ਸ਼ੁਭਾਸ਼ ਸੋਲੰਕੀ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਰਾਹੁਲ ਗਾਂਧੀ ਬਿ੍ਰਗੇਡ ਨੇ ਸੋਮ ਪਾਲ ਮੈਂਗੜਾ ਨੂੰ ਨਿਯੁਕਤ ਕੀਤਾ ਪੰਜਾਬ ਦਾ ਪਰਧਾਨ

ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵੀ ਕਾਂਗਰਸ ਭਾਰੀ ਬਹੁਮਤ ਨਾਲ ਜਿੱਤੇਗੀ-ਸੋਮਪਾਲ ਮੈਂਗੜਾ

ਅੱਪਰਾ ਸਮਾਜ ਵੀਕਲੀ- ਆਲ ਇੰਡੀਆ ਰਾਹੁਲ ਗਾਂਧੀ ਬਿ੍ਰਗੇਡ ਦੇ ਰਾਸ਼ਟਰੀ ਪ੍ਰਧਾਨ ਸੁਭਾਸ਼ ਸੋਲੰਕੀ ਵਲੋਂ ਆਉਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਆਗੂਆਂ ਦੇ ਨਾਲ ਇੱਕ ਅਹਿਮ ਮੀਟਿੰਗ ਪਿੰਡ ਚਚਰਾੜੀ ਨੇੜੇ ਗੋਰਾਇਆ ਵਿਖੇ ਕੀਤੀ ਗਈ। ਇਸ ਮੌਕੇ ਸੁਭਾਸ਼ ਸੋਲੰਕੀ ਵਲੋਂ ਸੋਮਪਾਲ ਮੈਂਗੜਾ ਨੂੰ ਆਲ ਇੰਡੀਆ ਰਾਹੁਲ ਗਾਂਧੀ ਬਿ੍ਰਗੇਡ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ। ਉਨਾਂ ਕਿਹਾ ਕਿ ਪੰਜਾਬ ਦੀ ਨਵੀਂ ਚੁਣੀ ਗਈ ਰਾਹੁਲ ਗਾਂਧੀ ਬਿ੍ਰਗੇਡ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਅਹਿਮ ਰੋਲ ਅਦਾ ਕਰੇਗੀ।

ਇਸ ਮੌਕੇ ਉਨਾਂ ਨਾਲ ਸੁਨੀਤਾ ਚੌਹਾਨ ਚੇਅਰਮੈਨ ਰਾਸ਼ਟਰੀ ਮਹਿਲਾ ਰਾਹੁਲ ਗਾਂਧੀ ਬਿ੍ਰਗੇਡ, ਸ਼ਸ਼ੀ ਬਾਲਾ ਰਾਸ਼ਟਰੀ ਪ੍ਰਧਾਨ ਮਹਿਲਾ ਰਾਹੁਲ ਗਾਂਧੀ ਬਿ੍ਰਗੇਡ, ਪਰਮਿੰਦਰ ਸਿੰਘ ਰਾਸ਼ਟਰੀ ਉੱਪ ਪ੍ਰਧਾਨ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਸੋਮਪਾਲ ਮੈਂਗੜਾ ਨੇ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਪੰਜਾਬ ’ਚ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣਗੇ। ਇਸ ਮੌਕੇ ਸਰਪੰਚ ਮਨਜੀਤ ਕੌਰ ਚਚਰਾੜੀ ਰਾਮ ਤੀਰਥ ਤੇ ਹੋਰ ਮਹਿਲਾ ਆਗੂ ਹਾਜ਼ਰ ਸਨ।

Previous article
Next articleਪੀ.ਐਚ.ਸੀ. ਚੱਕੋਵਾਲ ਦੇ ਬਾਹਰ ਨਾਕਾ ਲਗਾ ਕੇ ਮਾਸਕ ਨਾ ਪਾਉਣ ਵਾਲਿਆ ਦੇ ਕਰਵਾਏ ਗਏ ਕੋਵਿਡ ਸੈਂਪਲ