ਗੋਆ ਦੀ ਅਦਾਲਤ ਤੇਜਪਾਲ ਮਾਮਲੇ ’ਚ 12 ਮਈ ਨੂੰ ਸੁਣਾਏਗੀ ਫ਼ੈਸਲਾ

ਪਣਜੀ (ਸਮਾਜ ਵੀਕਲੀ) : ਗੋਆ ਦੀ ਸੈਸ਼ਨ ਕੋਰਟ ਨੇ ਮੰਗਲਵਾਰ ਨੂੰ ਕਿਹਾ ਕਿ ਉਹ 12 ਮਈ ਨੂੰ ਤਰੁਣ ਤੇਜਪਾਲ ਮਾਮਲੇ ਵਿਚ ਆਪਣਾ ਫੈਸਲਾ ਸੁਣਾਏਗੀ। ‘ਤਹਿਲਕਾ’ ਮੈਗਜ਼ੀਨ ਦੇ ਮੁੱਖ ਸੰਪਾਦਕ ਤੇਜਪਾਲ ‘ਤੇ 2013 ’ਚ ਗੋਆ ਦੇ ਹੋਟਲ ਦੀ ਲਿਫਟ ਦੇ ਅੰਦਰ ਮਹਿਲਾ ਸਹਿਕਰਮੀ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਵਧੀਕ ਜ਼ਿਲ੍ਹਾ ਅਦਾਲਤ ਨੇ ਮੰਗਲਵਾਰ ਨੂੰ ਫੈਸਲਾ ਸੁਣਾਉਣਾ ਤੈਅ ਕੀਤਾ ਸੀ ਪਰ ਜੱਜ ਨੇ 12 ਮਈ ਤੱਕ ਫੈਸਲਾ ਸੁਣਾਉਣ ਦੀ ਕਾਰਵਾਈ ਮੁਲਤਵੀ ਕਰ ਦਿੱਤੀ।

Previous article89 ਸਾਲ ਦੀ ਸ਼ੂਟਰ ਦਾਦੀ ਨੂੰ ਕਰੋਨਾ, ਹਸਪਤਾਲ ’ਚ ਦਾਖਲ
Next article ਸਰਕਾਰੀ ਸਕੂਲ ਅਧਿਆਪਕ ਕਿਉਂ ਨਹੀਂ ਪੜ੍ਹਾਉਂਦੇ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ?