ਪੀ.ਐਚ.ਸੀ. ਚੱਕੋਵਾਲ ਦੇ ਬਾਹਰ ਨਾਕਾ ਲਗਾ ਕੇ ਮਾਸਕ ਨਾ ਪਾਉਣ ਵਾਲਿਆ ਦੇ ਕਰਵਾਏ ਗਏ ਕੋਵਿਡ ਸੈਂਪਲ

ਚੁੰਬਰ (ਸਮਾਜ ਵੀਕਲੀ): ਕੋਵਿਡ ਨਿਯਮਾਂ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਅਪਨੀਤ ਰਿਆਤ ਜੀ ਦੇ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਦੌਰਾਨ ਐਸ.ਐਚ.ਓ. ਪ੍ਰਦੀਪ ਸਿੰਘ, ਏ.ਐਸ.ਆਈ ਸੁਰਿੰਦਰਪਾਲ ਸਿੰਘ ਥਾਣਾ ਬੁੱਲੋਵਾਲ ਦੀ ਟੀਮ ਵੱਲੋਂ ਪੀ.ਐਚ.ਸੀ. ਚੱਕੋਵਾਲ ਦੇ ਬਾਹਰ ਨਾਕਾ ਲਗਾਇਆ ਗਿਆ ਅਤੇ ਮਾਸਕ ਨਾ ਪਾਉਣ ਵਾਲਿਆਂ ਖਿਲਾਫ਼ ਕਾਰਵਾਈ ਕਰਦੇ ਹੌਏ ਪੀ.ਐਚ.ਸੀ. ਚੱਕੋਵਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਦੇਵ ਸਿੰਘ ਜੀ ਦੀ ਅਗਵਾਈ ਵਿੱਚ ਆਰ.ਟੀ.ਪੀ.ਸੀ.ਆਰ. ਟੈਸਟ ਕਰਵਾਏ ਗਏ।

ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਕੋਵਿਡ ਦੇ ਵੱਧ ਰਹੇ ਮਾਮਲਿਆਂ ਨਾਲ ਨਜਿੱਠਣ ਲਈ ਸਰਕਾਰੀ ਹਦਾਇਤਾਂ ਮੁਤਾਬਿਕ ਵਿਸ਼ੇਸ਼ ਤੌਰ ਤੇ ਚਲਾਈ ਜਾ ਰਹੀ ਹੈ ਕਿਉਂਕਿ ਜੇ ਸਾਵਧਾਨੀਆਂ ਦੀ ਪਾਲਣਾ ਨਾ ਕੀਤੀ ਗਈ ਤਾਂ ਸਥਿਤੀ ਹੋਰ ਵਿਗੜ ਸਕਦੀ ਹੈ। ਜਿਕਰਯੋਗ ਹੈ ਕਿ ਬਲਾਕ ਚੱਕੋਵਾਲ ਵਿੱਚ ਕੋਵਿਡ—19 ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲਾਂਕਿ ਹਾਲਾਤ ਇਸ ਸਮੇਂ ਨਿਯੰਤਰਣ ਤੋਂ ਬਾਹਰ ਨਹੀਂ ਹਨ ਅਤੇ ਸਾਨੂੰ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਵੇਂ ਕਿ ਅਸੀਂ ਕੋਵਿਡ ਦੀ ਪਹਿਲੀ ਲਹਿਰ ਵਿੱਚ ਕੀਤਾ ਸੀ ਅਤੇ ਇਸ ਨਾਲ ਨਜਿੱਠਿਆ ਸੀ।

ਇਸੇ ਤਰ੍ਹਾਂ ਇਹ ਦੂਜੀ ਲਹਿਰ ਨੂੰ ਵੀ ਆਸਾਨੀ ਨਾਲ ਸੰਭਾਲਿਆ ਜਾ ਸਕਦਾ ਹੈ ਜੇ ਅਸੀਂ ਮਾਸਕ ਪਹਿਨਣਾ ਜਾਰੀ ਰੱਖੀਏ, ਸਮਾਜਿਕ ਦੂਰੀ ਦੀ ਪਾਲਣਾ ਕਰੀਏ ਅਤੇ ਹਰ ਥੋੜ੍ਹੇ ਸਮੇਂ ਬਾਅਦ ਆਪਣੇ ਹੱਥ ਧੋਦੇਂ ਰਹੀਏ।ਉਹਨਾਂ ਕਿਹਾ ਕਿ ਸਿਰਫ਼ ਆਮ ਲੋਕ ਹੀ ਇਸ ਮਹਾਂਮਾਰੀ ਨੂੰ ਖਤਮ ਕਰ ਸਕਦੇ ਹਨ, ਸਰਕਾਰ ਸਿਰਫ਼ ਮਦਦ ਕਰ ਸਕਦੀ ਹੈ। ਇਸ ਮੌਕੇ ਉਕਤ ਤੋਂ ਇਲਾਵਾ ਮੈਡੀਕਲ ਅਫ਼ਸਰ ਡਾ. ਬਲਦੀਪ ਸਿੰਘ, ਡੈਂਟਲ ਸਰਜਨ ਡਾ. ਸੁਰਿੰਦਰ ਸਿੰਘ, ਬੀ.ਈ.ਈ. ਰਮਨਦੀਪ ਕੌਰ, ਹੈਲਥ ਇੰਸਪੈਕਟਰ ਸ਼੍ਰੀ ਗੁਰਦੇਵ ਸਿੰਘ, ਸ਼੍ਰੀਮਤੀ ਪਰਮਪ੍ਰੀਤਪਾਲ ਕੌਰ, ਸ਼੍ਰੀ ਹਰਮੇਸ਼ ਕੁਮਾਰ, ਸ਼੍ਰੀ ਹਰਪ੍ਰੀਤ ਸਿੰਘ, ਸ਼੍ਰੀ ਸਤਵੀਰ ਸਿੰਘ, ਸ਼੍ਰੀ ਮਨੋਹਰ ਸਿੰਘ, ਸ਼੍ਰੀ ਨਵੀਤ ਕੁਮਾਰ ਅਤੇ ਹੋਰ ਸਟਾਫ਼ ਮੈਂਬਰ ਸ਼ਾਮਿਲ ਹੋਏ।

Previous articleਸ਼ੁਭਾਸ਼ ਸੋਲੰਕੀ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਰਾਹੁਲ ਗਾਂਧੀ ਬਿ੍ਰਗੇਡ ਨੇ ਸੋਮ ਪਾਲ ਮੈਂਗੜਾ ਨੂੰ ਨਿਯੁਕਤ ਕੀਤਾ ਪੰਜਾਬ ਦਾ ਪਰਧਾਨ
Next articleਹਸਪਤਾਲ ਜਾ ਰਹੇ ਨੌਜਵਾਨ ਤੇ ਜਾਨਲੇਵਾ ਹਮਲਾ, ਚੱਲੀਆਂ ਗੋਲੀਆਂ