ਜਿੰਦਗੀ ਦਾ ਸਫਰ

ਵੀਰ ਸਿੰਘ ਵੀਰਾ
(ਸਮਾਜ ਵੀਕਲੀ)
ਕਾਹਤੋਂ ਉਦਾਸ ਹੋਇਆ ,ਮਨਾ ਝੱਲਿਆ ਉਏ,
                      ਵੇਖ ਕਿਸੇ ਦੇ, ਉੱਚੇ ਮਹਿਲ ਮੁਨਾਰਿਆਂ ਨੂੰ।
ਆਪਣੀ ਕੁੱਲੀ ਨੂੰ, ਜੇ ਚੰਗਾ ਸੋਹਣਾ ਸਵਾਰ ਲੈਨੋ,
                  ਚੰਗੀ  ਲੱਗਦੀ  ਜੋ, ਵੇਖਦੇ  ਈ, ਸਾਰਿਆਂ ਨੂੰ ।
ਦੋ ਵਕਤ ਦੀ ਰੋਟੀ , ਸਿਰਫ ਮੰਗ ਉਸ ਰੱਬ ਕੋਲੋਂ,
             ਪੱਥਰਾਂ ਵਿੱਚ ਜੋ,ਕੀੜਿਆਂ ਨੂੰ  ਰੋਜੀ ਪਹੁੰਚਾਂਵਦਾ ਏ।
ਸਾਰੇ ਸੰਸਾਰ ਦਾ ਹੀ, ਫਿਕਰ ਹੈ ਉਸ ਨੂੰ,
           ਖੁੱਲੇ ਦਿਲ ਦਾਤਾਂ ਵੰਡਕੇ ,     ਕਦੇ ਨਾ ਪਛਤਾਂਵਦਾ ਏ।
ਦਸਾਂ ਨਹੁੰਆਂ ਦੀ, ਕਿਰਤ ਬੜਾ ਸਕੂਨ ਦਿੰਦੀ,
                        ਦੁਖ ਭੋਗਦੇ  ਵੇਖੇ  ਮਾਰਦੇ ਜੋ ਠੱਗੀਆਂ ਨੇ।
ਹੱਕ ਬੇਗਾਨਾ ਕਿਸੇ ਨੂੰ, ਕਦੇ ਪਚਿਆ ਨਹੀਂ,
          ਪਛਤਾਉਂਦੇ  ਵੇਖੇ,  ਜਿਹਨਾਂ  ਦੇ  ਘਰੀਂ  ਲੱਗੀਆਂ  ਨੇ।
ਰੱਬ ਨੂੰ ਛੂੰਹਦੀਆਂ ਜਿੰਨਾ ਦੀਆਂ ਮੰਜਲਾਂ ਨੇ,
              ਨੀਂਦ  ਆਉਂਦੀ  ਨਹੀਂ,  ਚਿੰਤਾ    ਬੇਸ਼ੁਮਾਰ ਲੱਗੀ।
  ਘੂਕ ਸੁੱਤੇ ਵੇਖੇ ਸੜਕਾਂ ਦਿਆਂ ਕਿਨਾਰਿਆਂ ਤੇ
     ਕੰਬਲੀ ਚੱਕੀ ਤੇ ਔਹ ਗਏ, ਜਾਗ ਜਦੋਂ ਸਵੇਰ ਸਾਰ ਲੱਗੀ।
ਪੀਰ ਮੁਹੰਮਦ ਵਿੱਚ, ਵੱਸਦੇ ਵੀਰਿਆ ਉਏ,
                   ਹੱਥੀਂ  ਜੋੜਿਆ ਤੇਰਾ, ਹੋਰਾਂ  ਨੇ ਹੀ ਖਾਵਣਾ  ਏ।
ਜਿੰਨਾ ਵਾਸਤੇ ਤੂੰ ਮਾਰਦਾ ਫਿਰੇਂ ਠੱਗੀਆਂ,
                  ਲਾਂਬੂ ਉਹਨਾਂ ਨੇ ਹੀ,   ਚੁੱਕ ਕੇ ਤੈਨੂੰ ਲਾਵਣਾ ਏ।
                  ਲਾਂਬੂ ਉਹਨਾਂ ਨੇ ਹੀ   ਚੁੱਕ ਕੇ  ਤੈਨੂੰ ਲਾਵਣਾ ਏਂ।
ਵੀਰ ਸਿੰਘ ਵੀਰਾ
ਪੰਜਾਬੀ ਲਿਖਾਰੀ-ਸਭਾ ਪੀਰਮੁਹੰਮਦ
ਮੋਬ÷9855069972)
ਵੱਟਸ ਮੋਬ 9780253156
Previous articleਬੇਵੱਸ ਬਾਪ
Next articleਸਰਕਾਰੀ ਸਕੂਲ ਦੀਆਂ ਯਾਦਾਂ