ਜ਼ਿੰਦਗੀ ਦੀ ਵਰਨਮਾਲਾ

(ਸਮਾਜ ਵੀਕਲੀ)

” ਆਚਾਰੋ ਭੂਤੀ ਜਨਨ ਆਚਾਰਾ  ਕੀਰਤੀ ਵ੍ਰਧਨਾ ।

ਆਚਾਰਾਦ ਵ੍ਰਧਤੇ ਹਮਯਾਯੂਰ ਆਚਾਰੋ  ਹੰਤਯ ਉਹ ਲਕਸ਼ਣਮ।”…… ਮਹਾਂਭਾਰਤ ।

ਪੁਸਤਕਾਂ ਸਦਾਚਾਰ ਦਾ ਆਧਾਰ ਹਨ। ਕਹਾਵਤ ਹੈ , ” ਪੁਸਤਕਾਂ ਸਾਡੀਆਂ ਸਭ ਤੋਂ ਚੰਗੀਆਂ ਦੋਸਤ ਹਨ।” ਪੁਸਤਕ ਭਾਵੇਂ ਕੋਈ ਵੀ ਹੋਵੇ , ਉਹ ਆਪਣੇ – ਆਪ ਵਿਚ ਇੱਕ ਦੁਨੀਆ ਸਮਾਹਿਤ ਕਰ ਰੱਖਦੀ ਹੈ। ਇੱਕ ਚੰਗੀ ਸਾਹਿਤਿਕ ਪੁਸਤਕ ਦੁਨੀਆਂ ਅਤੇ ਸਮਾਜ ਨੂੰ ਬਦਲ ਦੇਣ ਦੀ ਸਮਰੱਥਾ ਰੱਖਦੀ ਹੈ। ਕਿਸੇ ਪੁਸਤਕ , ਕਵਿਤਾ ਜਾਂ ਰਚਨਾ ਤੋਂ ਉਸ ਦੇ ਲੇਖਕ ਦੀ ਸੋਝੀ , ਸੋਚ, ਸ਼ਖ਼ਸੀਅਤ , ਵਿਚਾਰ , ਕਲਪਨਾ , ਦੂਰਦਰਸ਼ਿਤਾ , ਵਿਉਂਤਬੱਧਤਾ ਅਤੇ ਹੋਰ ਉਸਾਰੂ ਪੱਖਾਂ ਦੀ ਝਲਕ ਮਿਲ ਜਾਂਦੀ ਹੈ।

ਇੱਕ ਚੰਗੀ ਪੁਸਤਕ ਉਹੋ ਹੈ , ਜੋ ਪਾਠਕ ਨੂੰ ਸਹੀ ਢੰਗ ਨਾਲ਼ ਸਹੀ ਜੀਵਨ ਜਿਊਣ ਦਾ ਰਸਤਾ ਸਿਖਾਵੇ। ਇਹ ਵੀ ਸਹੀ ਤੇ ਸੋਲ੍ਹਾਂ ਆਨੇ ਸੱਚ ਹੈ ਕਿ ਲੇਖਕ ਭਾਵੇਂ ਕਿਸੇ ਵੀ ਭਾਸ਼ਾ , ਦੇਸ਼ , ਕਾਲ , ਸਮਾਜ ਤੇ ਖਿੱਤੇ ਦਾ ਹੋਵੇ , ਉਹ ਮਹਾਨ ਵਿਅਕਤੀਤਵ ਤੇ ਸਮਾਜ ਦਾ ਖਾਸ ਹਿੱਸਾ ਹੁੰਦਾ ਹੈ। ਇਹ ਉਪਰੋਕਤ ਸਾਰੇ ਚੰਗੇਰੇ ਪਹਿਲੂ ਅਤੇ ਗੁਣ ਮਹਾਨ ਵਿਦਵਾਨ , ਮਿਹਨਤੀ ਅਧਿਆਪਕ , ਸੁਪ੍ਰਸਿੱਧ ਨਾਟਕਕਾਰ,  ਕਲਾਕਾਰ , ਡਾਇਰੈਕਟਰ , ਥੀਏਟਰ ਦੇ ਸ਼ਾਨਦਾਰ ਐਕਟਰ,  ਉੱਘੇ ਸਾਹਿਤਕਾਰ , ਬਾਲ ਮਨੋਵਿਗਿਆਨੀ ਅਤੇ ਖ਼ੂਬਸੂਰਤ ਲੇਖਕ ਸ੍ਰ. ਰਾਬਿੰਦਰ ਸਿੰਘ ਰੱਬੀ ਜੀ ਦੀ ਪੁਸਤਕ ” ਜ਼ਿੰਦਗੀ ਦੀ ਵਰਣਮਾਲਾ ”  ਵਿੱਚ ਦੇਖਣ – ਪੜ੍ਹਨ ਨੂੰ ਮਿਲਦੇ ਹਨ।

