ਡੀਟੀਐਫ ਕਪੂਰਥਲਾ ਦੇ ਚਰਨਜੀਤ ਸਿੰਘ ਸਰਬ ਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਬਣੇ

ਕੈਪਸਨ -- ਡੈਮੋਕਰੇਟਿਕ ਟੀਚਰਜ਼ ਫਰੰਟ ਕਪੂਰਥਲਾ ਦੇ ਆਮ ਅਜਲਾਸ ਦੌਰਾਨ ਨਵ-ਨਿਯੁਕਤ ਪ੍ਰਧਾਨ ਚਰਨਜੀਤ ਸਿੰਘ ਅਤੇ ਹੋਰ ਅਧਿਆਪਕ

ਸਾਬਕਾ ਜ਼ਿਲਾ ਪ੍ਰਧਾਨ ਸੁੱਚਾ ਸਿੰਘ , ਪਰਮੋਦ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਜਥੇਬੰਦੀ ਦੀਆਂ ਉਸਾਰੂ ਸਰਗਰਮੀਆਂ ਦੀ ਸ਼ਲਾਘਾ ਹੋਈ

ਕਪੂਰਥਲਾ (ਸਮਾਜ ਵੀਕਲੀ) ( ਕੌੜਾ)- ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸਕੱਤਰ ਸਰਵਨ ਸਿੰਘ ਔਜਲਾ ਦੀ ਅਗਵਾਈ ਹੇਠ ਪਰਮੋਦ ਕੁਮਾਰ ਸ਼ਰਮਾ ਜਿਲ੍ਹਾ ਪ੍ਰਧਾਨ ਡੀ ਟੀ ਐੱਫ ਦੀ ਸੇਵਾ ਮੁਕਤੀ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਦੀ ਚੋਣ ਸਬੰਧੀ ਇਕ ਅਹਿਮ ਮੀਟਿੰਗ ਹੋਈ । ਸਾਬਕਾ ਜ਼ਿਲਾ ਪ੍ਰਧਾਨ ਸੁੱਚਾ ਸਿੰਘ ਅਤੇ ਸਾਬਕਾ ਜ਼ਿਲਾ ਸਕੱਤਰ ਸੁਖਵਿੰਦਰ ਸਿੰਘ ਨੇ ਪਰਮੋਦ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਜਥੇਬੰਦੀ ਦੀਆਂ ਉਸਾਰੂ ਸਰਗਰਮੀਆਂ ਦੀ ਸ਼ਲਾਘਾ ਕੀਤੀ।ਜ਼ਿਲ੍ਹਾ ਪੱਧਰੀ ਆਮ ਇਜਲਾਸ ਦੌਰਾਨ ਚਰਨਜੀਤ ਸਿੰਘ ਨੂੰ ਸਰਬ ਸੰਮਤੀ ਨਾਲ ਡੀ ਟੀ ਐੱਫ (ਡੈਮੋਕਰੇਟਿਕ ਟੀਚਰਜ਼ ਫਰੰਟ ) ਕਪੂਰਥਲਾ ਦਾ ਪ੍ਰਧਾਨ ਚੁਣ ਲਿਆ ਗਿਆ ,ਇਸੇ ਤਰ੍ਹਾਂ ਰੋਸ਼ਨ ਲਾਲ ਦੇ ਗਵਾਹ ਨੂੰ ਮੀਤ ਪ੍ਰਧਾਨ ਗੁਰਦਿਆਲ ਸਿੰਘ ਨੂੰ ਸਹਾਇਕ ਸਕੱਤਰ ਅਤੇ ਦਵਿੰਦਰ ਸਿੰਘ ਵਾਲਿਆ ਨੂੰ ਪ੍ਰੈਸ ਸਕੱਤਰ ਨਾਮਜ਼ਦ ਕੀਤਾ ਗਿਆ।

ਉਕਤ ਆਮ ਇਜਲਾਸ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਿਲਾ ਜਨਰਲ ਸਕੱਤਰ ਜਯੋਤੀ ਮਹਿੰਦਰੂ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਫਗਵਾੜਾ, ਰਵਿੰਦਰ ਕੁਮਾਰ, ਅਨਿਲ ਸ਼ਰਮਾ, ਅਮਨਪ੍ਰੀਤ ਸਿੰਘ, ਵਿਕਰਮ ਕੁਮਾਰ, ਰਾਜਵੀਰ ਸਿੰਘ, ਅਮਰਜੀਤ ਸਿੰਘ ਭੁੱਲਰ, ਸੁਖਵਿੰਦਰ ਸਿੰਘ ਗੋਲਡੀ, ਵਰਿੰਦਰਪਾਲ ਸਿੰਘ, ਨਿਰਮਲ ਸਿੰਘ, ਦਵਿੰਦਰ ਸਿੰਘ ਵਾਲੀਆ ,ਦਿਨੇਸ਼ ਅਨੰਦ, ਸੁਖਜੀਤ ਸਿੰਘ , ਦਲਜੀਤ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਭੰਡਾਲ ,ਜਸਵਿੰਦਰ ਸਿੰਘ ਚੀਮਾ, ਰਾਜਪਾਲ ਸਿੰਘ ਮੱਲ੍ਹੀ, ਸੁਰਿੰਦਰ ਸਿੰਘ ਭੁੱਲਰ,ਹਰਪ੍ਰੀਤ ਸਿੰਘ ਮਸੀਤਾਂ, ਸੰਜੀਵ ਕੁਮਾਰ ਕਾਲਾ ਸੰਘਿਆ ,ਤੀਰਥ ਸਿੰਘ, ਬਲਕਰਨ ਸਿੰਘ, ਅਵਤਾਰ ਸਿੰਘ, ਰਜਿੰਦਰ ਸਿੰਘ ਸੈਣੀ, ਸੋਹਨ ਲਾਲ, ਰਣਜੀਤ ਸਿੰਘ ਧਾਮੀ, ਪਰਮਜੀਤ ਸਿੰਘ, ਜਸਵਿੰਦਰ ਸਿੰਘ ਡੀ ਪੀ, ਬਲਵਿੰਦਰ ਸਿੰਘ ਬਰਿਆਰ ਅਤੇ ਨਿਸ਼ਾਨ ਸਿੰਘ ਆਦਿ ਡੀਟੀਐਫ਼ ਨੇ ਅਧਿਆਪਕਾਂ ਹਾਜਰ ਸਨ।

Previous articleਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਵੱਲੋਂ ਡਾਇਰੈਕਟਰ ਦਫਤਰ ਚੰਡੀਗੜ੍ਹ ਵਿਖੇ ਚੱਲ ਰਹੀ ਭੁੱਖ ਹੜਤਾਲ 10 ਵੇਂ ਦਿਨ ਵਿੱਚ ਸ਼ਾਮਿਲ
Next articleਗੀਤ ,ਦਿੱਲੀਏ ਹੱਕ ਸਦਾ ਖੋਹਣੇ ਪੈਂਦੇ ਨੇ ਸੰਤ ਸੀਚੇਵਾਲ ਨੇ ਕੀਤਾ ਰਿਲਿਜ਼