ਸੁਰਿੰਦਰ ਲਾਡੀ ਅਤੇ ਰਿੱਕ ਨੂਰ ਲੈ ਕੇ ਹਾਜ਼ਰ ਹੋਏ ਟਰੈਕ ‘ਚੜ੍ਹਾਈ’

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਇੰਟਰਨੈਸ਼ਨਲ ਸਟਾਰ ਗਾਇਕ ਸੁਰਿੰਦਰ ਲਾਡੀ ਅਤੇ ਰਿੱਕ ਨੂਰ ਐਨ ਐਸ ਮਿਊਜਿਕ ਟੋਨ ਦੀ ਪੇਸ਼ਕਸ਼ ਹੇਠ ਆਪਣਾ ਨਵਾਂ ਦੋਗਾਣਾ ‘ਚੜ੍ਹਾਈ’ ਲੈ ਕੇ ਹਾਜ਼ਰ ਹੋਏ ਹਨ। ਇਸ ਟਰੈਕ ਦਾ ਪੋਸਟਰ ਸ਼ੋਸ਼ਲ ਮੀਡੀਏ ਤੇ ਲਾਂਚ ਕਰ ਦਿੱਤਾ ਗਿਆ ਹੈ। ਗਾਇਕ ਸੁਰਿੰਦਰ ਲਾਡੀ ਨੇ ਦੱਸਿਆ ਕਿ ਇਸ ਨੂੰ ਸਾਬੀ ਬਿਨਪਾਲਕੇ ਨੇ ਕਲਮਬੱਧ ਕੀਤਾ ਹੈ ਅਤੇ ਸੰਗੀਤ ਕਮਲਜੀਤ ਬੱਬਲੂ ਦਾ ਹੈ। ਇਸ ਟਰੈਕ ਨੂੰ ਡਾਇਰੈਕਸ਼ਨ ਨਛੱਤਰ ਗੋਨਿਆਣਾ ਦੀ ਹੈ। ਸੁਰਿੰਦਰ ਲਾਡੀ ਦੇ ਇਸ ਟਰੈਕ ਨੂੰ ਜਲਦ ਹੀ ਯੂ ਟਿਊਬ ਚੈਨਲ ਤੇ ਲਾਂਚ ਕਰ ਦਿੱਤਾ ਜਾਵੇਗਾ। ਉਸ ਨੂੰ ਆਸ ਹੈ ਕਿ ਉਸ ਦੇ ਪਹਿਲਾਂ ਆਏ ਵੱਖ-ਵੱਖ ਪੰਜਾਬੀ ਟਰੈਕਾਂ ਵਾਂਗ ਸਰੋਤੇ ਉਸ ਨੂੰ ਦਿਲ ਖੋਲ ਕੇ ਪਿਆਰ ਦੇਣਗੇ।

Previous articleਕਮਲ ਤੱਲ੍ਹਣ ਲੈ ਕੇ ਹਾਜ਼ਰ ਹੋਇਆ ਟਰੈਕ ‘ਹਿੱਕ ਤੇ ਝੰਡਾ’
Next articleਸਵੱਛਤਾ ਅਭਿਆਨ ਤਹਿਤ ਲਗਾਇਆ ਕੈਂਪ