ਪੰਜਾਬੀ ਵਰਨਮਾਲਾ ਦੇ ਹਰੇਕ ਅੱਖਰ ਤੋਂ ਆਰੰਭ ਕਰਕੇ ਸ੍ਰ. ਰਾਬਿੰਦਰ ਸਿੰਘ ਰੱਬੀ ਜੀ ਨੇ ” ਜ਼ਿੰਦਗੀ ਦੀ ਵਰਨਮਾਲਾ ” ਪੁਸਤਕ ਵਿੱਚ ਨੈਤਿਕ ਸਿੱਖਿਆਵਾਂ , ਜੀਵਨ ਸੇਧਾਂ , ਕਦਰਾਂ – ਕੀਮਤਾਂ , ਜੀਵਨ ਦੇ ਸਿੱਖਿਆਦਾਇਕ ਆਚਾਰ – ਵਿਹਾਰ ਤੇ ਜ਼ਿੰਦਗੀ ਨੂੰ ਸਾਰਥਕ , ਸਫ਼ਲ ਤੇ ਸਕਾਰਾਤਮਕ ਬਣਾਉਣ ਹਿੱਤ ਗਿਆਨ ਦਾ ਉਦਾਹਰਨਾਂ ਸਮੇਤ ਬਹੁਤ ਹੀ ਸਰਲ , ਰੌਚਿਕ ਤੇ ਵਿਉਂਤਬੱਧ ਢੰਗ ਨਾਲ ਵਰਣਨ ਕੀਤਾ ਹੈ , ਜੋ ਕਿ ਅੱਜ ਦੇ ਸਮੇਂ ਵਿੱਚ ਹਰ ਇੱਕ ਇਨਸਾਨ ਦੇ ਲਈ ਬਹੁਤ ਲਾਹੇਵੰਦ ਹੈ। ਪੁਸਤਕ ਵਿੱਚ ਜੀਵਨ ਦੇ ਹਰ ਪਹਿਲੂ ‘ਤੇ ਪ੍ਰਕਾਸ਼ ਪਾਇਆ ਗਿਆ ਹੈ।

