ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਵੱਲੋਂ ਡਾਇਰੈਕਟਰ ਦਫਤਰ ਚੰਡੀਗੜ੍ਹ ਵਿਖੇ ਚੱਲ ਰਹੀ ਭੁੱਖ ਹੜਤਾਲ 10 ਵੇਂ ਦਿਨ ਵਿੱਚ ਸ਼ਾਮਿਲ

ਪੋਲੀਓ ਮੁਹਿੰਮ ਕਾਰਨ ਸਾਂਝੇ ਤੌਰ ਤੇ ਹੋਵੇਗੀ ਭੁੱਖ ਹੜਤਾਲ,ਅੱਜ ਬਠਿੰਡਾ ਤੇ ਮੋਗਾ ਦੇ ਸਾਥੀ ਬੈਠੇ ਭੁੱਖ ਹੜਤਾਲ ਤੇ_*

ਚੰਡੀਗੜ੍ਹ (ਸਮਾਜ ਵੀਕਲੀ) ( ਔਲਖ ) 21ਜਨਵਰੀ ਤੋਂ ਲੈ ਕੇ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਵੱਲੋਂ ਡਾਇਰੈਕਟਰ ਦਫਤਰ ਚੰਡੀਗੜ੍ਹ ਵਿਖੇ ਲਗਾਤਾਰ ਭੁੱਖ ਹੜਤਾਲ ਜਾਰੀ ਹੈ।ਭੁੱਖ ਹੜਤਾਲ ਦੇ 10ਵੇਂ ਦਿਨ ਮੋਗਾ ਅਤੇ ਬਠਿੰਡਾ ਦੇ ਸਾਥੀਆਂ ਨੇ ਸਾਂਝੇ ਰੂਪ ਵਿੱਚ ਕੀਤੀ ਭੁੱਖ ਹੜਤਾਲ।ਕੱਚੇ ਕਾਮਿਆਂ ਨੂੰ ਪੱਕਾ ਕਰਨ,ਨਵਨਿਯੁਕਤ ਮਲਟੀਪਰਪਜ਼ ਕਾਮਿਆਂ ਦਾ ਪ੍ਬੇਸ਼ਨ ਪੀਰੀਅਡ ਦੋ ਸਾਲ ਦਾ ਕਰਨ ਅਤੇ ਕੋਵਿਡ ਦੌਰਾਨ ਕੰਮ ਕਰਨ ਵਾਲੇ ਸਿਹਤ ਕਾਮਿਆਂ ਨੂੰ ਸ਼ਪੈਸ਼ਲ ਇੰਕਰੀਮੈਂਟ ਦੇਣ ਵਰਗੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੀ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਪੋਲੀਓ ਮੁਹਿੰਮ ਦੇ ਚੱਲਦੇ ਹੋਣ ਕਾਰਨ ਤਿੰਨ ਦਿਨ ਵੱਖ ਵੱਖ ਜ਼ਿਲ੍ਹਿਆਂ ਵੱਲੋਂ ਸਾਂਝੇ ਤੌਰ ਤੇ ਭੁੱਖ ਹੜਤਾਲ ਕੀਤੀ ਜਾਇਆ ਕਰੇਗੀ ਤਾਂ ਕਿ ਪੋਲੀਓ ਦੌਰਾਨ ਪੰਜਾਬ ਦੇ ਬੱਚਿਆਂ ਨੂੰ ਪੋਲੀਓ ਵੈਕਸੀਨ ਪਿਲਾਈ ਜਾ ਸਕੇ।

ਇਥੇ ਯਾਦ ਕਰਵਾਉਣਾ ਬਣਦਾ ਹੈ ਕਿ ਜਦੋਂ ਤੋਂ ਪੋਲੀਓ ਮੁਹਿੰਮ ਸ਼ੁਰੂ ਹੋਈ ਹੈ ਉਸ ਸਮੇਂ ਤੋਂ ਹੀ ਸਿਹਤ ਕਾਮਿਆਂ ਨੇ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ।ਦੇਸ਼ ਵਿੱਚੋਂ ਪੋਲੀਓ ਦਾ ਖਾਤਮਾ ਕਰਨ ਬਾਰੇ ਸਿਹਤ ਕਾਮਿਆਂ ਤੋਂ ਬਿਨਾਂ ਸੋਚਿਆ ਵੀ ਨਹੀਂ ਸੀ ਜਾ ਸਕਦਾ।ਜਿੰਨਾ ਸਿਹਤ ਕਾਮਿਆਂ ਨੇ ਪੰਜਾਬ ਨੂੰ ਲੰਗੜਾ ਹੋਣ ਤੋਂ ਬਚਾਇਆ ਹੈ ਅੱਜ ਪੰਜਾਬ ਸਰਕਾਰ ਉਨ੍ਹਾਂ ਹੀ ਸਿਹਤ ਕਾਮਿਆਂ ਨੂੰ ਲੰਗੜਾ ਕਰਨ ਦੇ ਰਾਹ ਪਈ ਹੋਈ ਹੈ।ਪੰਜਾਬ ਸਰਕਾਰ ਵੀ ਕੇਂਦਰ ਸਰਕਾਰ ਦੀ ਪੈੜ ਵਿੱਚ ਪੈੜ ਧਰਦੀ ਹੋਈ ਸਰਕਾਰੀ ਮਹਿਕਮਿਆਂ ਦੇ ਨਿੱਜੀਕਰਨ ਕਰਨ ਦੇ ਰਾਹ ਪਈ ਹੋਈ ਹੈ।ਸਰਕਾਰ ਦੀਆਂ ਇਹਨਾਂ ਨੀਤੀਆਂ ਦਾ ਵੱਡੀ ਪੱਧਰ ਤੇ ਵਿਰੋਧ ਕੀਤਾ ਜਾਵੇਗਾ ਅਤੇ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।ਅੱਜ ਦਲਜੀਤ ਸਿੰਘ, ਅਮਨਦੀਪ ਸਿੰਘ, ਜਸਪ੍ਰੀਤ ਸਿੰਘ, ਗੁਰਅਮਰਪ੍ਰੀਤ ਸਿੰਘ ਅਤੇ ਹਰਦੀਪ ਸਿੰਘ ਨੇ ਭੁੱਖ ਹੜਤਾਲ ਕੀਤੀ।

Previous articleਜਰਮਨੀ ਦਾ ਦਾਅਵਾ ਗਲਤ, ਹਰ ਉਮਰ ਦੇ ਵਿਅਕਤੀ ਲਈ ਕਾਰਗਰ ਹੈ ਆਕਸਫੋਰਡ ਦੀ ਕੋਰੋਨਾ ਵੈਕਸੀਨ: ਜਾਨਸਨ
Next articleਡੀਟੀਐਫ ਕਪੂਰਥਲਾ ਦੇ ਚਰਨਜੀਤ ਸਿੰਘ ਸਰਬ ਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਬਣੇ