ਸ਼ਾਕਾਹਾਰੀ ਮੱਛਰ

ਭਗਵਾਨ ਸਿੰਘ ਤੱਗੜ

(ਸਮਾਜ ਵੀਕਲੀ)

– ਭਗਵਾਨ ਸਿੰਘ ਤੱਗੜ

ਕੁਝ ਮੂਰਖ ਲੋਕ ਮੀਟਿੰਗ ਕਰ ਰਹੇ ਸਨ,
ਤੇ ਵਿਚਾਰ ਰਹੇ ਸਨ ਅੱਜ ਦਾ ਮਜਮੂਨ।
ਕਹਿੰਦੇ ਰਾਤ ਨੂੰ ਅਸੀ ਸੌਂ ਨਹੀਂ ਸਕਦੇ, ਮੱਛਰ ਚੂਸਦੇ ਖੂਨ।
ਫੇਰ ਝੁੰਡ ਦੇ ਝੁੰਡ ਆਕੇ ਜਾਗਉਂਦੇ ਹਨ,
ਆ ਜਾਂਦੀ ਹੈ ਜਾਗ, ਜਦੋਂ ਆਪਣੀ ਧੁਨ ਵਿਚ ਗਾਉਂਦੇ ਹਨ ।
ਕੱਨਾਂ ਵਿਚ ਅਵਾਜ ਕਰਨ ਦਾ ਇਨ੍ਹਾਂ ਨੇ ਚੰਗਾ ਕੰਮ ਚਲਾਇਆ ਹੈ,
ਪਤਾ ਨਹੀਂ ਉਨ੍ਹਾਂ ਨੂੰ ਹਾਰਨ ਵਜਾਉਣਾ ਕਿਸਨੇ ਸਿਖਾਇਆ ਹੈ।
ਕਹਿਣ ਲੱਗੇ ਏਸ ਮੀਟਿੰਗ ਦਾ ਤਾਂਹੀਂ ਹੋਵੇਗਾ ਲਾਭ ,
ਜੇ ਸਾਰੇੇ ਬੰਦੇ ਮੱਛਰ ਮਾਰਨ ਦਾ ਦੇਣ ਸੁਝਾਵ ।
ਬੰਦਿਆਂ ਨੇ ਮੀਟਿੰਗ ਵਿਚ ਬਣਾਇਆ ਇਕ ਪਲਾਨ,
ਸਾਰੇ ਜਣੇ ਕਹਿਣ ਲੱਗੇ ਮੱਛਰਾਂ ਨੂੰ ਭੇਜਾਂਗੇ ਸ਼ਮਸ਼ਾਨ।
ਇਕ ਬੰਦਾ ਕਹਿਣ ਲੱਗਿਆ ਫੇਰ ਦੇਖਦੇ ਕੀ ਹੋਂ,
ਮੱਛਰਾਂ ਨੂੰ ਮਾਰਨ ਦੀ ਕਰਲੋ ਤਿਆਰੀ।
ਦੂਜਾ ਬੰਦਾ ਕਹਿਣ ਲੱਗਿਆ ਮੱਛਰ ਮਾਰਨ ਦਾ ਪਾਪ ਲੱਗੇਗਾ,
ਕਿਉਂ ਨਾ ਆਪਾਂ ਮੱਛਰਾਂ ਨੂੰ ਬਣਾਈਏ ਸ਼ਾਕਾਹਾਰੀ ।
ਤੀਜਾ ਬੰਦਾ ਕਹਿੰਦਾ ਮੱਛਰਾ ਤੇ ਕਰਨੀ ਪਉਗੀ ਸਖ਼ਤੀ,
ਘਰਾਂ ਵਿਚ ਆਉਣਾ ਮਨ੍ਹਾਂ ਹੈ,
ਲਿਖਕੇ ਦਰਵਾਜੇ ਦੇ ਅੱਗੇ ਲਟਕਾ ਦਿਆਂਗੇ ਤਖਤੀ ।
ਚੌਥਾ ਕਹਿਣ ਲੱਗਿਆ ਉਏ ਮੂਰਖਾ ਮੱਛਰ ਤਾ ਅਨਪੜ੍ਹ ਹੁੰਦੇ ਹਨ,
ਤਖਤੀ ਤੇ ਲਿਖਿਆ ਕਿਵੇ ਪੜ੍ਹ ਲੈਣਗੇ।
ਪੰਜਵਾਂ ਬੋਲਿਆ ਸਰਕਾਰ ਨੂੰ ਕਹਿਕੇ ਮੱਛਰਾਂ ਨੂੰ ਸਕੂਲ ਭੇਜਾਂਗੇ ,
ਆਪੇ ਪੜ੍ਹਣਾ ਆਜੂਗਾ ਜਦੋਂ ਅਧਿਆਪਕਾਂ ਤੋਂ ਡੰਡੇ ਪੈਣਗੇ।
ਛੇਵੇਂ ਨੇ ਕਿਹਾ ਹੱਸਦੇ ਹੱਸਦੇ ਮੁੰਹ ਖੋਲ੍ਹਣਗੇ,
ਆਪਦੇ ਆਪ ਨੂੰ ਉਹ ਨਹੀਂ ਸਕਣਗੇ ਰੋਕ,
ਸੁਣਾਵਾਂਗੇ ਜਦੋਂ ਇਕ ਵਧਿਆ ਜਿਹਾ ਜੋਕ।
ਉੁਨ੍ਹਾਂ ਦੇ ਮੁੰਹ ਵਿਚ ਪਾਵਾਂਗੇ ਦਵਾਈ,
ਤੇ ਉੱਤੋਂ ਦੇ ਦਿਆਂਗੇ ਉਨ੍ਹਾਂ ਤੇ ਰਜਾਈ।
ਰਜਾਈ ਦੇ ਹੇਠ ਆਕੇ ੳਨ੍ਹਾਂ ਦਾ ਨਿਕਲ ਜਾਉਗਾ ਦਮ,
ਫੇਰ ਸਾਡੇ ਵੀ ਮਿਟ ਜਾਣਗੇ ਸਾਰੇ ਗਮ।
ਮੱਛੱਰ ਮਾਰਕੇ ਰਜਾਈ ਨੂੰ ਅਸੀਂ ਧੋਵਾਂਗੇ,
ਫੇਰ ਰਜਾਈ ਉੱਤੇ ਲੈਕੇ ਅਰਾਮ ਨਾਲ ਸੋਵਾਂਗੇ।

Previous articleਜਦੋਂ ਮੈਂ ਕਵਿਤਾ ਲਿਖਣ ਬੈਠਾ
Next articleगुजरात के स्वयं सैनिक दल ने किया कोरॉना में महादान, लोगों को पहुंचा रही स्वास्थ्य सेवाएं और राहत सामग्री