ਇਹ ਪੁਸਤਕ ਸਾਡੇ ਸਮਾਜ ਅਤੇ ਦੇਸ਼ ਦੇ ਹਰ ਉਮਰ ਵਰਗ , ਕਿੱਤੇ ਅਤੇ ਖਿੱਤੇ ਨਾਲ ਸਬੰਧਤ ਜਨ – ਮਾਨਸ ਲਈ ਬਹੁਤੀ ਉਪਯੋਗੀ , ਨਵੀਂ , ਸਹੀ , ਉਸਾਰੂ ਤੇ ਸਦਾਚਾਰਕ ਜੀਵਨ – ਜਾਂਚ ਸਿਖਾਉਣ ਲਈ ਬਹੁ –  ਮੰਤਵੀ ਪੁਸਤਕ ਹੈ। ਪੁਸਤਕ ਦਾ ਹਰ ਲਫ਼ਜ਼ , ਹਰ ਪੰਨਾ , ਹਰ ਵਿਚਾਰ ਪਾਠਕ ਨੂੰ ਉਸਾਰੂ – ਸੋਚ ਪ੍ਰਦਾਨ ਕਰਦੇ ਹਨ। ” ਜ਼ਿੰਦਗੀ ਦੀ ਵਰਨਮਾਲਾ”  ਪੁਸਤਕ ਪਾਠਕ ਨੂੰ ਸੋਚਣ ਲਈ ਮਜਬੂਰ ਕਰ ਦਿੰਦੀ ਹੈ। ਸ੍ਰ. ਰੱਬੀ ਜੀ ਦੀ ਪੁਸਤਕ ਨੂੰ ਪੜ੍ਹ ਕੇ ਹਰ ਇਨਸਾਨ ਇੱਕ ਬਿਹਤਰ ਤੇ ਸਫ਼ਲ ਮਨੁੱਖ ਬਣ ਸਕਦਾ ਹੈ।

ਇਹ ਇੱਕ ਅਜਿਹੀ ਪੁਸਤਕ ਹੈ , ਜੋ ਉਮੀਦ ਨਾਲ ਖੋਲ੍ਹੀ ਜਾ ਸਕਦੀ ਹੈ ਅਤੇ ਖ਼ੁਸ਼ੀ ਤੇ ਲਾਭ ਨਾਲ ਬੰਦ ਕੀਤੀ ਜਾ ਸਕਦੀ ਹੈ। ਇਹ ਪੁਸਤਕ ਤੁਹਾਨੂੰ ਬੋਰੀਅਤ ਅਤੇ ਇਕੱਲਾਪਣ ਮਹਿਸੂਸ ਨਹੀਂ ਹੋਣ ਦਿੰਦੀ। ਸ੍ਰ. ਰਵਿੰਦਰ ਸਿੰਘ ਰੱਬੀ ਜੀ ਦੀ ਪੁਸਤਕ ” ਜ਼ਿੰਦਗੀ ਦੀ ਵਰਨਮਾਲਾ ” ਬਾਰੇ ਮਿਲਟਨ ਦੇ ਸ਼ਬਦ ਬਹੁਤ ਉਚੇਚੇ ਤੇ ਸਹੀ ਹਨ ,
”  ਇੱਕ ਚੰਗੀ ਪੁਸਤਕ ਇੱਕ ਮਹਾਨ ਆਤਮਾ ਦੀ ਜ਼ਿੰਦਜਾਨ ਹੁੰਦੀ ਹੈ।”

 ਲੇਖਕ ,
 ਮਾਸਟਰ ਸੰਜੀਵ ਧਰਮਾਣੀ.
 ਸ੍ਰੀ ਅਨੰਦਪੁਰ ਸਾਹਿਬ.
9478561356.    

Previous articleਸੁਲਤਾਨਪੁਰ ਲੋਧੀ ਵਿਖੇ ਸਾਫ ਸਫਾਈ ਤੇ ਨਜਾਇਜ਼ ਕਬਜ਼ੇ ਹਟਾਉਣ ਲਈ ਵਿਸ਼ੇਸ਼ ਮੁਹਿੰਮ
Next articleਨਿਧੜਕ ਲੇਖਣੀ ਦਾ ਮਾਲਕ ,ਮਾਂ ਬੋਲੀ ਪੰਜਾਬੀ ਦਾ ਸੇਵਾਦਾਰ ਨੌਜਵਾਨ ਕਵੀਆਂ,ਲੇਖਕਾਂ ਦਾ ਰਾਹ ਦਸੇਰਾ ਬਣਿਆ – ਰਮੇਸ਼ਵਰ ਸਿੰਘ ਪਟਿਆਲਾ