ਭਾਰਤ ਸਰਕਾਰ ਕਿਸਾਨਾਂ ਨੂੰ ਸ਼ਾਂਤਮਈ ਅੰਦੋਲਨ ਦੀ ਇਜਾਜ਼ਤ ਦੇਵੇ: ਅਮਰੀਕੀ ਕਾਂਗਰਸ ਦੇ ਭਾਰਤੀ ਕੌਕਸ ਵੱਲੋਂ ਅਪੀਲ

ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕੀ ਕਾਂਗਰਸ ਦੇ ਸ਼ਕਤੀਸ਼ਾਲੀ ਇੰਡੀਅਨ ਕੌਕਸ ਦੇ ਨੇਤਾਵਾਂ ਨੇ ਭਾਰਤ ਸਰਕਾਰ ਨੂੰ ਜਮਹੂਰੀ ਕਦਰਾਂ ਕੀਮਤਾਂ ਦਾ ਸਨਮਾਨ ਯਕੀਨੀ ਬਣਾਉਂਦੇ ਹੋਏ ਸ਼ਾਂਤਮਈ ਪ੍ਰਦਰਸ਼ਨਾਂ ਦੀ ਆਗਿਆ ਦੇਣ ਅਤੇ ਇੰਟਰਨੈਟ ਬਹਾਲ ਕਰਨ ਦੀ ਅਪੀਲ ਕੀਤੀ ਹੈ। ਕੌਕਸ ਨੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਮੁੱਦੇ ’ਤੇ ਚਰਚਾ ਤੋਂ ਬਾਅਦ ਇਹ ਅਪੀਲ ਕੀਤੀ।

ਕਾਂਗਰਸ ਦੇ ਇੰਡੀਆ ਕੌਕਸ ਦੇ ਸਹਿ-ਚੇਅਰਮੈਨ ਐਮਪੀ ਬ੍ਰੈਡ ਸ਼ੇਰਮਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਦੂਜੇ ਰਿਪਬਲੀਕਨ ਸੰਸਦ ਮੈਂਬਰ ਸਟੀਵ ਕੈਬੈਟ ਅਤੇ ਉਪ ਪ੍ਰਧਾਨ ਰੋਅ ਖੰਨਾ ਨਾਲ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਇਸ ਬਾਰੇ ਚਰਚਾ ਕੀਤੀ। ਇਹ ‘ਇੰਡੀਆ ਕੌਕਸ’ ਦੀ ਪਹਿਲੀ ਮੁਲਾਕਾਤ ਸੀ।

Previous articleਲਿੰਕਨ ਸਮਾਰਕ ’ਚ ਕਮਲਾ ਹੈਰਿਸ ਦੀ ਤਸਵੀਰ ਦਾ ਉਦਘਾਟਨ
Next articleਭਾਰਤ-ਨੇਪਾਲ ਸਰਹੱਦ ’ਤੇ 5 ਪੁਲ ਦੁਬਾਰਾ ਖੋਲ੍ਹੇ