ਸ਼ਾਂਤਾ ਕੁਮਾਰ ਨੂੰ ਭਾਜਪਾ ਵੱਲੋਂ ਚੋਣਾਂ ਲਈ ਰੱਖੀ ਉਮਰ ਹੱਦ ’ਤੇ ਇਤਰਾਜ਼

ਭਾਜਪਾ ਦੇ ਸੰਸਥਾਪਕਾਂ ਵਿਚੋਂ ਇਕ ਤੇ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੇ ਪਾਰਟੀ ਵੱਲੋਂ ਚੋਣ ਲੜਨ ਲਈ ਅਣਅਧਿਕਾਰਤ ਰੂਪ ਵਿਚ ਰੱਖੀ ਉਮਰ ਹੱਦ (75 ਸਾਲ) ’ਤੇ ਸਵਾਲ ਉਠਾਇਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਕਈ ਸੀਨੀਅਰ ਆਗੂ ਲੋਕ ਸਭਾ ਟਿਕਟ ਤੋਂ ਵਾਂਝੇ ਰਹਿ ਗਏ ਹਨ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਾਂਤਾ ਕੁਮਾਰ ਨੇ ਕਿਹਾ ਕਿ ਪਾਰਟੀ ਵਰਕਰ ਵਜੋਂ ਉਹ ਇਸ ਦੇ ਫ਼ੈਸਲਿਆਂ ਨੂੰ ਮੰਨਣ ਦੇ ਪਾਬੰਦ ਹਨ। ਜਦਕਿ ਲੇਖਕ ਵਜੋਂ ਲੱਗਦਾ ਹੈ ਕਿ ਉਮਰ ਨੂੰ ਜਵਾਨ ਹੋਣ ਦਾ ਪੈਮਾਨਾ ਨਹੀਂ ਮੰਨਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਜਿਹੇ 25 ਵਰ੍ਹਿਆਂ ਦੇ ਵਿਅਕਤੀ ਹਨ, ਜਿਨ੍ਹਾਂ ਵਿਚ ਹੌਸਲੇ ਦੀ ਘਾਟ ਹੈ ਤੇ ਅਜਿਹੇ ਲੋਕਾਂ ਨੂੰ ਜਵਾਨ ਨਹੀਂ ਮੰਨਿਆ ਜਾ ਸਕਦਾ। ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਇਸ ਦੇ ਉਲਟ ਕਈ ਅਜਿਹੇ ਨੱਬੇ ਨੂੰ ਅੱਪੜੇ ਵਿਅਕਤੀ ਵੀ ਹਨ ਜੋ ਦੇਸ਼ ਲਈ ਲੜੇ ਤੇ ਕੁਰਬਾਨੀ ਦਿੱਤੀ ਤੇ ਉਨ੍ਹਾਂ ਨੂੰ ‘ਬੁੱਢਾ’ ਨਹੀਂ ਕਿਹਾ ਜਾ ਸਕਦਾ। ਸ਼ਾਂਤਾ ਕੁਮਾਰ ਨੇ ਕਿਹਾ ਕਿ ਇਹ ਵੀ ਸੋਚਣ ਦਾ ਵਿਸ਼ਾ ਹੈ ਕਿ ਬਾਬਾ ਰਾਮਦੇਵ ਇਸ ਮਾਮਲੇ ’ਤੇ ਚੁੱਪ ਹਨ। ਉਨ੍ਹਾਂ ਕਿਹਾ ਕਿ ਉਹ ‘ਸੱਚਾ ਬਾਬਾ ਹੈ ਜਿਸ ਨੇ ਸਵਦੇਸ਼ੀ ਦਾ ਸੁਫ਼ਨਾ ਸਾਕਾਰ ਕੀਤਾ ਹੈ’। ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਰਾਮਦੇਵ ਨੂੰ ਭਾਜਪਾ ਦੀ ਖੁੱਲ੍ਹ ਕੇ ਹਮਾਇਤ ਕਰਨ ਲਈ ਕਹਿਣਗੇ।

Previous articlePompeo ‘confident’ of 3rd North Korea summit
Next articleਦੇਸ਼ ਭਗਤੀ ਦੀ ਨਵੀਂ ਵਿਆਖਿਆ ਦਿੱਤੀ ਜਾ ਰਹੀ ਹੈ: ਸੋਨੀਆ