ਸਵੱਛਤਾ ਅਭਿਆਨ ਤਹਿਤ ਲਗਾਇਆ ਕੈਂਪ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ ਹੇਠ ਯੂਥ ਕੋਆਰਡੀਨੇਟਰ ਸ਼੍ਰੀ ਰਕੇਸ਼ ਕੁਮਾਰ ਦੇ ਨਿਰਦੇਸ਼ ਅਨੁਸਾਰ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਕਲੱਬ ਧਾਰੀਵਾਲ ਵਲੋਂ ਪਿੰਡ ਕੋਟਲਾ ਦੀ ਜੰਝਘਰ ਅਤੇ ਗਲ਼ੀਆਂ ਦੀ ਸਫਾਈ ਤਹਿਤ ਸਵੱਛਤਾ ਅਭਿਆਨ ਕੈਂਪ ਲਗਾਇਆ ਗਿਆ। ਕਲੱਬ ਵਲੋਂ ਇਸ ਮੌਕੇ ਸਾਥੀਆਂ ਨੂੰ ਮਾਸਕ ਵੀ ਵੰਡੇ ਗਏ। ਸਰਪੰਚ ਸੁਸ਼ੀਲਾ ਦੇਵੀ, ਸ਼ਾਮ ਸਿੰਘ, ਅਮਰਜੀਤ ਕੌਰ, ਗੁਰਪ੍ਰੀਤ, ਨਰਿੰਦਰ ਕੌਰ, ਮੈਡਮ ਪਰਮਜੀਤ ਨੇਹਾ, ਬਲਵੀਰ ਕੌਰ, ਪ੍ਰਧਾਨ ਸੁਰਿੰਦਰ ਸਿੰਘ, ਮਨਪ੍ਰੀਤ ਸਿੰਘ ਅਤੇ ਹੋਰ ਪਤਵੰਤੇ ਇਸ ਮੌਕੇ ਹਾਜ਼ਰ ਸਨ।

Previous articleਸੁਰਿੰਦਰ ਲਾਡੀ ਅਤੇ ਰਿੱਕ ਨੂਰ ਲੈ ਕੇ ਹਾਜ਼ਰ ਹੋਏ ਟਰੈਕ ‘ਚੜ੍ਹਾਈ’
Next articleਨਗਰ ਕੌਂਸਲ ਸ਼ਾਮਚੁਰਾਸੀ ਦੇ ਅਕਾਲੀ ਉਮੀਦਵਾਰਾਂ ਦਾ ਐਲਾਨ