ਧਰਤੀ ਪਾੜ ਦਿੰਦੀ..
ਧਰਤੀ ਫਿਰੇ ਜੋ ਖੁਦ ਅਸਮਾਨ ਅੰਦਰ।
ਹੁੰਦਾ ਯਾਰ ਜੇ ਕੋਈ ਓਸ ਭੂਤਨੇ ਦਾ
ਸਿਕੰਦਰ ਰੋਂਦਾ ਨਾ ਐਸ ਜਹਾਨ ਅੰਦਰ।
ਖ਼ਾਲੀ ਹੱਥ ਬੰਦਾ ਬਿਨਾਂ ਦੋਸਤਾਂ ਦੇ
ਨਾਲ ਦੋਸਤਾਂ ਭਰਿਆ ਜਹਾਨ ਅੰਦਰ।
ਮੈਂ ਤਾਂ ਐਵੇਂ ਸੀ ਮਾਰਿਆ ਫੁੱਲ ਤੈਨੂੰ
ਕੰਡੇ ਬਣ ਗਏ ਰੜੇ ਮੈਦਾਨ ਅੰਦਰ।
ਤੇਰਾ ਹੋਣਾ ਨਾ ਹੋਣਾ ਕਬੂਲ ਹੋਇਆ
ਬਾਕੀ ਰਿਹਾ ਕੀ ਦੱਸ ਗੁਰਮਾਨ ਅੰਦਰ।
ਗੁਰਮਾਨ ਸੈਣੀ
ਰਾਬਤਾ : 8360487488
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly